CM ਚੰਨੀ ਦੇ ਬਰਨਾਲਾ ਪੁੱਜਣ ਤੋਂ ਪਹਿਲਾਂ NHM ਮੁਲਾਜ਼ਮਾਂ ਤੇ ਠੇਕਾ ਕਾਮਿਆਂ ਨੇ ਮੁੱਖ ਮਾਰਗ ਕੀਤਾ ਜਾਮ
ਬਰਨਾਲਾ : ਸ਼ਨਿਚਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁੱਜਣ ਦਾ ਪਤਾ ਲੱਗਦਿਆ ਜਦੋਂ ਐਨ ਐਚ ਐਮ ਕੰਮ ਤੇ ਠੇਕਾ ਕਾਮੇ ਮੁੱਖ ਮੰਤਰੀ ਦੇ ਸਮਾਗਮ ਵਾਲੇ ਸਥਾਨ ਵੱਲ ਜਾਣ ਲੱਗੇ ਤਾਂ ਪੁਲਿਸ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਨੂੰ ਰਸਤੇ ‘ਚ ਹੀ ਰੋਕ ਲਿਆ ਗਿਆ। ਜਿਸ ਦੇ ਰੋਸ ਵਜੋਂ ਐਨ ਐਚ ਐਮ ਮੁਲਾਜ਼ਮਾਂ ਤੇ ਠੇਕਾ ਕਾਮਿਆਂ ਨੇ ਮੁੱਖ ਮਾਰਗ ਦੋਵੇਂ ਪਾਸਿਓ ਜਾਮ ਕਰ ਦਿੱਤਾ ਤੇ ਸਰਕਾਰ ਤੇ ਬਰਨਾਲਾ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਮੌਕੇ ‘ਤੇ ਪੁੱਜੇ ਐਸਪੀ ਹਰਬੰਸ ਕੌਰ ਤੇ ਡੀਐਸਪੀ ਕੁਲਦੀਪ ਸਿੰਘ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਨਹੀਂ ਮੰਨੇ ਤੇ ਧਰਨੇ ‘ਤੇ ਡਟੇ ਰਹੇ। ਇਸ ਉਪਰੰਤ ਕਿਸਾਨ ਯੂਨੀਅਨ ਵੀ ਐਨਐਚਐਮ ਕਾਮਿਆਂ ਦੀ ਹਮਾਇਤ ‘ਚ ਪੁੱਜੀ।