ਲਾਲਾ ਪ੍ਰਰੇਮ ਨਾਥ ਨੂੰ ਸ਼ਰਧਾ ਦੇ ਫੁੱਲ ਭੇਟ
ਮਾਰਕੀਟ ਕਮੇਟੀ ਭਦੌੜ ਦੇ ਵਾਈਸ ਚੇਅਰਮੈਨ ਤੇ ਸੀਨੀਅਰ ਅਕਾਲੀ ਆਗੂ ਅਰੁਣ ਕੁਮਾਰ ਸਿੰਗਲਾ ਦੇ ਪਿਤਾ ਲਾਲਾ ਪੇ੍ਮ ਨਾਥ ਸਿੰਗਲਾ (ਜੰਤਾ ਵਾਲਿਆਂ) ਨਮਿੱਤ ਸ਼ੁੱਕਰਵਾਰ ਪ੍ਰਰਾਚੀਨ ਗਿਆਰਾਂ ਰੁੱਦਰ ਸ਼ਿਵ ਮੰਦਿਰ ਪੱਥਰਾਂ ਵਾਲੀ ਵਿਖੇ ਵੱਖ ਵੱਖ ਰਾਜਨੀਤਕ ਪਾਰਟੀਆਂ, ਸਮਾਜ ਸੇਵੀ ਤੇ ਧਾਰਮਿਕ ਜੱਥੇਂਬੰਦੀਆਂ, ਵੱਖ ਵੱਖ ਕਲੱਬਾਂ ਦੇ ਆਗੂਆਂ ਵੱਲੋਂ ਸ਼ਰਧਾਂਜਲੀ ਦਿੱਤੀ ਗਈ। ਇਸ ਸਮਾਗਮ ‘ਚ ਕਥਾਵਾਚਕ ਸੁਆਮੀ ਰਾਮ ਤੀਰਥ ਜੀ ਹਰਿਦੁਆਰ ਵਾਲਿਆਂ ਨੇ ਵੈਰਾਗਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸਾਬਕਾ ਪਿ੍ਰਸੀਪਲ ਸੈਕਟਰੀ ਦਰਬਾਰਾ ਸਿੰਘ ਗੁਰੂ, ਹਲਕਾ ਇੰਚਾਰਜ਼ ਐਡਵੋਕੇਟ ਸਤਿਨਾਮ ਸਿੰਘ ਰਾਹੀ, ਅੰਤਿ੍ਗ ਕਮੇਟੀ ਮੈਂਬਰ ਜੱਥੇਦਾਰ ਬਲਦੇਵ ਸਿੰਘ ਚੁੰਘਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਦੋ ਕੋਈ ਇਨਸਾਨ ਮੌਤ ਦੇ ਮੁੰਹ ਵਿੱਚ ਚਲਾ ਜਾਦਾ ਹੈ ਜਾਂ ਤਾਂ ਉਸ ਦੇ ਜਨਾਜ਼ੇ ਤੋ ਪਤਾ ਲੱਗਦਾ ਹੈ ਜਾਂ ਫਿਰ ਸਰਧਾਂਜਲੀ ਸਮਾਗਮ ਤੋ ਕਿ ਸਮਾਜ਼ ਅੰਦਰ ਉਸ ਵਿਅਕਤੀ ਦਾ ਕੀ ਜਨ ਅਧਾਰ ਸੀ। ਅਰੁਣ ਸਿੰਗਲਾ ਦੇ ਪਿਤਾ ਲਾਲਾ ਪੇ੍ਮ ਨਾਥ ਜੀ ਜੰਤਾ ਵਾਲੇ ਦੇ ਸ਼ਰਧਾਂਜਲੀ ਸਮਾਗਮ ‘ਚ ਸੈਂਕੜਿਆਂ ਦੀ ਗਿਣਤੀ ‘ਚ ਸ਼ਰਧਾਂਜਲੀ ਦੇਣ ਪੁੱਜੀ ਸੰਗਤ ਤੋਂ ਪਤਾ ਲੱਗਦਾ ਹੈ ਕਿ ਲਾਲਾ ਪੇ੍ਮ ਨਾਥ ਜੀ ਤੇ ਉਨਾਂ ਦੇ ਸਪੁੱਤਰ ਅਰੁਣ ਸਿੰਗਲਾ ਨੇ ਸਮਾਜ਼ ਅੰਦਰ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਇਸ ਮੌਕੇ ਬਰਨਾਲਾ ਤੋਂ ਸ਼ੋ੍ਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਕੁਲਵੰਤ ਸਿੰਘ ਕੀਤੂ, ਡੀ.ਐਸ.ਪੀ. ਬਠਿੰਡਾ ਸੰਜੀਵ ਸਿੰਗਲਾ, ਸਟੇਟ ਐਵਾਰਡੀ ਭੋਲਾ ਸਿੰਘ ਵਿਰਕ, ਮਾਰਕੀਟ ਕਮੇਟੀ ਦੇ ਚੇਅਰਮੈਨ ਬਾਬੂ ਅਜੈ ਕੁਮਾਰ, ਸਾਬਕਾ ਪ੍ਰਧਾਨ ਜਸਵੀਰ ਸਿੰਘ ਧੰਮੀ, ਬਰਨਾਲਾ ਤੋਂ ਕਲੋਨਾਈਜ਼ਰ ਦੀਪਕ ਸੋਨੀ, ਸ਼ਸ਼ੀਕਾਂਤ ਚੋਪੜਾ, ਮਾ. ਕ੍ਰਾਂਤੀ ਸਰੂਪ, ਸੁਰਿੰਦਰ ਗਰਗ ਆੜ੍ਹਤੀਆ, ਧਰਮਿੰਦਰ ਗਰਗ ਪੱਪੂ ਭੱਠੇ ਵਾਲੇ, ਦੀਨਾ ਨਾਥ ਸਿੰਗਲਾ, ਦੀਪਕ ਬਜਾਜ, ਜਵਾਹਰ ਲਾਲ ਸਿੰਗਲਾ, ਮਾ: ਸੁਦਾਗਰ ਸਿੰਘ ਆੜਤੀਆ, ਦਰਸ਼ਨ ਸਿੰਘ ਗੋਬਿੰਦ ਬਾਡੀ ਬਿਲਡਰਜ਼, ਬੀਰਬਲ ਦਾਸ, ਕਰਮਜੀਤ ਸਿੰਘ ਨੀਟਾ ਜੰਗੀਆਣਾ, ਵਪਾਰੀ ਆਗੂ ਵਿਜੈ ਕੁਮਾਰ, ਡਾ: ਵਿਪਨ ਗੁਪਤਾ, ਵਿਜੈ ਸਿੰਗਲਾ, ਗੁਰਮੇਲ ਸਿੰਘ ਆੜਤੀਆ, ਐਡਵੋਕੇਟ ਇਕਬਾਲ ਸਿੰਘ ਜੰਗੀਆਣਾ, ਸੁਰਜੀਤ ਸਿੰਘ ਸੰਘੇੜਾ, ਐਮ.ਸੀ. ਨਾਹਰ ਸਿੰਘ ਅੌਲਖ, ਸੁਸ਼ੀਲ ਕੁਮਾਰ, ਮਾਰਕਫੈਡ ਦੇ ਇੰਸਪੈਕਟਰ ਬੂਟਾ ਸਿੰਘ, ਸਤੀਸ਼ ਕੁਮਾਰ ਸਿੰਗਲਾ, ਸਤੀਸ਼ ਤੀਸ਼ਾ, ਮੱਖਣ ਸਿੰਘ ਨੈਣੇਵਾਲੀਆ, ਸਾਧੂ ਰਾਮ ਜਰਗਰ, ਕਾਮਰੇਡ ਇੰਦਰ ਸਿੰਘ ਭਿੰਦਾ, ਵਿਦਵਾਨ ਪੰਡਿਤ ਆਸ਼ੂ ਸ਼ਰਮਾ, ਤਰਲੋਚਨ ਬਾਂਸਲ, ਜਤਿੰਦਰ ਜਿੰਮੀ, ਰਾਜੀਵ ਵਰਮਾ ਤੋ ਇਲਾਵਾ ਵੱਡੀ ਗਿਣਤੀ ‘ਚ ਸੰਗਤਾ ਹਾਜ਼ਰ ਸਨ।