ਲੋਕਾਂ ਨਾਲ ਠੱਗੀ ਮਾਰਨ ਵਾਲੇ ਤੇ ਸਰਪੰਚ ‘ਤੇ ਜਾਨਲੇਵਾ ਹਮਲਾ ਕਰਨ ਵਾਲੇ ਸਮੇਤ ਤਿੰਨ ਭਗੌੜੇ ਕਾਬੂ
ਤਪਾ ਮੰਡੀ; ਸਬ ਡਵੀਜਨ ਤਪਾ ਅਧੀਨ ਆਉਦੇਂ ਥਾਣਾ ਸ਼ਹਿਣਾ ਤੇ ਤਪਾ ਦੀ ਪੁਲਿਸ ਨੇ ਤਿੰਨ ਭਗੋੜਿਆਂ ਨੂੰ ਕਾਬੂ ਕਰਨ ‘ਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਉਪ ਕਪਤਾਨ ਪੁਲਿਸ ਬਲਜੀਤ ਸਿੰਘ ਬਰਾੜ ਨੇ ਦੱਸਿਆਂ ਕਿ ਅਲਕਾ ਮੀਨਾ ਜਿਲਾ ਪੁਲਿਸ ਮੁੱਖੀ ਦੀ ਅਗਵਾਈ ਹੇਠ ਪੁਲਿਸ ਵੱਲੋ ਭਗੋੜਿਆਂ ਖਿਲਾਫ ਛੇੜੀ ਮੁਹਿੰਮ ਤਹਿਤ ਹੀ ਇਹ ਵੱਡੀ ਸਫਲਤਾ ਹਾਸਿਲ ਹੋਈ ਹੈ। ਜਿਸ ‘ਚ ਮਸ਼ਹੂਰ ਚਿੱਟ ਫੰਡ ਕੰਪਨੀ ਕਰਾਊਨ ‘ਚ ਪਿਛਲੇ ਸਮੇਂ ਭੋਲੇ ਭਾਲੇ ਲੋਕਾਂ ਦਾ ਲੱਖਾਂ ਰੁਪਏ ਦੁੱਗਣਾ ਕਰਨ ਦਾ ਝਾਂਸਾ ਦੇ ਕੇ ਹੜੱਪਣ ਵਾਲੇ ਚਲਾਕ ਕਿਸਮ ਦੇ ਕੁਝ ਵਿਅਕਤੀਆਂ ਵੱਲੋ ਕਥਿਤ ਤੌਰ ‘ਤੇ ਵੱਡੀਆ ਠੱਗੀਆ ਮਾਰੀਆ ਗਈਆ ਸਨ। ਜਿਸ ਦੇ ਤਹਿਤ ਹੀ ਪਿੰਡ ਪੱਖੋਕੇ ਦੇ ਗੁਰਚਰਨ ਸਿੰਘ ਪੁੱਤਰ ਕੋਰ ਸਿੰਘ ਨੇ 1 ਸਤੰਬਰ 2015 ‘ਚ ਹਰਜੀਤ ਸਿੰਘ ਪੁੱਤਰ ਅਮਰ ਸਿੰਘ ਵਾਸੀਅਨ ਅੰਮਿ੍ਤਸਰ ਖ਼ਲਿਾਫ਼ ਅਪਣੇ ਨਾਲ 40 ਲੱਖ ਤੋ ਵਧੇਰੇ ਰੁਪਏ ਦੀ ਕਥਿਤ ਤੌਰ ‘ਤੇ ਕੰਪਨੀ ‘ਚ ਰਕਮ ਲਗਵਾਈ ਸੀ, ਪਰ ਉਕਤ ਕੰਪਨੀ ਨੇ ਨਾ ਹੀ ਮਹੀਨਾਵਾਰ ਵਿਆਜ ਦਿੱਤਾ ਤੇ ਨਾ ਹੀ ਰਕਮ ਵਾਪਿਸ ਕੀਤੀ। ਜਿਸ ਦੇ ਖ਼ਲਿਾਫ਼ ਮੁੱਦਈ ਦੇ ਬਿਆਨਾਂ ‘ਤੇ ਥਾਣਾ ਸ਼ਹਿਣਾ ਵਿਖੇ ਭਾਰਤੀ ਦੰਡਵਾਲੀ ਕਾਨੂੰਨ ਦੀ ਧਾਰਾ 420, 406, 467, 468, 471, 120 ਬੀ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ, ਪਰ ਪੁਲਿਸ ਵੱਲੋ ਨਾਮਜਦ ਕੀਤੇ ਵਿਅਕਤੀ ਨੇ ਕਦੇ ਵੀ ਪੁਲਿਸ ਨਾਲ ਪੜਤਾਲ ਦੌਰਾਨ ਕੋਈ ਸਹਿਯੋਗ ਨਾ ਦਿੱਤਾ ਤੇ ਨਾ ਹੀ ਅਦਾਲਤ ‘ਚ ਪੇਸ਼ ਹੋਇਆ। ਜਿਸ ਤੋ ਬਾਅਦ ਸਬੰਧਤ ਅਦਾਲਤ ਵੱਲੋ ਨਾਮਜਦ ਵਿਅਕਤੀ ਨੂੰ ਭਗੋੜਾ ਕਰਾਰ ਦਿੱਤਾ ਗਿਆ ਸੀ। ਜਿਸ ਦੀ ਪੁਲਿਸ ਨੂੰ ਉਕਤ ਮਾਮਲੇ ‘ਚ ਲੋੜ ਸੀ। ਪੁਲਿਸ ਅਧਿਕਾਰੀ ਬਰਾੜ ਨੇ ਅੱਗੇ ਦੱਸਿਆਂ ਕਿ ਮਾਮਲੇ ਸਬੰਧੀ ਥਾਣਾ ਮੁੱਖੀ ਨਰਦੇਵ ਸਿੰਘ ਦੀ ਅਗਵਾਈ ‘ਚ ਮੱਖਣ ਸ਼ਾਹ ਸਹਾਇਕ ਥਾਣੇਦਾਰ ਤੇ ਕਮਲਜੀਤ ਸਿੰਘ ਹੌਲਦਾਰ ਨੇ ਲਗਾਤਾਰ ਅੰਮਿ੍ਤਸਰ ਜਾ ਕੇ ਉਕਤ ਮਾਮਲੇ ਸਬੰਧੀ ਕਾਫੀ ਜੱਦੋ ਜਹਿੱਦ ਤੋਂ ਬਾਅਦ ਭਗੋੜੇ ਨੂੰ ਕਾਬੂ ਕੀਤਾ। ਜਿਸ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਮਿਲਣ ਦੀ ਸੂਰਤ ‘ਚ ਸਬੰਧਤ ਰਕਮ ਬਾਰੇ ਵੀ ਘੋਖ ਪੜਤਾਲ ਕੀਤੀ ਜਾਵੇਗੀ। ਪੁਲਿਸ ਉਕਤ ਮਾਮਲੇ ‘ਚ ਕਾਫੀ ਆਸਵੰਦ ਵਿਖਾਈ ਦੇ ਰਹੀ ਹੈ। ਉਧਰ ਪੰਚਾਇਤੀ ਚੋਣਾਂ ਦੌਰਾਨ ਪਿੰਡ ਸੁਖਪੁਰਾ ਮੌੜ ਦੇ ਮੌਜੂਦਾ ਸਰਪੰਚ ‘ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ‘ਚ ਗੁਆਂਢੀ ਜ਼ਲਿ੍ਹਾ ਬਠਿੰਡਾ ਦੇ ਪਿੰਡ ਅਕਲੀਆ ਦਾ ਵਸ਼ਿੰਦਾ ਭਗੋੜਾ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਜਿਸ ਦੇ ਸਬੰਧ ‘ਚ ਉਪ ਕਪਤਾਨ ਪੁਲਿਸ ਬਲਜੀਤ ਸਿੰਘ ਬਰਾੜ ਨੇ ਦੱਸਿਆ ਪੰਚਾਇਤੀ ਚੋਣਾਂ ਦੌਰਾਨ ਹੋਈ ਲੜਾਈ ਦੀ ਘਟਨਾ ‘ਚ ਜਸਪ੍ਰਰੀਤ ਸਿੰਘ ਜੱਸਾ ਵਾਸੀਅਨ ਅਕਲੀਆ ਸਣੇ ਕਈ ਹੋਰਨਾਂ ਖਿਲਾਫ ਥਾਣਾ ਸ਼ਹਿਣਾ ਵਿਖੇ ਭਾਰਤੀ ਦੰਡਵਾਲੀ ਕਾਨੂੰਨ ਦੀ ਧਾਰਾ 323, 341, 295, 325 ਆਦਿ ਧਾਰਾਵਾਂ ਤਹਿਤ ਮਾਮਲਾ ਦਰਜ ਹੋਇਆ ਸੀ। ਜਿਸ ਤੋਂ ਬਾਅਦ ਅਦਾਲਤ ਨੇ ਉਕਤ ਮਾਮਲੇ ‘ਚ ਜਸਪ੍ਰਰੀਤ ਸਿੰਘ ਨੂੰ ਭਗੋੜਾ ਕਰਾਰ ਦਿੱਤਾ ਸੀ। ਜਿਸ ਨੂੰ ਮੁਖਬਰੀ ਦੇ ਅਧਾਰ ‘ਤੇ ਸ਼ਹਿਣਾ ਕੋਲੋ ਦਬੋਚਿਆ ਗਿਆ। ਡੀ.ਐਸ.ਪੀ ਬਰਾੜ ਤੇ ਥਾਣਾ ਮੁੱਖੀ ਜਸਵਿੰਦਰ ਸਿੰਘ ਨੇ ਦੱਸਿਆਂ ਕਿ ਮੋਟਰਸਾਈਕਲ ਚੋਰੀ ਦੇ ਮਾਮਲੇ ‘ਚ ਤਪਾ ਥਾਣਾ ਵਿਖੇ ਪਿਛਲੇ ਸਮੇਂ ਮਾਮਲਾ ਦਰਜ ਹੋਇਆ ਸੀ। ਜਿਸ ‘ਚ ਗੁਰਪ੍ਰਰੀਤ ਸਿੰਘ ਵਾਸੀਆਨ ਘੁੰਮਣ ਕਲਾਂ ਜੋ ਅਦਾਲਤ ਵੱਲੋ ਭਗੋੜਾ ਕਰਾਰ ਦਿੱਤਾ ਹੋਇਆ ਸੀ, ਨੂੰ ਘੜੈਲੀ ਰੋਡ ਤੋਂ ਤਪਾ ਪੁਲਿਸ ਨੇ ਦਬੋਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਥਾਣਾ ਰੂੜੇਕੇ ਕਲਾਂ ਦੇ ਇੰਚਾਰਜ ਸੁਖਵਿੰਦਰ ਸਿੰਘ ਸੰਘਾ, ਸਹਾਇਕ ਥਾਣੇਦਾਰ ਕਮ ਰੀਡਰ ਤਰਸੇਮ ਸਿੰਘ, ਮੁਨਸ਼ੀ ਲਖਵੀਰ ਸਿੰਘ ਲੱਖਾ ਵੀ ਹਾਜ਼ਰ ਸਨ।