22 ਬੱਚੀਆਂ ਦੀਆਂ ਮਾਂਵਾਂ ਨੂੰ ਦਿੱਤੀਆਂ ਨਿਊਟ੍ਰੀਸ਼ਨ ਕਿੱਟਾਂ
ਧਨੌਲਾ, 17 ਜਨਵਰੀ
ਜ਼ਿਲ੍ਹਾ ਪ੍ਰੋਗਰਾਮ ਅਫਸਰ ਬਰਨਾਲਾ ਸ. ਕੁਲਵਿੰਦਰ ਸਿੰਘ ਦੀ ਦੇਖ-ਰੇਖ ਅਤੇ ਬਾਲ ਵਿਕਾਸ ਪ੍ਰਾਜੈਕਟ ਅਫਸਰ ਬਰਨਾਲਾ ਅਰਵਿੰਦਰ ਸਿੰਘ ਭੱਟੀ ਦੀ ਅਗਵਾਈ ’ਚ ਬਲਾਕ ਬਰਨਾਲਾ ਦਾ ‘ਧੀਆਂ ਦੀ ਲੋਹੜੀ’ ਦਾ ਸਮਾਗਮ ਭਗਤ ਨਾਮਦੇਵ ਜੀ ਧਰਮਸ਼ਾਲਾ ਧਨੌਲਾ ਵਿਖੇ ਕਰਵਾਇਆ ਗਿਆ।
ਇਸ ਮੌਕੇ ਸ੍ਰੀ ਅਰਵਿੰਦਰ ਸਿੰਘ ਭੱਟੀ ਨੇ ਦੱਸਿਆ ਕਿ ਇਸ ਮੌਕੇ 22 ਬੱਚੀਆਂ ਦੀਆਂ ਮਾਤਾਵਾਂ ਨੂੰ ਮਾਰਕਫੈਡ ਦੀਆਂ ਨਿਊਟ੍ਰੀਸ਼ਨ ਕਿੱਟਾਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਨੂੰ ਪੌਸ਼ਟਿਕ ਭੋਜਨ ਬਾਰੇ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸਮਾਜਿਕ ਸੁਰੱਖਿਆ ਵਿਭਾਗ ਦੇ ਮੰਤਰੀ ਡਾ. ਬਲਜੀਤ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਦੇ ਸਾਰੇ ਬਲਾਕਾਂ ਵਿਚ ਧੀਆਂ ਦੀ ਲੋਹੜੀ ਦਾ ਹਫ਼ਤਾ ਮਨਾਇਆ ਜਾ ਰਿਹਾ ਹੈ ਤਾਂ ਜੋ ਧੀਆਂ ਨੂੰ ਬਰਾਬਰ ਦੇ ਮੌਕੇ ਦੇਣ ਬਾਰੇ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਸਕੇ।