100 ਸਾਲ ਪੂਰੇ ਹੋਣ ‘ਤੇ ਅਕਾਲੀ ਦਲ ਵਰਕਰਾਂ ਨੇ ਕੀਤਾ ਵਿਚਾਰ-ਵਟਾਂਦਰਾ
ਧਨੌਲਾ, ਸ਼ੋ੍ਮਣੀ ਅਕਾਲੀ ਦਲ ਪਾਰਟੀ ਦੇ 100 ਸਾਲ ਪੂਰੇ ਹੋਣ ‘ਤੇ 14 ਦਸੰਬਰ ਨੂੰ ਮੋਗਾ ਵਿਖੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਮੋਗਾ ਵਿਖੇ ਹੋਣ ਜਾਣ ਵਾਲਾ ਇਹ ਇਕੱਠ ਇਕ ਰੈਲੀ ਦਾ ਰੂਪ ਧਾਰ ਲਵੇਗਾ। ਇਹ ਪ੍ਰਗਟਾਵਾ ਜ਼ਿਲ੍ਹਾ ਪ੍ਰਧਾਨ ਬਾਬਾ ਟੇਕ ਸਿੰਘ ਧਨੌਲਾ ਦੀ ਅਗਵਾਈ ਹੇਠ ਗੁਰਦੁਆਰਾ ਪਾਤਸ਼ਾਹੀ ਨੌਵੀਂ ਧਨੌਲਾ ਵਿਖੇ ਰੱਖੇ ਗਏ ਇਕੱਠ ਨੂੰ ਪਾਰਟੀ ਵੱਲੋਂ ਲਾਏ ਰਿਜ਼ਰਵਰ ਇਕਬਾਲ ਸਿੰਘ ਝੂੰਦਾਂ ਨੇ ਵਰਕਰਾਂ ਤੇ ਆਗੂਆਂ ਨਾਲ ਵਿਚਾਰ ਸਾਂਝੇ ਕਰਦਿਆ ਕੀਤਾ। ਝੂੰਦਾਂ ਨੇ ਕਿਹਾ ਕਿ ਮੋਗਾ ਵਿਖੇ ਹੋਣ ਵਾਲਾ ਇਹ ਭਾਰੀ ਇਕੱਠ ਇਕ ਰੈਲੀ ਦਾ ਰੂਪ ਧਾਰਨ ਕਰ ਲਵੇਗਾ ਜੋ ਕਿ ਵਿਰੋਧੀਆਂ ਦੇ ਧਰਨ ਪਾ ਦੇਵੇਗਾ। ਉਨਾਂ੍ਹ ਨੇ ਹਲਕਾ ਇੰਚਾਰਜਾਂ ਨੂੰ ਆਪਣੇ ਹਲਕੇ ‘ਚ 100 ਤੋਂ ਵੱਧ ਬੱਸਾਂ ਭਰ ਕੇ ਲਿਆਉਣ ਲਈ ਕਿਹਾ ਗਿਆ। ਮੀਟਿੰਗ ਨੂੰ ਪ੍ਰਧਾਨ ਬਾਬਾ ਟੇਕ ਸਿੰਘ ਧਨੌਲਾ, ਹਲਕਾ ਬਰਨਾਲਾ ਦੇ ਇੰਚਾਰਜ ਕੁਲਵੰਤ ਸਿੰਘ ਕੀਤੂ, ਹਲਕਾ ਭਦੌੜ ਦੇ ਇੰਚਾਰਜ ਸਤਨਾਮ ਸਿੰਘ ਰਾਹੀ, ਬਲਦੇਵ ਸਿੰਘ ਚੂੰਘਾਂ, ਦਵਿੰਦਰ ਸਿੰਘ ਬੀਹਲਾ, ਪਰਮਜੀਤ ਸਿੰਘ ਖਾਲਸਾ, ਐਡਵੋਕੇਟ ਰੁਪਿੰਦਰ ਸਿੰਘ ਸੰਧੂ, ਹਲਕਾ ਮਹਿਲ ਕਲਾਂ ਤੋਂ ਉਮੀਦਵਾਰ ਚਮਕੌਰ ਸਿੰਘ ਵੀਰ, ਸੰਜੀਵ ਕੁਮਾਰ ਸ਼ੌਰੀ, ਪ੍ਰਧਾਨ ਪਰਮਜੀਤ ਸਿੰਘ ਿਢੱਲੋਂ, ਪ੍ਰਧਾਨ ਗੁਰਜਿੰਦਰ ਸਿੰਘ ਸਿੱਧੂ, ਮਾਸਟਰ ਬਿੱਟੂ ਦੀਵਾਨਾ, ਹਰਬੰਸ ਸਿੰਘ ਸ਼ੇਰਪੁਰ, ਨਿਹਾਲ ਸਿੰਘ ਉੱਪਲੀ, ਜਤਿੰਦਰ ਜਿੰਮੀ ਪ੍ਰਧਾਨ ਮੈਡਮ ਬੇਅੰਤ ਕੌਰ ਵਿਰਕ, ਬੀਬੀ ਪਰਮਿੰਦਰ ਕੌਰ ਰੰਧਾਵਾ ਆਦਿ ਆਗੂਆਂ ਵੱਲੋਂ ਸੰਬੋਧਨ ਕੀਤਾ ਗਿਆ। ਉਨਾਂ੍ਹ ਨੇ ਕਿਹਾ ਕਿ ਸ਼ੋ੍ਮਣੀ ਅਕਾਲੀ ਦਲ ਇਕ ਮਾਂ ਪਾਰਟੀ ਹੈ ਜਿਸ ਨੂੰ ਲੋਕਾਂ ਵੱਲੋਂ ਮਾਂ ਦਾ ਦਰਜਾ ਦਿੱਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਇਸ ਵਾਰ ਸ਼ੋ੍ਮਣੀ ਅਕਾਲੀ ਦਲ ਦੀ ਸਰਕਾਰ ਆਵੇਗੀ। ਇਹ ਅੰਕੜਿਆਂ ‘ਚ ਤੈਅ ਹੋ ਚੁੱਕਾ ਹੈ। ਉਨਾਂ੍ਹ ਨੇ ਕਿਹਾ ਕਿ ਲੋਕ ਅੰਦਰੋਂ ਦਿਲਾਂ ‘ਚੋਂ ਸ਼ੋ੍ਮਣੀ ਅਕਾਲੀ ਦਲ ਪਾਰਟੀ ਨਾਲ ਜੁੜੇ ਹੋਣ ਕਰਕੇ ਪਾਰਟੀ ਨੂੰ ਬਹੁਤ ਸਤਿਕਾਰ ਦੇ ਰਹੇ ਹਨ। ਇਸ ਮੌਕੇ ਲਾਲੀ ਜਲੂਰ, ਪ੍ਰਧਾਨ ਜਸਵੀਰ ਸਿੰਘ ਤੱਖੀ, ਬੇਅੰਤ ਸਿੰਘ ਬਾਠ, ਧਰਮ ਸਿੰਘ ਫੌਜੀ, ਮਹਿੰਦਰਪਾਲ ਸਿੰਘ ਕਾਲਾ ਹੰਡਿਆਇਆ, ਬਲਜੀਤ ਸਿੰਘ ਧਨੌਲਾ, ਸਾਬਕਾ ਸਰਪੰਚ ਗੁਰਦੀਪ ਸਿੰਘ, ਸਾਬਕਾ ਸਰਪੰਚ ਰਾਜਿੰਦਰ ਸਿੰਘ ਰਾਜੂ ਤੇ ਹੋਰ ਭਾਰੀ ਗਿਣਤੀ ‘ਚ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ।