ਕਾਂਗਰਸ ‘ਚ ਸ਼ਾਮਲ ਹੋਣ ਵਾਲਿਆਂ ਦਾ ਕੀਤਾ ਸਵਾਗਤ
ਵਿਧਾਨ ਸਭਾ ਹਲਕਾ ਬਰਨਾਲਾ ‘ਚ ਲਗਾਤਾਰ ਕਾਂਗਰਸ ਦਾ ਕਾਫ਼ਲਾ ਵੱਧਦਾ ਜਾ ਰਿਹਾ ਹੈ। ਇਸੇ ਸਿਲਸਿਲੇ ਤਹਿਤ ਕਾਂਗਰਸ ਨੂੰ ਉਸ ਸਮੇਂ ਹੋਰ ਵੱਡਾ ਬਲ ਮਿਲਿਆ, ਜਦੋਂ ਨੌਜਵਾਨਾਂ ਦੇ ਕਾਫ਼ਲੇ ਨੇ ਕੇਵਲ ਸਿੰਘ ਿਢੱਲੋਂ ਦੀ ਅਗਵਾਈ ‘ਚ ਕਾਂਗਰਸ ਪਾਰਟੀ ‘ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਹਲਕੇ ਦੇ ਸੂਚ ਪੱਤੀ ‘ਚ ਨੌਜਵਾਨ ਆਗੂ ਹਰਸ਼ ਦੀ ਅਗਵਾਈ ‘ਚ ਉਸਦੇ ਸਾਥੀਆਂ ਨੇ ਕੇਵਲ ਸਿੰਘ ਿਢੱਲੋਂ ਦੀ ਅਗਵਾਈ ਕਬੂਲ ਕਰ ਲਈ। ਕਾਂਗਰਸ ਨਾਲ ਜੁੜੇ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ‘ਚ ਕਾਂਗਰਸ ਪਾਰਟੀ ਵਲੋਂ ਲਏ ਜਾ ਰਹੇ ਪੰਜਾਬ ਪੱਖੀ ਫ਼ੈਸਲਿਆਂ ਤੇ ਬਰਨਾਲਾ ਹਲਕੇ ‘ਚ ਕੇਵਲ ਸਿੰਘ ਿਢੱਲੋਂ ਵਲੋਂ ਕਰਵਾਏ ਗਏ ਵਿਕਾਸ ਕਾਰਜ਼ਾਂ ਤੋਂ ਉਹ ਪ੍ਰਭਾਵਿਤ ਹੋ ਕੇ ਕਾਂਗਰਸ ਨਾਲ ਜੁੜ ਰਹੇ ਹਨ। ਉਹਨਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਉਹ ਵਿਕਾਸ ਪੁਰਸ ਕੇਵਲ ਸਿੰਘ ਿਢੱਲੋਂ ਦਾ ਡੱਟ ਕੇ ਸਾਥ ਦੇਣਗੇ। ਇਸ ਮੌਕੇ ਕੇਵਲ ਸਿੰਘ ਿਢੱਲੋਂ ਨੇ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਬਹੁ ਗਿਣਤੀ ਨੌਜਵਾਨ ਡਰਾਮੇਬਾਜ਼ ਆਮ ਆਦਮੀ ਪਾਰਟੀ ਦੇ ਝਾਂਸੇ ‘ਚ ਆ ਗਏ ਸਨ, ਪਰ ਹੁਣ ਉਹ ਇਹਨਾਂ ਦੀਆਂ ਪੰਜਾਬ ਵਿਰੋਧੀ ਨੀਤੀਆਂ ਤੋਂ ਜਾਣੂੰ ਹੋ ਚੁੱਕੇ ਹਨ। ਮੁੱਖ ਮੰਤਰੀ ਚੰਨੀ ਦੀ ਅਗਵਾਈ ‘ਚ ਪੰਜਾਬ ਵਿਕਾਸ ਦੀਆਂ ਨਵੀਆਂ ਲੀਹਾਂ ਸਰ ਕਰ ਰਿਹਾ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸੋਚ ਨੌਜਵਾਨਾਂ ਨੂੰ ਨਾਲ ਲੈ ਕੇ ਚੱਲਣ ਦੀ ਹੈ। ਜਿਸ ਤਹਿਤ ਆਉਣ ਵਾਲੇ ਉਹਨਾਂ ਨੌਜਵਾਨਾਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਨੂੰ ਖੇਡਾਂ ਲਈ ਪ੍ਰਫ਼ੁੱਲਿਤ ਕਰਨ ਲਈ ਹਰ ਇਕ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ। ਇਸ ਮੌਕੇ ਜਿਲ੍ਹਾ ਯੂਥ ਕਾਂਗਰਸ ਪ੍ਰਧਾਨ ਹਰਦੀਪ ਸਿੰਘ ਸੋਢੀ, ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਸਣੇ ਵੱਡੀ ਗਿਣਤੀ ‘ਚ ਕਾਂਗਰਸੀ ਆਗੂ ਤੇ ਵਰਕਰ ਵੀ ਹਾਜ਼ਰ ਸਨ।