healthNews

ਡੇਂਗੂ ਤੋਂ ਬਚਾਅ ਸਬੰਧੀ ਲੋਕਾਂ ਨੂੰ ਕੀਤਾ ਜਾਗਰੂਕ

ਬਰਨਾਲਾ : ਡੇਂਗੂ ਬੁਖ਼ਾਰ ਦੇ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਮੁਖੀ ਹੋਮੀਓਪੈਥਿਕ ਵਿਭਾਗ ਦੇ ਜੁਆਇੰਟ ਡਾਇਰੈਕਟਰ ਡਾ. ਬਲਿਹਾਰ ਸਿੰਘ ਦੀਆਂ ਹਦਾਇਤਾਂ ਤਹਿਤ ਸ਼ਨਿੱਚਰਵਾਰ ਨੂੰ ਜ਼ਿਲ੍ਹਾ ਹੋਮੀਓਪੈਥਿਕ ਦਫ਼ਤਰ ਬਰਨਾਲਾ ਵਿਖੇ ਡਾ. ਰਹਿਮਾਨ ਅਸ਼ਦ, ਡੀ.ਐਚ.ਓ ਨੇ ਓ.ਪੀ.ਡੀ ਚੋਂ ਆਉਂਦੇ ਮਰੀਜਾਂ ਨੂੰ ਦੱਸਿਆ ਕਿ ਡੇਂਗੂ ਬੁਖ਼ਾਰ ਇਕ ਵਾਇਰਲ ਬੁਖ਼ਾਰ ਹੈ, ਜੋ ਕਿ ਇਕ ਖ਼ਾਸ ਕਿਸਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਜੋ ਕਿ ਦਿਨ ਦੌਰਾਨ ਹੀ ਐਕਟਿਵ ਹੁੰਦਾ ਹੈ ਤੇ ਦਿਨ ਦੌਰਾਨ ਹੀ ਕਟਦਾ ਹੈ। ਇਸ ਦੇ ਕੱਟਣ ਤੋਂ ਤਿੰਨ-ਚਾਰ ਦਿਨ ਬਾਅਦ ਬਹੁਤ ਤੇਜ਼ ਬੁਖ਼ਾਰ ਹੋ ਜਾਂਦਾ ਹੈ। ਅੱਖਾਂ ‘ਚ ਦਰਦ, ਪਿੱਠ ਦਰਦ, ਸਿਰਦਰਦ ਬਹੁਤ ਹੁੰਦਾ ਹੈ। ਕਈ ਵਾਰ ਦਿਲ ਮਚਲਾਉਣਾ ਤੇ ਉਲਟੀਆਂ ਵੀ ਆਉਣ ਲੱਗ ਜਾਂਦੀਆਂ ਹਨ। ਕਈ ਵਾਰ ਇਹ ਬਿਮਾਰੀ ਬਹੁਤ ਖਤਰਨਾਕ ਹੋ ਜਾਂਦੀ ਹੈ। ਕਦੇ ਵੀ ਆਪਣੇ-ਆਪ ਦਵਾਈ ਨਹੀਂ ਲੈਣੀ ਚਾਹੀਦੀ। ਡਾਕਟਰ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ। ਇਹ ਮੱਛਰ ਸਾਫ਼ ਤੇ ਖੜ੍ਹੇ ਪਾਣੀ ਵਿੱਚ ਹੀ ਪੈਦਾ ਹੁੰਦਾ ਹੈ। ਇਸ ਲਈ ਆਪਣੇ ਘਰਾਂ ਦੇ ਕੂਲਰਾਂ ਦਾ ਪਾਣੀ ਕੱਿਢਆ ਜਾਵੇ, ਘਰ ਦੇ ਨੇੜੇ ਖੜ੍ਹੇ ਪਾਣੀ ਤੇ ਸਪਰੇਅ ਕਰਵਾਇਆ ਜਾਵੇ, ਦਰਵਾਜੇ ਤੇ ਖਿੜਕੀਆਂ ਉਪਰ ਜਾਲੀਆਂ ਲਗਵਾਈਆਂ ਜਾਣ, ਗਮਲਿਆਂ ‘ਚ ਪਾਣੀ ਨਾ ਖੜ੍ਹਾ ਹੋਣ ਦਿੱਤਾ ਜਾਵੇ। ਇਸ ਮੌਕੇ ਡਾ. ਪਰਮਿੰਦਰ ਪੰਨੂੰ, ਡਾ. ਅਮਨਦੀਪ ਕੌਰ, ਗੁਲਸ਼ਨ ਕੁਮਾਰ, ਗੁਰਚਰਨ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!