ਹੰਡਿਆਇਆ ਸਕੂਲ ਵਲੋਂ ਭੇਜਿਆ ਵਿਦਿੱਅਕ ਟੂਰ
ਹੰਡਿਆਇਆ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਡਿਆਇਆ ਵਿਖੇ ਪਿੰ੍ਸੀਪਲ ਹਰਨੇਕ ਸਿੰਘ ਦੀ ਅਗਵਾਈ ਹੇਠੇ ਵਾਈਸ ਪਿੰ੍ਸੀਪਲ ਨਵਜੋਤ ਕੌਰ ਵਲੋ ਦੋ ਦਿਨਾਂ ਦਾ ਵਿਦਿੱਅਕ ਟੂਰ ਕਰਵਾਇਆ ਗਿਆ। ਇਸ ਮੌਕੇ ਨੌਵੀ ਤੋਂ ਬਾਰਵੀ ਤੱਕ ਦੀਆਂ ਕੁੜੀਆਂ ਨੂੰ ਆਨੰਦਪੁਰ ਸਾਹਿਬ ਤੇ ਉਸ ਦੇ ਆਸ ਪਾਸ ਦੇ ਮਹੱਤਵਪੂਰਨ ਸਥਾਨਾਂ ਦਾ ਟੂਰ ਵੀ ਕਰਵਾਇਆ। ਇਸ ਸਮੇ ਵਿਦਿਆਰਥੀਆਂ ਨੂੰ ਛੱਤਬੀੜ, ਰਾਕ ਗਾਰਡਨ, ਸੁਖਨਾ ਝੀਲ ਦਾ ਨਜ਼ਾਰਾ ਵੀ ਦਿਖਾਇਆ ਗਿਆ। ਵਿਦਿਆਰਥੀਆਂ ਨੂੰ ਆਨੰਦਪੁਰ ਸਾਹਿਬ ਵਿਖੇ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਏ ਗਏ ਤੇ ਉਸ ਦੇ ਇਤਿਹਾਸ ਬਾਰੇ ਸਿੱਖਿਆਰਥੀਆਂ ਨੂੰ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੂੰ ਵਿਰਾਸਤ ਏ ਖਾਲਸਾ ਦੀ ਜਾਣਕਾਰੀ ਵੀ ਦਿੱਤੀ ਗਈ। ਵਿਦਿਆਰਥੀਆਂ ਨੂੰ ਵਾਪਸੀ ਸਮੇ ਭਾਖੜਾ ਨੰਗਲ ਡੈਮ ਦਾ ਨਜਾਰਾ ਵੀ ਦਿਖਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨਾਲ ਪ੍ਰਮੋਦ ਬਾਲਾ, ਕਮਲਜੀਤ ਕੌਰ, ਪੂਨਮ ਸ਼ਰਮਾ, ਹਿਤਾਕਸ਼ੀ ਸਿਨਹਾ, ਮਨਿੰਦਰ ਕੌਰ ਸ਼ਾਮਲ ਸਨ।