ਵਿਰੋਧੀਆਂ ਨੇ ਕੰਮ ਨਹੀਂ, ਸਿਰਫ਼ ਗੱਲਾਂ ਕੀਤੀਆਂ : ਕੇਵਲ ਿਢੱਲੋਂ
ਬਰਨਾਲਾ
ਸ਼ਹਿਰ ‘ਚ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਿਢੱਲੋਂ ਦੀ ਅਗਵਾਈ ‘ਚ ਵਿਕਾਸ ਕਾਰਜ ਜਾਰੀ ਹਨ। ਇਸੇ ਲੜੀ ਤਹਿਤ ਸ਼ਹਿਰ ਦੇ ਵਾਰਡ ਨੰਬਰ.5 ਦੀ ਜੈ ਵਾਟਿਕਾ ਤੇ ਸ਼ਿਵਮ ਵਾਟਿਕਾ ਕਲੋਨੀ ‘ਚ ਪ੍ਰਮੀਕਿਸ ਪਾਉਣ ਦੇ ਕਾਰਜ ਦੀ ਕੇਵਲ ਸਿੰਘ ਿਢੱਲੋਂ ਵਲੋਂ ਸ਼ੁਰੂਆਤ ਕੀਤੀ ਗਈ। ਜ਼ਿਕਰਯੋਗ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਕਲੋਨੀ ਵਾਸੀਆਂ ਵਲੋਂ ਸੜਕਾਂ ਦੇ ਨਵੀਨੀਕਰਨ ਦੀ ਮੰਗ ਕੀਤੀ ਜਾ ਰਹੀ ਸੀ, ਜਿਸਨੂੰ ਕੇਵਲ ਸਿੰਘ ਿਢਲੋਂ ਦੀ ਅਗਵਾਈ ‘ਚ ਪੂਰਾ ਕੀਤਾ ਗਿਆ। ਇਸ ਮੌਕੇ ਿਢੱਲੋਂ ਨੇ ਕਿਹਾ ਕਿ ਇਸ ਕਲੋਨੀ ‘ਚ ਕਰੀਬ 78 ਲੱਖ 72 ਹਜ਼ਾਰ ਦੀ ਲਾਗਤ ਨਾਲ ਪ੍ਰਰੀਮਿਕਸ ਪਾ ਕੇ ਸੜਕਾਂ ਦਾ ਨਵੀਨੀਕਰਨ ਕੀਤਾ ਜਾਵੇਗਾ। ਜਿਸ ਨਾਲ ਕਲੋਨੀ ਵਾਸੀਆਂ ਨੂੰ ਆਉਣ ਜਾਣ ‘ਚ ਹੋਰ ਸੁਵਿਧਾ ਹੋਵੇਗੀ। ਉਹਨਾਂ ਕਿਹਾ ਕਿ ਇਸਤੋਂ ਪਹਿਲਾਂ ਤਰਕਸ਼ੀਲ ਚੌਂਕ ਤੋਂ ਸੰਘੇੜਾ ਪਿੰਡ ਤੱਕ ਜਾਣ ਵਾਲੀ ਮੁੱਖ ਸੜਕ ਨੂੰ ਚੰਗੇ ਮਟੀਰੀਅਲ ਨਾਲ ਬਣਵਾਇਆ ਗਿਆ ਹੈ। ਇਸ ਮਾਰਗ ‘ਤੇ ਰਹਿਣ ਵਾਲੇ ਲੋਕਾਂ ਖਾਸ ਕਰ ਇਸ ਕਲੋਨੀ ਵਾਸੀਆਂ ਨੂੰ ਕਈ ਸਾਲਾਂ ਤੱਕ ਨਵੀਆਂ ਸੜਕਾਂ ਦੀ ਲੋੜ ਨਹੀਂ ਪਵੇਗੀ। ਕੇਵਲ ਿਢੱਲੋਂ ਨੇ ਕਿਹਾ ਕਿ ਉਹ ਵਿਕਾਸ ਦੇ ਏਜੰਡੇ ਨੂੰ ਮੁੱਖ ਰੱਖ ਕੇ ਲੋਕਾਂ ਦੀ ਸੇਵਾ ਕਰਦੇ ਹਨ। ਜਦਕਿ ਉਹਨਾਂ ਦੇ ਵਿਰੋਧੀ ਸਿਰਫ਼ ਗੱਲਾਂ ਕਰਨ ਜੋਗੇ ਹਨ। ਇਹਨਾਂ ਵਿਰੋਧੀਆਂ ਵਲੋਂ ਸ਼ਹਿਰ ‘ਚ ਇੱਕ ਪੈਸੇ ਦਾ ਵਿਕਾਸ ਨਹੀਂ ਕਰਵਾਇਆ ਜਾ ਸਕਿਆ। ਇਸ ਮੌਕੇ ਕਲੋਨੀ ਵਾਸੀਆਂ ਵਲੋਂ ਕੇਵਲ ਸਿੰਘ ਿਢੱਲੋਂ ਦਾ ਵਿਸ਼ੇਸ਼ ਸਨਮਾਨ ਕਰਦਿਆਂ ਧੰਨਵਾਦ ਕੀਤਾ ਗਿਆ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮਨ ਮੱਖਣ ਸ਼ਰਮਾ, ਮਾਰਕੀਟ ਕਮੇਟੀ ਬਰਨਾਲਾ ਦੇ ਚੇਅਰਮੈਨ ਅਸ਼ੋਕ ਕੁਮਾਰ, ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ, ਜ਼ਲਿ੍ਹਾ ਪ੍ਰਰੀਸ਼ਦ ਮੈਂਬਰ ਭੁਪਿੰਦਰ ਝਲੂਰ, ਕੁਲਦੀਪ ਧਾਲੀਵਾਲ, ਕੁਲਵਿੰਦਰ ਰਾਏਸਰੀਆ, ਕਾਲਾ ਜੇਬੀ, ਹੇਮੰਤ ਬਾਂਸਲ, ਰੋਹਿਤ, ਕੈਪਟਨ ਧਾਲੀਵਾਲ, ਮੋਹਿਤ, ਚਿੰਟੂ ਆਦਿ ਵੀ ਹਾਜ਼ਰ ਸਨ।