NewsPolitics

ਮੁੱਖ ਮੰਤਰੀ ਦੀ ਤਸਵੀਰ ਵਾਲੇ ਹੋਰਡਿੰਗ ਪਾੜੇ, ਕਾਂਗਰਸੀ ਭੜਕੇ

ਭਦੌੜ : ਕਸਬੇ ਵਿਚ ਸੂਬਾ ਸਰਕਾਰ ਦੀ ਤਰਫੋਂ ਲੱਗੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਤਸਵੀਰ ਵਾਲੇ ਹੋਰਡਿੰਗਾਂ ਨੂੰ ਸ਼ਰਾਰਤੀ ਅਨਸਰਾਂ ਨੇ ਨੁਕਸਾਨ ਪਹੁੰਚਾਇਆ ਹੈ। ਸ਼ਰਾਰਤੀਆਂ ਨੇ ਹੋਰਡਿੰਗਾਂ ਵਿੱਚੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਫੋਟੋ ਕੱਟ ਦਿੱਤੀ ਹੈ। ਇਸ ਘਟਨਾ ਕਾਰਨ ਕਾਂਗਰਸੀਆਂ ਵਿਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਇਹ ਵਰਤਾਰਾ ਪਹਿਲੀ ਵਾਰ ਦੇਖਿਆ ਜਾ ਰਿਹਾ ਹੈ। ਦੱਸਿਆ ਗਿਆ ਹੈ ਕਿ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ। ਟਰੱਕ ਯੂਨੀਅਨ ਸ਼ਹਿਣਾ ਭਦੌੜ ਦੇ ਪ੍ਰਧਾਨ ਜਗਦੀਪ ਸਿੰਘ ਜੱਗੀ, ਮਾਰਕੀਟ ਕਮੇਟੀ ਭਦੌੜ ਦੇ ਵਾਈਸ ਚੇਅਰਮੈਨ ਦੀਪਕ ਬਜਾਜ, ਕਾਂਗਰਸੀ ਆਗੂ ਰਾਜਬੀਰ ਸਿੰਗਲਾ, ਸਾਬਕਾ ਕੌਂਸਲਰ ਹੇਮਰਾਜ ਸ਼ਰਮਾ ਨੇ ਕਾਰਵਾਈ ਮੰਗੀ ਹੈ। ਇਸ ਬਾਰੇ ਥਾਣਾ ਮੁਖੀ ਇੰਸਪੈਕਟਰ ਰਮਨਦੀਪ ਸਿੰਘ ਨੇ ਕਿਹਾ ਕਿ ਜਾਂਚ ਮਗਰੋਂ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *