ਬਾਬਾ ਗਾਂਧਾ ਸਿੰਘ ਸਕੂਲ ‘ਚ ਸਮਾਗਮ ਕਰਵਾਇਆ
ਭਦੌੜ, ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਭਦੌੜ ‘ਚ ਪਹਿਲੇ ਪਾਤਸ਼ਾਹ ਧੰਨ-ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 552 ਵਾਂ ਪ੍ਰਕਾਸ਼ ਉਤਸ਼ਵ ਸਕੂਲ ਦੇ ਐਮ.ਡੀ. ਰਣਪ੍ਰਰੀਤ ਸਿੰਘ ਦੀ ਅਗਵਾਈ ਹੇਠ ਤੇ ਸਕੁੂਲ ਦੇ ਪਿੰ੍ਸੀਪਲ ਭੁਪਿੰਦਰ ਸਿੰਘ ਗਿੱਲ ਦੇ ਯੋਗ ਪ੍ਰਬੰਧਾ ‘ਚ ਸਮੂਹ ਸਟਾਫ਼ ਤੇ ਬੱਚਿਆਂ ਵੱਲੋਂ ਮਿਲਕੇ ਬੜੀ ਹੀ ਸ਼ਰਧਾ ਭਾਵਨਾ ਤੇ ਧੂਮ-ਧਾਮ ਨਾਲ ਮਨਾਇਆ ਗਿਆ ਤੇ ਸਕੂਲ ਦੇ ਵਿਹੜੇ ‘ਚ ਸਜਾਏ ਪੰਡਾਲ ‘ਚ ਸਾਹਿਬ ਸ਼੍ਰੀ ਗੁਰੂ ਗੰ੍ਥ ਸਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਇਸ ਸਮਾਗਮ ‘ਚ ਸਕੂਲ ਦੇ ਟਰੱਸਟੀ ਮੈਂਬਰ ਬਾਬਾ ਹਕਾਮ ਸਿੰਘ ਗੰਡਾ ਸਿੰਘ ਵਾਲਾ, ਬਾਬਾ ਕੇਵਲ ਕ੍ਰਿਸ਼ਨ, ਕਰਨਲ ਸੋਮਾਨਚੀ ਸ਼੍ਰੀ ਨਿਵਾਸ ਪਿੰ੍ਸੀਪਲ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਨੇ ਵਿਸ਼ੇਸ ਤੌਰ ‘ਤੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਬਾਬਾ ਹਾਕਮ ਸਿੰਘ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਸਿਧਾਂਤ-ਕਿਰਤ ਕਰੋ,ਵੰਡ ਸ਼ਕੋ ਤੇ ਨਾਮ ਜਪੋ ਦੇ ਰਾਹ ਤੇ ਚੱਲਣ ਅਤੇ ਉਨਾਂ੍ਹ ਦੀਆਂ ਸਿੱਖਿਆਂਵਾਂ ‘ਤੇ ਚਾਨਣਾ ਪਉਂਦੇ ਹੋਏ ਬੱਚਿਆਂ ਨੂੰ ਗੁਰਬਾਣੀ ਨਾਲ ਜੁੜਣ ਲਈ ਪੇ੍ਰਿਤ ਕੀਤਾ। ਇਸ ਸਮੇ ਸਕੂਲ ‘ਚ ਬਣੇ ਚਾਰ ਹਾਊਸਾਂ ਦੇ ਵਿਦਿਆਰਥੀਆਂ ਵਿਚਕਾਰ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ, ਜਿਸ ਵਿਦਿਆਰਥੀਆਂ ਨੇ ਰਸਭਿੰਨਾਂ ਰੱਬੀ ਬਾਣੀ ਦਾ ਆਨੰਦਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ, ਜਿੰਨਾਂ੍ਹ ਦੀ ਰਹਿਨੁਮਾਈ ਲਖਵੀਰ ਸਿੰਘ ਤੇ ਅਮਨਦੀਪ ਸਿੰਘ (ਸੰਗੀਤ ਅਧਿਆਪਕਾਂ) ਨੇ ਕੀਤੀ। ਇਨਾਂ੍ਹ ਮੁਕਾਬਲਿਆਂ ‘ਚ ਜੱਜਾਂ ਦੀ ਭੂਮਿਕਾ ਪਿੰ੍ਸੀਪਲ ਸਤਵੰਤ ਕੌਰ ਖਾਲਸਾ ਸਮਰਾਲਾ, ਬੀਬੀ ਮਨਜੀਤ ਕੌਰ ਖਾਲਸਾ ਲੁਧਿਆਣਾ, ਭਾਈ ਬਲਵਿੰਦਰ ਸਿੰਘ ਖਾਲਸਾ,ਭਾਈ ਜਸਵਿੰਦਰ ਸਿੰਘ ਖਾਲਸਾ ਪਟਿਆਲਾ ਅਤੇ ਮੈਡਮ ਕਰਮਜੀਤ ਕੌਰ ਜੰਗੀਆਣਾ ਨੇ ਨਿਭਾਈ। ਇਨਾਂ੍ਹ ਮੁਕਾਬਲਿਆ ‘ਚੋਂ ਪਹਿਲਾ ਸਥਾਨ ਸਾਹਿਬਜਾਦਾ ਬਾਬਾ ਜੁਝਾਰ ਸਿੰਘ ਹਾਊਸ, ਦੂਸਰਾ ਸਥਾਨ ਸਾਹਿਬਜਾਦਾ ਬਾਬਾ ਜੋਰਾਵਰ ਸਿੰਘ ਹਾਊਸ ਤੇ ਤੀਸਰਾ ਸਥਾਨ ਬਾਬਾ ਬਾਬਾ ਅਜੀਤ ਸਿੰਘ ਹਾਊਸ ਨੇ ਹਾਸਿਲ ਕੀਤਾ। ਇਸ ਤੋਂ ਬਾਅਦ ਗੰ੍ਥੀ ਸਿੰਘ ਵੱਲੋਂ ਸ੍ਰੀ ਅਖੰਠ ਪਾਠ ਸਾਹਿਬ ਜੀ ਜੋ 22 ਨਵੰਬਰ 2021 ਨੂੰ ਸਕੂਲ ‘ਚ ਬਣੇ ਦਰਬਾਰ ਸਾਹਿਬ ‘ਚ ਪ੍ਰਕਾਸ ਕੀਤੇ ਹੋਏ ਸਨ ਜਿਨਾਂ੍ਹ ਦੇ ਭੋਗ ਸਕੂਲ ਦੇ ਵਿਹੜੇ ‘ਚ ਪਾਕੇ ਗੁਰੂ ਚਰਨਾ ‘ਚ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਭਦੌੜ ਤੇ ਸਾਰੇ ਬੱਚਿਆਂ ਦੀ ਚੜਦੀਕਲ੍ਹਾ ਲਈ ਗੁਰੂ ਚਰਨਾ ‘ਚ ਅਰਦਾਸ ਬੇਨਤੀ ਕੀਤੀ ਗਈ ਤੇ ਹੁਕਮ ਨਾਮਾ ਲਿਆ ਗਿਆ। ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਭਦੌੜ ਦੇ ਪਿੰ੍ਸੀਪਲ ਭੁਪਿੰਦਰ ਸਿੰਘ ਗਿੱਲ ਨੇ ਸੰਬੋਧਨ ਕਰਦਿਆ ਕਿਹਾ ਕਿ ਸਾਡੇ ਸਕੂਲ ‘ਚ ਜਿੱਥੇ ਵਿਦਿਆਰਥੀਆਂ ਨੂੰ ਮਿਆਰੀ ਵਿਦਿਆ ਦਿੱਤੀ ਜਾਂਦੀ ਹੈ, ਉਥੇ ਨਾਲ ਹੀ ਗੁਰਬਾਣੀ ਦਾ ਗਿਆਨ ਵੀ ਦਿੱਤਾ ਜਾ ਰਿਹਾ ਹੈ। ਭੁਪਿੰਦਰ ਸਿੰਘ ਗਿੱਲ ਨੇ ਇਸ ਸਮਾਗਮ ‘ਚ ਆਏ ਟਰੱਸਟੀ ਮੈਂਬਰਾਂ, ਜੱਜ ਸਹਿਬਾਨਾਂ ਤੇ ਸੇਵਾ ਨਿਵਾਉਣ ਵਾਲੇ ਅਧਿਆਪਕਾਂ ਸਿਰੋਪਾਓ ਦੇ ਕੇ ਨਿਵਾਜਿਆ ਤੇ ਸਮਾਗਮ ਦੌਰਾਨ ਗੁਰਬਾਣੀ ਕੰਠ ਮੁਕਾਬਲਿਆਂ ‘ਚ ਪਹਿਲਾ,ਦੂਸਰਾ ਤੇ ਤੀਸਰਾ ਸਥਾਨ ਹਾਸਲ ਕਰਨ ਵਾਲੇ ਹਾਊਸਾਂ ਦੇ ਵਿਦਿਆਥੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਸੈਕਟਰੀ ਦੀ ਭੂਮਿਕਾ ਮੈਡਮ ਪ੍ਰਰੀਤ ਮੋਹਨ ਤੇ ਮੈਡਮ ਪ੍ਰਭਪ੍ਰਰੀਤ ਕੌਰ ਨੇ ਬਾਖੂਬੀ ਨਿਭਾਈ। ਇਸ ਸਮੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ।