ਬਿਜਲੀ ਮੁਲਾਜ਼ਮਾਂ ਨੇ ਲਾਇਆ ਧਰਨਾ
ਬਰਨਾਲਾ, ਪਾਵਰਕਾਮ ਸਰਕਲ ਬਰਨਾਲਾ ਦੇ ਸਮੂਹ ਕਾਮਿਆਂ ਵੱਲੋਂ ਸਾਥੀ ਚੇਤ ਸਿੰਘ ਝਲੂਰ ਦੀ ਪ੍ਰਧਾਨਗੀ ਹੇਠ 66 ਕੇ.ਵੀ. ਗਰਿੱਡ ਧਨੌਲਾ ਰੋਡ ਬਰਨਾਲਾ ਵਿਖੇ ਮੈਨੇਜਮੈਂਟ ਵੱਲੋਂ ਵਾਰ ਵਾਰ ਪੇ ਬੈਂਡ ਤੇ ਹੋਰ ਮੰਗਾਂ ਮੰਨਕੇ ਮੁਕਰ ਜਾਣ ਕਾਰਨ ਜਬਰਦਸਤ ਰੋਸ ਧਰਨਾ ਦਿੱਤਾ ਗਿਆ। ਜਿਸ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪਵਰਕਾਮ ਦੀ ਮੈਨੇਜਮੈਂਟ ਵੱਲੋਂ ਮੁਲਾਜ਼ਮ ਯੂਨੀਅਨਾ ਨਾਲ ਸਮਝੌਤਾ ਕਰਕੇ 30 ਨਵੰਬਰ 2021 ਤੱਕ ਨੋਟੀਫਿਕੇਸ਼ਨ ਜਾਰੀ ਕਰਨ ਦਾ ਵਾਅਦਾ ਕੀਤਾ ਸੀ, ਪਰ ਮੈਨੇਜਮੈਂਟ ਆਪਣੇ ਕੀਤੇ ਵਾਅਦੇ ਤੇ ਮੁੱਕਰ ਗਈ ਤੇ ਟਾਲ ਮਟੋਲ ਕਰਨ ਲੱਗੀ। ਜਿਸ ਕਾਰਨ ਸਮੁੱਚੇ ਮੁਲਾਜ਼ਮਾਂ ‘ਚ ਰੋਸ ਪਾਇਆ ਜਾ ਰਿਹਾ ਹੈ। ਉਨਾਂ੍ਹ ਕਿਹਾ ਕਿ ਕਿਸੇ ਵੀ ਹਾਲਤ ਵਿਚ ਸੰਘਰਸ਼ ਿਢੱਲਾ ਨਹੀਂ ਪੈਣ ਦਿੱਤਾ ਜਾਵੇਗਾ ਤੇ ਜਦੋਂ ਤੱਕ ਪੇ ਬੈਂਡ ਤੇ ਬਾਕੀ ਮੰਗ ਦੀ ਪ੍ਰਰਾਪਤੀ ਨਹੀਂ ਹੁੰਦੀ, ਸੰਘਰਸ਼ ਹੋਰ ਤੇਜ ਹੋਵੇਗਾ। ਇਸ ਧਰਨੇ ਦੌਰਾਨ ਹਾਕਮ ਸਿੰਘ ਨੂਰ ਵਲੋਂ ਆਪਣੀ ਇਨਕਲਾਬੀ ਕਵੀਸਰੀ ਪੇਸ਼ ਕੀਤੀ ਗਈ। ਧਰਨੇ ਨੂੰ ਜਸਵਿੰਦਰ ਸਿੰਘ, ਦਰਸ਼ਨ ਸਿੰਘ ਰਾਜੀਆ, ਜਗਤਾਰ ਸਿੰਘ ਖੇੜੀ, ਗੁਰਮੀਤ ਸਿੰਘ ਜੇ.ਈ, ਦਲਜੀਤ ਸਿੰਘ, ਗਗਨਦੀਪ, ਪੰਕਜ ਗੋਇਲ, ਹਰਬੰਸ ਸਿੰਘ ਦੀਦਾਰਗੜ, ਗੁਰਲਾਭ ਸਿੰਘ ਜੇ.ਈ, ਭੁਪਿੰਦਰ ਕੌਰ, ਹਿਮਾਂਸ਼ੂ ਸਿੰਗਲਾ ਆਦਿ ਨੇ ਸੰਬੋਧਨ ਕੀਤਾ। ਸਟੇਜ ਦੀ ਕਾਰਵਾਈ ਰਾਜੇਸ਼ ਕੁਮਾਰ ਬੰਟੀ ਵੱਲੋਂ ਵਾਖੂਬੀ ਨਿਭਾਈ ਗਈ।