ਮੇਸ਼ੀ ਸਰਬਸੰਮਤੀ ਨਾਲ ਬਣੇ ਪ੍ਰਰੈੱਸ ਕਲੱਬ ਤਪਾ ਦੇ ਪ੍ਰਧਾਨ
ਤਪਾ ਮੰਡੀ : ਪ੍ਰਰੈਸ ਕਲੱਬ ਤਪਾ ਦੀ ਇਕ ਭਰਵੀਂ ਮੀਟਿੰਗ ਕਲੱਬ ਦੇ ਪ੍ਰਧਾਨ ਲੁਭਾਸ਼ ਸਿੰਗਲਾ ਦੀ ਅਗਵਾਈ ਹੇਠ ਹੋਈ। ਜਿਸ ‘ਚ ਸਮੂਹ ਅਹੁਦੇਦਾਰਾਂ ਤੇ ਕਲੱਬ ਮੈਂਬਰਾਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਪੱਤਰਕਾਰਾਂ ਨੂੰ ਆ ਰਹੀਆ ਦਰਪੇਸ਼ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਕਲੱਬ ਨੇ ਅਪਣੀ ਸਲਾਨਾ ਚੋਣ ਸਰਬ ਸੰਮਤੀ ਨਾਲ ਕੀਤੀ। ਜਿਸ ‘ਚ ਸਰਬਸੰਮਤੀ ਨਾਲ ਕਲੱਬ ਦੇ ਸਰਪ੍ਰਸਤ ਲੁਭਾਸ਼ ਸਿੰਗਲਾ, ਚੇਅਰਮੈਨ ਵਿਜੈ ਸ਼ਰਮਾਂ, ਪ੍ਰਧਾਨ ਰਮੇਸ਼ ਗੋਇਲ ਮੇਸ਼ੀ, ਮਨਪ੍ਰਰੀਤ ਜਲਪੋ੍ਤ ਨੂੰ ਸੀਨੀਅਰ ਮੀਤ ਪ੍ਰਧਾਨ, ਵਾਈਸ ਚੇਅਰਮੈਨ ਵਿਸ਼ਵਜੀਤ ਸ਼ਰਮਾ, ਕੈਸ਼ੀਅਰ ਪੁਨੀਤ ਮੈਨਨ , ਡਾਇਰੈਕਟਰ ਗੁਰਪ੍ਰਰੀਤ ਸਿੰਘ, ਜੁਆਇੰਟ ਸਕੱਤਰ ਰੋਹਿਤ ਸਿੰਗਲਾ, ਪੀ.ਆਰ.ਓ ਮੇਲਾ ਰਾਮ ਕਾਲੀਆ, ਸਲਾਹਕਾਰ ਜਗਮੇਲ ਢੱਡਵਾਲ ਨੂੰ ਚੁਣਿਆ ਗਿਆ। ਕਲੱਬ ਵਲੰਟੀਅਰਾਂ ਵੱਲੋ ਕਲੱਬ ਦੀਆ ਸਮਾਜਿਕ ਸਰਗਰਮੀਆਂ ਨੂੰ ਆਉਦੇਂ ਦਿਨਾਂ ‘ਚ ਵੱਡੀ ਰੂਪ ਰੇਖਾ ਦੇਣ ਦਾ ਪੋ੍ਗਰਾਮ ਉਲੀਕਿਆ ਗਿਆ, ਜਦਕਿ ਪੱਤਰਕਾਰੀ ਨੂੰ ਵਧੀਆ, ਸਾਫ ਸੁਥਰੇ ਤੇ ਪਾਰਦਰਸ਼ੀ ਤਰੀਕੇ ਨਾਲ ਪੱਤਰਕਾਰੀ ਦੇ ਖੇਤਰ ‘ਚ ਸੇਵਾਵਾਂ ਦੇਣ ਲਈ ਪੱਤਰਕਾਰਾਂ ਨੂੰ ਉਤਸ਼ਾਹਿਤ ਵੀ ਕੀਤਾ ਗਿਆ ਤੇ ਭਵਿੱਖ ‘ਚ ਪੱਤਰਕਾਰੀ ਦੇ ਵਿਸ਼ੇ ‘ਤੇ ਇਕ ਸੈਮੀਨਾਰ ਕਰਵਾਉਣ ਲਈ ਜਲਦ ਤਾਰੀਖ ਐਲਾਣਨ ਦਾ ਪੋ੍ਗਰਾਮ ਉਲੀਕਿਆ ਗਿਆ। ਇਸ ਮੌਕੇ ਪੁਨੀਤ ਮੇਨਨ, ਹਰੀਸ਼ ਖੁੱਡੀ, ਸੁਭਾਸ਼ ਸਿੰਗਲਾ ਆਦਿ ਵੀ ਹਾਜ਼ਰ ਸਨ। ਜ਼ਕਿਰਯੋਗ ਹੈ ਕਿ ਪ੍ਰਰੈਸ ਕਲੱਬ ਤਪਾ ਵੱਲੋ ਕੋਰੋਨਾ ਕਾਲ ਦੌਰਾਨ ਜਨਰਲ ਵਰਗ ਦੇ ਲੋਕਾਂ ਨੂੰ ਜਿੱਥੇ ਰਾਸ਼ਨ ਦੀ ਵੰਡ ਕੀਤੀ, ਉਥੇ ਸਿਆਲੂ ਰੁੱਤ ‘ਚ ਲੋੜਵੰਦਾਂ ਵਿਚਕਾਰ ਸ਼ਹਿਰੀਆਂ ਦੇ ਸਹਿਯੋਗ ਨਾਲ ਕੰਬਲ ਵੰਡੇ ਗਏ