News

I G ਰਾਕੇਸ਼ ਅਗਰਵਾਲ ਨੇ ਥਾਣਾ ਸਦਰ ਬਰਨਾਲਾ ਦੀ ਨਵੀਂ ਬਿਲਡਿੰਗ ਦਾ ਕੀਤਾ ਉਦਘਾਟਨ

ਬਰਨਾਲਾ, 12 ਮਾਰਚ 2022

ਥਾਣਾ ਸਦਰ ਦੀ ਨਵੀਂ ਬਣੀ ਬਿਲਡਿੰਗ ਦਾ ਉਦਘਾਟਨ ਇੰਸਪੈਕਟਰ ਜਨਰਲ ਆਫ਼ ਪੁਲਿਸ ਪਟਿਆਲਾ ਰੇਂਜ ਪਟਿਆਲਾ ਸ੍ਰੀ ਰਾਕੇਸ਼ ਅਗਰਵਾਲ ਵਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਥਾਣਾ ਸਦਰ ਦੀ ਨਵੀਂ ਬਿਲਡਿੰਗ ਬਣ ਕੇ ਤਿਆਰ ਹੋ ਚੁੱਕੀ ਹੈ। ਸ਼ਿਕਾਇਤਕਰਤਾ ਦੇ ਬੈਠਣ ਦਾ ਖ਼ਾਸ ਪ੍ਰਬੰਧ ਹੈ। ਇਹ ਬਿਲਡਿੰਗ ਆਧੁਨਿਕ ਤਕਨੀਕ ਨਾਲ ਬਣਾਈ ਗਈ ਹੈ। ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਹਰੇਕ ਵਿਅਕਤੀ ਦਾ ਕੰਮ ਪਹਿਲ ਦੇ ਆਧਾਰ ’ਤੇ ਕੀਤਾ ਜਾਵੇ।

ਉਨਾਂ ਕਿਹਾ ਕਿ ਜੇਕਰ ਸ਼ਿਕਾਇਤਕਰਤਾ ਬਿਆਨ ਕਰਦਾ ਹੈ ਕਿ ਥਾਣੇ ਵਿਚ ਉਸ ਤੋਂ ਕੰਮ ਬਦਲੇ ਪੈਸਿਆਂ ਦੀ ਮੰਗ ਕੀਤੀ ਗਈ ਹੈ , ਉਸ ਮੁਲਾਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਐਸ.ਐਸ.ਪੀ. ਸ੍ਰੀਮਤੀ ਅਲਕਾ ਮੀਨਾ ਨੇ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਮਾੜੇ ਅਨਸਰਾਂ ਬਾਰੇ ਪਤਾ ਲੱਗਦਾ ਹੈ ਤਾਂ ਉਹ ਮੇਰੇ ਨਾਲ ਸਿੱਧੇ ਤੌਰ ’ਤੇ ਸੰਪਰਕ ਕਰ ਸਕਦਾ ਹੈ। ਸ੍ਰੀ ਰਾਕੇਸ਼ ਅਗਰਵਾਲ ਵਲੋਂ ਅਖੀਰ ਵਿਚ ਛੋਟੇ ਬੱਚਿਆਂ ਨੂੰ ਲੱਡੂ ਅਤੇ ਕਾਪੀਆਂ ਤੇ ਪੈਨ ਵੰਡੇ ਗਏ।

ਕੁਲਦੀਪ ਸਿੰਘ ਸੋਹੀ, ਐਸ.ਪੀ. (ਡੀ) ਅਨਿਲ ਕੁਮਾਰ, ਐਸ.ਪੀ. (ਪੀ.ਬੀ.ਆਈ) ਹਰਬੰਤ ਕੌਰ, ਆਈ.ਪੀ.ਐਸ. ਦਰਪਨ ਆਹਲੂਵਾਲੀਆ, ਡੀ.ਐਸ.ਪੀ. ਰਾਜੇਸ਼ ਸੁਨੇਹੀ, ਡੀ.ਐਸ.ਪੀ. (ਐਚ) ਦੇਵਿੰਦਰ ਸਿੰਘ, ਐਸ.ਐਚ.ਓ. ਸਦਰ ਸੁਖਜੀਤ ਸਿੰਘ, ਮੁੱਖ ਮੁਨਸ਼ੀ ਸੰਦੀਪ ਸਿੰਘ, ਜਗਤਾਰ ਸਿੰਘ, ਏ.ਐਸ.ਆਈ. ਤਰਸੇਮ ਸਿੰਘ ਇੰਚਾਰਜ ਪੁਲਿਸ ਚੌਕੀ ਹੰਡਿਆਇਆ, ਗੁਰਦੀਪ ਸਿੰਘ ਧਨੌਲਾ, ਸੰਤਰੀ ਜਗਤਾਰ ਸਿੰਘ ਧਨੌਲਾ, ਮੁਖਤਿਆਰ ਸਿੰਘ ਬੁਲਟ ਤੋਂ ਇਲਾਵਾ ਵੱਡੀ ਗਿਣਤੀ ’ਚ ਪੁਲਿਸ ਮੁਲਾਜ਼ਮ ਹਾਜ਼ਰ ਸਨ।

Leave a Reply

Your email address will not be published. Required fields are marked *