ਰਹਿੰਦੇ ਵਿਕਾਸ ਕਾਰਜ ਜਲਦ ਪੂਰੇ ਕੀਤੇ ਜਾਣਗੇ : ਕੇਵਲ ਿਢੱਲੋਂ
ਬਰਨਾਲਾ; ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਿਢੱਲੋਂ ਵਲੋਂ ਸ਼ੁੱਕਰਵਾਰ ਨੂੰ ਬਰਨਾਲਾ ਦੇ ਬੱਸ ਸਟੈਂਡ ਰੋਡ ‘ਤੇ ਪੇ੍ਮ ਪ੍ਰਧਾਨ ਮਾਰਕੀਟ ਦੇ ਦੁਕਾਨਦਾਰਾਂ ਤੇ ਵਪਾਰੀ ਵਰਗ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਦੁਕਾਨਦਾਰਾਂ ਭਾਈਚਾਰੇ ਨੇ ਕੇਵਲ ਿਢੱਲੋਂ ਦੀ ਅਗਵਾਈ ‘ਚ ਸ਼ਹਿਰ ਅੰਦਰ ਹੋਏ ਵਿਕਾਸ ਕਾਰਜਾਂ ‘ਤੇ ਤਸੱਲੀ ਪ੍ਰਗਟਾਈ। ਕੇਵਲ ਿਢੱਲੋਂ ਨੇ ਕਿਹਾ ਕਿ ਸ਼ਹਿਰ ‘ਚ ਸੀਵਰੇਜ ਪਾਉਣ ਤੋਂ ਬਾਅਦ ਸ਼ਹਿਰ ਦੀਆਂ ਸੜਕਾਂ ਦਾ ਨਵੀਨੀਕਰਨ ਕਰ ਦਿੱਤਾ ਗਿਆ ਹੈ। ਜਿਸ ਕਰਕੇ ਸ਼ਹਿਰ ਦੇ ਲੋਕਾਂ ਸਮੇਤ ਦੁਕਾਨਦਾਰ ਤੇ ਵਪਾਰੀ ਵਰਗ ਦੀ ਹਰ ਦਿੱਕਤ ਦਾ ਹੱਲ ਕਰ ਦਿੱਤਾ ਗਿਆ ਹੈ। ਉਹਨਾਂ ਦੁਕਾਨਦਾਰਾਂ ਦੀ ਮੰਗ ‘ਤੇ ਕਿਹਾ ਕਿ ਸ਼ਹਿਰ ‘ਚ ਜਲਦ ਸਟਰੀਟ ਲਾਈਟਾਂ ਲਗਾ ਕੇ ਸ਼ਹਿਰ ਨੂੰ ਰੌਸ਼ਨ ਕੀਤਾ ਜਾਵੇਗਾ। ਕੇਵਲ ਿਢੱਲੋਂ ਨੇ ਕਿਹਾ ਕਿ ਪੰਜਾਬ ‘ਚ ਦਸ ਸਾਲ ਅਕਾਲੀ ਭਾਜਪਾ ਦੀ ਸਰਕਾਰ ਰਹੀ, ਪਰ ਬਰਨਾਲਾ ਦੇ ਲੋਕਾਂ ਲਈ ਇਕ ਪੈਸੇ ਦਾ ਵਿਕਾਸ ਨਹੀਂ ਕਰਵਾ ਸਕੇ, ਪਰ ਕਾਂਗਰਸ ਦੀ ਸਰਕਾਰ ਦੌਰਾਨ ਬਰਨਾਲਾ ਦਾ ਵਿਕਾਸ ਨੇਪਰੇ ਚੜਿ੍ਹਆ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸੋਚ ਵੀ ਵਿਕਾਸ ਵਾਲੀ ਹੈ, ਜਿਸ ਦੇ ਚੱਲਦਿਆਂ ਹੀ ਉਹਨਾਂ ਪਿਛਲੇ ਦਿਨੀਂ ਬਰਨਾਲਾ ਹਲਕੇ ਲਈ 25 ਕਰੋੜ ਰੁਪਏ ਦੀ ਗ੍ਾਂਟ ਜਾਰੀ ਕੀਤੀ ਹੈ, ਜਿਸ ਨਾਲ ਰਹਿੰਦੇ ਵਿਕਾਸ ਕਾਰਜ ਪੂਰੇ ਕਰ ਦਿੱਤੇ ਜਾਣਗੇ। ਇਸ ਮੌਕੇ ਹਾਜ਼ਰ ਦੁਕਾਨਦਾਰਾਂ ਗੁਰੂ ਇਲੈਕਟ੍ਰਾਨਿਕ, ਰਾਕੇਸ਼ ਕੁਮਾਰ ਗੋਇਲ, ਪੇ੍ਮ ਕੁਮਾਰ, ਜੀਵਨ ਕੁਮਾਰ, ਰੁਪਿੰਦਰ ਆਹਲੂਵਾਲੀਆ, ਪੇ੍ਮ ਗਰਗ, ਚਮਕੌਰ ਸਿੰਘ, ਅਸ਼ੋਕ ਸਿੰਗਲਾ, ਰਾਜੂ ਹੰਡਿਆਇਆ ਵਾਲੇ, ਵਿਜੈ ਕੁਮਾਰ, ਦੀਪਕ ਕੁਮਾਰ, ਪ੍ਰਦੀਪ ਕੁਮਾਰ, ਪ੍ਰਵੀਨ ਕੁਮਾਰ, ਕ੍ਰਿਸ਼ਨ ਕੁਮਾਰ ਠੇਕੇਦਾਰ, ਸੁਸ਼ੀਲ ਕੁਮਾਰ ਅਤੇ ਨਰਿੰਦਰ ਕੁਮਾਰ ਨੇ ਕਿਹਾ ਕਿ ਬਰਨਾਲਾ ‘ਚ ਕਰਵਾਏ ਵਿਕਾਸ ਕੰਮਾਂ ਤੋਂ ਹਰ ਵਰਗ ਖੁਸ਼ ਹੈ ਤੇ ਕੇਵਲ ਿਢੱਲੋਂ ਵਰਗੇ ਵਿਕਾਸ ਪੁਰਸ਼ ਨੂੰ ਜਿਤਾਉਣ ਲਈ ਪੱਬਾਂ ਭਾਰ ਹੈ। ਪਿਛਲੀ ਵਾਰ ਵਾਲੀ ਗਲਤੀ ਇਸ ਵਾਰ ਬਰਨਾਲਾ ਦੇ ਲੋਕ ਨਹੀਂ ਕਰਨਗੇ ਤੇ ਕੇਵਲ ਿਢੱਲੋਂ ਨੂੰ ਜਿਤਾ ਕੇ ਪੰਜਾਬ ਸਰਕਾਰ ‘ਚ ਮੰਤਰੀ ਬਨਾਉਣਗੇ ਤਾਂ ਕਿ ਬਰਨਾਲਾ ਦਾ ਹੋਰ ਸਰਬਪੱਖੀ ਵਿਕਾਸ ਹੋ ਸਕੇ। ਇਸ ਮੌਕੇ ਨਗਰ ਕੌਂਸਲ ਦੇ ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ, ਰਘੁਬੀਰ ਪ੍ਰਕਾਸ਼, ਜ਼ਲਿ੍ਹਾ ਪ੍ਰਰੀਸ਼ਦ ਮੈਂਬਰ ਕੁਲਦੀਪ ਧਾਲੀਵਾਲ, ਸਰਪੰਚ ਤਲਵਿੰਦਰ ਸਿੰਘ, ਵਿੱਕੀ ਵਾਲਮੀਕਿ, ਦੀਪ ਸੰਘੇੜਾ, ਵਰੁਣ ਗੋਇਲ, ਹਰਦੀਪ ਜਾਗਲ ਵੀ ਹਾਜ਼ਰ ਸਨ।