ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ‘ਚ ਕਰਵਾਏ ਸ਼ਬਦ ਗਾਇਨ ਮੁਕਾਬਲੇ
ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਮਹਿਲ ਕਲਾਂ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਸ਼ਬਦ ਗਾਇਨ ਮੁਕਾਬਲੇ ਕਰਵਾਏ ਗਏ। ਜਿਸ ‘ਚ ਵਿਦਿਆਰਥੀਆਂ ਨੇ ਬੜੇ ਉਤਸਾਹ ਨਾਲ ਭਾਗ ਲਿਆ। ਮੁਕਾਬਲਿਆਂ ‘ਚ ਬਾਬਾ ਜੋਰਾਵਰ ਸਿੰਘ ਹਾਊਸ ਨੇ ਪਹਿਲੀ ਪੁਜੀਸ਼ਨ ਤੇ ਅਜੀਤ ਸਿੰਘ ਹਾਊਸ ਨੇ ਦੂਜੀ ਪੁਜੀਸ਼ਨ ਹਾਸਲ ਕੀਤੀ। ਇਸ ਮੌਕੇ ਸਕੂਲ ਪਿੰ੍ਸੀਪਲ ਡਾ. ਹਿਮਾਂਸ਼ੂ ਦੱਤ ਸ਼ਰਮਾ, ਰਣਪ੍ਰਰੀਤ ਸਿੰਘ ਐੱਮ.ਡੀ, ਮਨਦੀਪ ਸਿੰਘ ਗੰਡੇਵਾਲ, ਮਹਿੰਦਰ ਸਿੰਘ ਸਹੌਰ, ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।