ਬੀਵੀਐੱਮ ਕੈਂਪਸ ‘ਚ ਮੈਗਾ ਮੈਡੀਕਲ ਕੈਂਪ ਲਾਇਆ
ਬਰਨਾਲਾ; ਤੰਦਰੁਸਤੀ ਇਕ ਅਨਮੁੱਲਾ ਖਜ਼ਾਨਾ ਹੈ ਤੇ ਸੇਵਾ ਮਨੁੱਖ ਦੀ ਸੁਭਾਵਿਕ ਵਿਰਤੀ ਹੈ। ਸੇਵਾ ਹੀ ਮਨੁੱਖ ਦੇ ਜੀਵਨ ਦਾ ਆਧਾਰ ਹੈ। ਇਹੀ ਦਰਸ਼ਾਉਂਦਿਆਂ ਬਰਨਾਲਾ ਦੇ ਬੀਵੀਐੱਮ ਇੰਟਰਨੈਸ਼ਨਲ ਸਕੂਲ ‘ਚ ਸਾਰਿਆਂ ਇਲਾਕਾ ਵਾਸੀਆਂ ਲਈ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ, ਜੋਕਿ ਬਰਨਾਲਾ ਵੈੱਲਫੇਅਰ ਕਲੱਬ ਤੇ ਬੀਵੀਐਮ ਸਕੂਲ ਵਲੋਂ ਆਯੋਜਿਤ ਕੀਤਾ ਗਿਆ, ਜਿਸ ‘ਚ ਬਤੌਰ ਮੁੱਖ ਮਹਿਮਾਨ ਪੰਜਾਬ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਿਢੱਲੋਂ ਤੇ ਟਰਾਈਡੈਂਟ ਗਰੁੱਪ ਦੇ ਅਧਿਕਾਰੀ ਗੁਰਲਵਲੀਨ ਸਿੰਘ ਸਿੱਧੂ ਨੇ ਸ਼ਿਰਕਤ ਕੀਤੀ। ਸਕੂਲ ਚੇਅਰਮੈਨ ਪ੍ਰਮੋਦ ਅਰੋੜਾ ਵਲੋਂ ਮੁੱਖ ਮਹਿਮਾਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਕੈਂਪ ‘ਚ ਵਿਸ਼ੇਸ਼ ਤੌਰ ‘ਤੇ ਅੱਖਾਂ ਦੇ ਮਾਹਰ ਡਾਕਟਰ ਰੂਪੇਸ਼ ਸਿੰਗਲਾ, ਦੰਦਾਂ ਦੇ ਮਾਹਰ ਡਾ. ਰਾਜੀਵ ਗਰਗ, ਦਿਲ ਦੇ ਰੋਗਾਂ ਦੇ ਮਾਹਰ ਡਾ. ਮਨਪ੍ਰਰੀਤ ਸਿੰਘ ਸਿੱਧੂ, ਚਮੜੀ ਰੋਗਾਂ ਦੇ ਮਹਾਰ ਡਾ. ਮੇਜ਼ਰ ਕਾਕੁਲ ਤੇ ਮਨੋਰੋਗ ਮਾਹਰ ਡਾ. ਤਨੂੰ ਦੀ ਅਗਵਾਈ ‘ਚ ਸਾਰੇ ਨਾਗਰਿਕਾਂ ਦਾ ਚੈੱਕਅੱਪ ਕੀਤਾ ਗਿਆ। ਇਸ ਤੋਂ ਇਲਾਵਾ ਬਰਨਾਲਾ ਵੈਲਫੇਅਰ ਕਲੱਬ ਦੇ ਚੇਅਰਮੈਨ ਵਿਵੇਕ ਸਿੰਧਵਾਨੀ, ਪ੍ਰਧਾਨ ਉਮੇਸ਼ ਕੁਮਾਰ, ਪੋ੍ਜੈਕਟ ਚੇਅਰਮੈਨ ਰਾਕੇਸ਼ ਸਿੰਗਲਾ ਕਾਕਾ ਤੇ ਟੀਮ ਦੇ ਹੋਰ ਮੈਂਬਰ ਹਾਜ਼ਰ ਹੋਏ। ਕੈਂਪ ‘ਚ ਸ਼ਹਿਰ ਤੇ ਪਿੰਡਾਂ ‘ਚੋਂ ਪੁੱਜੇ ਵੱਡੀ ਗਿਣਤੀ ਲੋਕਾਂ ਨੇ ਆਪਣਾ ਚੈੱਕਅੱਪ ਕਰਵਾਇਆ। ਇਸ ਸ਼ੁਭ ਮੌਕੇ ‘ਤੇ ਸਕੂਲ ਪ੍ਰਰੈਜੀਡੈਂਟ ਭਗਤ ਰਾਮ ਅਰੋੜਾ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਉਪਰੰਤ ਚੈੱਕਅੱਪ ਕਰਵਾਉਣ ਵਾਲਿਆਂ ਮਰੀਜ਼ਾਂ ਨੂੰ ਦਵਾਈਆਂ ਵੀ ਫਰੀ ਦਿੱਤੀਆਂ ਗਈਆਂ। ਇਸ ਮੌਕੇ ਸਿਵਲ ਹਸਪਤਾਲ ਵਲੋਂ ਐਕਸਰੇ ਮਸ਼ੀਨ ਦਾ ਸਹਿਯੋਗ ਦਿੱਤਾ ਗਿਆ ਤੇ ਜਰੂਰਤਮੰਦ ਮਰੀਜ਼ਾਂ ਲਈ ਸਾਂਝਾ ਆਸਰਾ ਵੈਲਫ਼ੇਅਰ ਸੁਸਾਇਟੀ ਦੀ ਲੈਬ ਵਲੋਂ ਟੈਸਟ ਕੀਤੇ ਗਏ। ਕੈਂਪ ਦੌਰਾਨ ਕੋਰੋਨਾ ਮਹਾਮਾਰੀ ਸਬੰਧੀ ਜਾਰੀ ਸਮੂਹ ਹਦਾਇਤਾਂ ਦੀ ਪਾਲਣਾ ਕੀਤੀ ਗਈ। ਸਕੂਲ ਚੇਅਰਮੈਨ ਪ੍ਰਮੋਦ ਅਰੋੜਾ ਨੇ ਆਪਣੇ ਭਾਸ਼ਣ ‘ਚ ਕਿਹਾ ਕਿ ਇਹ ਕੈਂਪ ਸਮਾਜ ਦੀ ਭਲਾਈ ਲਈ ਲਗਾਇਆ ਗਿਆ ਹੈ। ਜਿਸ ‘ਚ ਲੋਕਾਂ ਦੀਆਂ ਬੀਮਾਰੀਆਂ ਦੇ ਮੱਦੇਨਜ਼ਰ ਸਾਰਿਆਂ ਰੋਗਾਂ ਦੇ ਮਾਹਰ ਡਾਕਟਰ ਇਕੋ ਥਾਂ ਇਕੱਠੇ ਹੋਏ। ਸਕੂਲ ਪਿੰ੍ਸੀਪਲ ਨੇ ਕਿਹਾ ਕਿ ਅਜਿਹੇ ਕੈਂਪ ਲਗਾਉਣ ਦਾ ਮੁੱਖ ਉਦੇਸ਼ ਸਮਾਜ ਦੀ ਭਲਾਈ ਹੈ। ਲੋਕਾਂ ਨੂੰ ਬੀਮਾਰੀਆਂ ਤੋਂ ਮੁਕਤ ਰੱਖਣ ਤੇ ਖ਼ੁਦ ਦਾ ਧਿਆਨ ਰੱਖਣ ਲਈ ਪੇ੍ਰਿਤ ਕੀਤਾ ਗਿਆ, ਕਿਉਂਕਿ ਤੰਦਰੁਸਤ ਸ਼ਰੀਰ ‘ਚ ਹੀ ਤੰਦਰੁਸਤ ਮਨ ਦਾ ਨਿਵਾਸ ਹੁੰਦਾ ਹੈ। ਇਸ ਮੌਕੇ ਸਿਵਲ ਸਰਜਨ ਡਾ. ਜਸਵੀਰ ਸਿੰਘ ਅੌਲਖ, ਸੀਆਈਏ ਇੰਚਾਰਜ਼ ਇੰਸਪੈਕਟਰ ਬਲਜੀਤ ਸਿੰਘ, ਚੇਅਰਮੈਨ ਮੱਖਣ ਸ਼ਰਮਾ, ਪ੍ਰਧਾਨ ਗੁਰਜੀਤ ਰਾਮਣਵਾਸੀਆ, ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ, ਗੋਕਲ ਪ੍ਰਕਾਸ਼, ਪਿੰ੍. ਰਾਕੇਸ਼ ਜਿੰਦਲ, ਟਰਾਈਡੈਂਟ ਅਧਿਕਾਰੀ ਰੁਪਿੰਦਰ ਗੁਪਤਾ, ਟਰੱਕ ਯੂਨੀਅਨ ਦੇ ਪ੍ਰਧਾਨ ਗੁਰਜਿੰਦਰ ਸਿੰਘ ਪੱਪੀ, ਗੁਰਵਿੰਦਰ ਗਿੰਦੀ, ਮਨੂੰ ਜਿੰਦਲ, ਬੇਅੰਤ ਬਾਠ, ਖੱਤਰੀ ਸਭਾ ਦੇ ਪ੍ਰਧਾਨ ਰਾਜੀਵ ਵਰਮਾ ਰਿੰਪੀ, ਪੀਏ ਦੀਪ ਸੰਘੇੜਾ, ਬਰਨਾਲਾ ਕਲੱਬ ਦੇ ਸਕੱਤਰ ਰਾਜੀਵ ਲੂਬੀ, ਵਰੁਣ ਬੱਤਾ, ਭੋਲਾ ਅਰੋੜਾ, ਸਕੂਲ ਐਡਮੀਨ ਹੈੱਡ, ਕੋਆਰਡੀਨੇਟਰ ਤੇ ਅਧਿਆਪਕ ਵੀ ਹਾਜ਼ਰ ਸਨ।