PoliticsNews

ਸੰਯੁਕਤ ਮੋਰਚਾ ਅਗਲੀ ਰਣਨੀਤੀ ‘ਤੇ ਫ਼ੈਸਲਾ ਕਰੇਗਾ : ਰਾਹੀ

ਸੰਯੁਕਤ ਮੋਰਚਾ 7 ਦਸੰਬਰ ਦਿਨ ਮੰਗਲਵਾਰ ਨੂੰ ਮੀਟਿੰਗ ਕਰਕੇ ਅਗਲੀ ਰਣਨੀਤੀ ‘ਤੇ ਫ਼ੈਸਲਾ ਕਰੇਗਾ। ਇਹ ਸ਼ਬਦ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਲੀਗਲ ਸੈੱਲ ਦੇ ਚੇਅਰਮਨ ਤੇ ਜ਼ਲਿ੍ਹਾ ਸਰਪ੍ਰਸਤ ਮਨਵੀਰ ਕੌਰ ਰਾਹੀ ਨੇ ਆਪਣੇ ਸਾਥਿਆਂ ਸਣੇ ‘ਪੰਜਾਬੀ ਜਾਗਰਣ’ ਨਾਲ ਸਾਂਝੇ ਕੀਤੇ। ਉਨਾਂ੍ਹ ਕਿਹਾ ਕਿ ਜਦੋਂ ਤੱਕ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ‘ਤੇ ਦਰਜ ਹੋਏ ਪਰਚੇ ਵਾਪਸ ਨਹੀਂ ਜਾਂਦੇ ਤੇ ਕਿਸਾਨਾਂ ਦੀਆਂ ਬਕਾਇਆ ਮੰਗਾਂ ਬਾਰੇ ਸਰਕਾਰ ਲਿਖ਼ਤੀ ਰੂਪ ‘ਚ ਭਰੋਸਾ ਨਹੀ ਦੇਵੇਗੀ, ਤਦ ਤੱਕ ਅੰਦੋਲਨ ਜਾਰੀ ਰਹੇਗਾ। ਉਨਾਂ੍ਹ ਕਿਹਾ ਕਿ ਇਹ ਸੰਯੁਕਤ ਕਿਸਾਨ ਮੋਰਚੇ ਦਾ ਐਲਾਨ ਤੇ ਫ਼ੈਸਲਾ ਹੈ ਜਿਸਨੂੰ ਸਾਨੂੰ ਸਾਰਿਆਂ ਨੂੰ ਮੰਨਣਾ ਚਾਹੀਦਾ ਹੈ। ਸਰਕਾਰ ਨੇ ਘੱਟੋ ਘੱਟ ਸਮਰੱਥਨ ਮੁੱਲ ‘ਤੇ ਬਣਨ ਵਾਲੀ ਕਮੇਟੀ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ 5 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ, ਜਿਸ ‘ਚ ਬਲਬੀਰ ਸਿੰਘ ਰਾਜੇਵਾਲ, ਸ਼ਿਵ ਕੁਮਾਰ ਕੱਕਾ, ਗੁਰਨਾਮ ਸਿੰਘ ਚੜੂਨੀ, ਯੁੱਧਵੀਰ ਸਿੰਘ ਤੇ ਅਸ਼ੋਕ ਧਾਵਲੇ ਸ਼ਾਮਲ ਕੀਤੇ ਗਏ ਹਨ, ਜੋ ਐੱਮਐੱਸਪੀ ਦੇ ਕਾਨੂੰਨੀ ਢਾਂਚੇ ਦੀ ਬਣਤਰ, ਸਮਾਂ ਹੱਦ ਤੇ ਹੋਰਨਾਂ ਮੁੱਦਿਆਂ ਤੇ ਸਰਕਾਰ ਨਾਲ ਚਰਚਾ ਕਰਨਗੇ। ਐਡਵੋਕੇਟ ਰਾਹੀ ਨੇ ਕਿਹਾ ਕਿ ਸਰਕਾਰ ਨਾਲ 11 ਗੇੜਾਂ ਦੀ ਗੱਲਬਾਤ ਦੌਰਾਨ ਕੇਂਦਰ ਨੇ ਕਿਸਾਨਾਂ ਅੱਗੇ ਕਈ ਵਾਰ ਛੋਟੀ ਕਮੇਟੀ ਬਣਾਉਣ ਦੀ ਤਜ਼ਵੀਜ਼ ਰੱਖੀ ਸੀ, ਜਿਸਨੂੰ ਕਿਸਾਨ ਜੱਥੇਬੰਦੀਆਂ ਨੇ ਇਕਸੁਰ ਹੁੰਦਿਆਂ ਮੁੱਢੋਂ ਖਾਰਜ਼ ਕਰ ਦਿੱਤਾ ਸੀ। ਉਨਾਂ੍ਹ ਕਿਹਾ ਕਿ ਖੇਤੀ ਕਾਨੂੰਨਾਂ ਦੀ ਜੋ ਵੱਡੀ ਗੱਲ ਸੀ, ਉਹ ਸਰਕਾਰ ਨੇ ਮੰਨ ਲਈ ਹੈ ਤੇ ਜਲਦ ਹੀ ਐੱਮਐੱਸਪੀ ‘ਤੇ ਵੀ ਖੁਸ਼ੀ ਦੀ ਖ਼ਬਰ ਆਏਗੀ। ਇਸ ਮੌਕੇ ਹਰਪਾਲ ਇੰਦਰ ਸਿੰਘ ਰਾਹੀ, ਜਨਰਲ ਸਕੱਤਰ ਬੂਟਾ ਸਿੰਘ, ਪ੍ਰਰੈਸ ਸਕੱਤਰ ਬੂਟਾ ਸਿੰਘ ਰਹਿਲ, ਮਲਕੀਤ ਸਿੰਘ ਸੂਬਾ ਮੀਤ ਪ੍ਰਧਾਨ, ਹਰਬੰਸ ਸਿੰਘ, ਬੇਅੰਤ ਸਿੰਘ, ਗੁਰਜੰਟ ਸਿੰਘ, ਸੋਨੀ ਸਿੰਘ, ਗੁਰਦੀਪ ਸਿੰਘ, ਅਮਰਜੀਤ ਸਿੰਘ, ਕਰਮਵੀਰ ਸਿੰਘ, ਜੀਤ ਸਿੰਘ ਕੁਕੂ, ਅਵਤਾਰ ਸਿੰਘ ਤਾਰੀ, ਭੁਪਿੰਦਰਜੀਤ ਕੌਰ, ਕੁਲਦੀਪ ਸਿੰਘ, ਚਮਕੌਰ ਸਿੰਘ, ਕਰਮਜੀਤ ਸਿੰਘ, ਯਾਦੂ ਪੰਧੇਰ, ਮਨੋਜ ਕੁਮਾਰ, ਅਰਸ਼ਦੀਪ ਸਿੰਘ, ਸਾਧੂ ਿਢੱਲੋਂ, ਅਭੀ ਜੰਡੂ, ਅਰਸ਼ ਸੇਖਾ, ਮਨਪ੍ਰਰੀਤ ਸਿੰਘ, ਸਨੀ ਸਿੱਧੂ, ਕਿੰਦਾ ਸਿੰਘ, ਮਨਪ੍ਰਰੀਤ ਪੰਧੇਰ ਸਣੇ ਵੱਡੀ ਗਿਣਤੀ ‘ਚ ਭਾਕਿਯੂ ਲੱਖੋਵਾਲ ਦੇ ਆਗੂ ਤੇ ਵਰਕਰ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!