ਕੇਵਲ ਸਿੰਘ ਿਢੱਲੋਂ ਨੇ ਦੇ ਯੂਥ ਕਾਂਗਰਸ ਦੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ
ਬਰਨਾਲਾ; ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਿਢੱਲੋਂ ਵਲੋਂ ਸੋਮਵਾਰ ਨੂੰ ਯੂਥ ਕਾਂਗਰਸ ਦੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਜ਼ਲਿ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਹਰਦੀਪ ਸਿੰਘ ਸੋਢੀ ਤੇ ਹਲਕਾ ਯੂਥ ਪ੍ਰਧਾਨ ਵਿਕਰਮ ਸਿੰਘ ਵਿੱਕੀ ਢੋਲੀ ਦੀ ਅਗਵਾਈ ‘ਚ ਰੈਸਟ ਹਾਊਸ ‘ਚ ਰੱਖੇ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕੇਵਲ ਸਿੰਘ ਿਢੱਲੋਂ ਨੇ ਕਿਹਾ ਕਿ ਨੌਜਵਾਨ ਪਾਰਟੀ ਦੀ ਰੀੜ ਦੀ ਹੱਡੀ ਹੁੰਦੇ ਹਨ। ਪਿਛਲੀ ਵਾਰ ਸਾਡੇ ਨੌਜਵਾਨ ਆਮ ਆਦਮੀ ਪਾਰਟੀ ਦੇ ਝਾਂਸੇ ‘ਚ ਆ ਗਏ ਸਨ। ਪਰ ਹੁਣ ਪੰਜਾਬ ਦੇ ਨੌਜਵਾਨ ਇਹਨਾਂ ਝੂਠੇ ਇਨਕਲਾਬੀਆਂ ਤੋਂ ਜਾਗਰੂਕ ਹੋ ਕੇ ਚੁੱਕੇ ਹਨ ਤੇ ਕਾਂਗਰਸ ਪਾਰਟੀ ਨਾਲ ਜੁੜ ਰਹੇ ਹਨ। ਉਹਨਾਂ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹੁਣ ਉਹਨਾਂ ਦੀ ਜ਼ਿੰਮੇਵਾਰੀ ਪਹਿਲਾਂ ਨਾਲੋਂ ਵਧ ਗਈ ਹੈ, ਜਿਸ ਕਰਕੇ ਪਿੰਡਾਂ ‘ਚ ਵੱਧ ਤੋਂ ਵੱਧ ਲੋਕਾਂ ਨੂੰ ਕਾਂਗਰਸ ਸਰਕਾਰ ਦੀਆਂ ਪ੍ਰਰਾਪਤੀਆਂ ਸਬੰਧੀ ਜਾਗਰੂਕ ਕੀਤਾ ਜਾਵੇ। ਉਹਨਾਂ ਕਿਹਾ ਕਿ ਕਾਂਗਰਸ ‘ਚ ਪਾਰਟੀ ਲਈ ਕੰਮ ਕਰਨ ਵਾਲੇ ਹਰ ਵਰਕਰ ਦੀ ਪਹਿਚਾਣ ਤੇ ਤਰੱਕੀ ਹੁੰਦੀ ਹੈ। ਜਿਸ ਕਰਕੇ ਸਾਰੇ ਨੌਜਵਾਨ ਅਹੁਦੇਦਾਰ ਮਿਲ ਕੇ ਆਉਣ ਵਾਲੀਆਂ ਚੋਣਾਂ ‘ਚ ਕਾਂਗਰਸ ਪਾਰਟੀ ਦੀ ਜਿੱਤ ਲਈ ਬੂਥ ਪੱਧਰ ‘ਤੇ ਡੱਟ ਕੇ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਨਵੇਂ ਅਹੁਦੇਦਾਰਾਂ ‘ਚ ਸਮਰ ਵਾਲੀਆ ਨੂੰ ਸ਼ਹਿਰੀ ਪ੍ਰਧਾਨ, ਦੀਪੂ ਕੁਮਾਰ, ਮਿਤੇਸ਼ ਗਰਗ, ਸ਼ੰਕਰ ਕੁਮਾਰ ਨੂੰ ਵਾਈਸ ਪ੍ਰਧਾਨ, ਰਵੀ ਕੁਮਾਰ, ਸੁਰੇਸ਼ ਕੁਮਾਰ, ਅਮਿਤ ਕੁਮਾਰ, ਦੀਪਕ ਸਿੰਘ, ਰੁਪਿੰਦਰ ਸਿੰਘ, ਨੀਰਜ ਕੁਮਾਰ, ਤਿਰਲੋਕ ਸਿੰਘ ਨੂੰ ਜਨਰਲ ਸਕੱਤਰ, ਸੰਦੀਪ ਸਿੰਘ, ਮੋਹਿਤ ਕੁਮਾਰ, ਗੁਰਪ੍ਰਰੀਤ ਸਿੰਘ, ਸੁਖਦੀਪ ਭੁੱਲਰ, ਅਭੀ ਸਿੰਗਲਾ, ਅਮਨਦੀਪ ਸਿੰਘ, ਮਨੀ ਸ਼ਰਮਾ, ਗੁਰਤੇਜ ਸਿੰਘ, ਦੀਪਕ ਕੁਮਾਰ, ਸਨੀ, ਸੋਨੀ ਸਿੰਘ, ਹੈਪੀ ਸਿੰਘ, ਵਿਜੈ ਕੁਮਾਰ ਤੇ ਕੁਲਦੀਪ ਸਿੰਘ ਨੂੰ ਸੈਕਟਰੀ ਨਿਯੁਕਤ ਕੀਤਾ ਗਿਆ। ਇਸ ਮੌਕੇ ਡੈਵੀ ਮਾਨਸਾ ਇੰਚਾਰਜ ਯੂਥ ਕਾਂਗਰਸ, ਦੀਪੀ ਬਾਵਾ ਵਾਈਸ ਚੇਅਰਮੈਨ ਬਲਾਕ ਸੰਮਤੀ ਸ਼ਹਿਣਾ, ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ, ਹਰਦੀਪ ਜਾਗਲ, ਪਾਲਵਿੰਦਰ ਗੋਗਾ ਵੀ ਹਾਜ਼ਰ ਸਨ।