ਪੇ੍ਮ ਨਾਥ ਸਿੰਗਲਾ ਨਮਿਤ ਸ਼ਰਧਾਂਜਲੀ ਸਮਾਗਮ ਕੱਲ੍ਹ
ਬਰਨਾਲਾ
ਬਰਨਾਲਾ ਦੇ ਕਲੋਨਾਈਜ਼ਰ ਦੀਪਕ ਸੋਨੀ ਦੀ ਭੈਣ ਦੇ ਸਹੁਰਾ ਤੇ ਮਾਰਕੀਟ ਕਮੇਟੀ ਭਦੌੜ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਅਕਾਲੀ ਆਗੂ ਅਰੁਣ ਕੁਮਾਰ ਸਿੰਗਲਾ ਦੇ ਪਿਤਾ ਪੇ੍ਮ ਨਾਥ ਸਿੰਗਲਾ ਦੀ ਹੋਈ ਅਚਨਚੇਤ ਮੌਤ ‘ਤੇ ਬਰਨਾਲਾ ਜ਼ਲਿ੍ਹੇ ਦੀਆਂ ਵੱਖ ਵੱਖ ਸਿਆਸੀ, ਸਮਾਜਿਕ ਤੇ ਧਾਰਮਿਕ ਜੱਥੇਬੰਦੀਆਂ, ਕਲੱਬਾਂ ਦੇ ਨੁਮਾਇੰਦਿਆਂ ਨੇ ਸਿੰਗਲਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਅਰੁਣ ਕੁਮਾਰ ਸਿੰਗਲਾ ਨੇ ਦੱਸਿਆ ਕਿ ਉਨਾਂ੍ਹ ਦੇ ਪਿਤਾ ਨਮਿੱਤ ਅੰਤਿਮ ਰਸਮਾਂ ਤੇ ਸ਼ਰਧਾਂਜਲੀ ਸਮਾਰੋਹ 26 ਨਵੰਬਰ ਦਿਨ ਸ਼ੁੱਕਰਵਾਰ ਨੂੰ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਸ਼ਿਵ ਮੰਦਿਰ ਪੱਥਰਾਂ ਵਾਲੀ, ਭਦੌੜ ਵਿਖੇ ਹੋਵੇਗਾ। ਉਨਾਂ੍ਹ ਨਾਲ ਇਸ ਦੁੱਖ ਦੀ ਘੜੀ ‘ਚ ਸ਼ਰੀਕ ਹੁੰਦਿਆਂ ਸ਼ੋ੍ਮਣੀ ਅਕਾਲੀ ਦਲ ਹਲਕਾ ਬਰਨਾਲਾ ਤੋਂ ਦਵਿੰਦਰ ਸਿੰਘ ਬੀਹਲਾ ਸੂਬਾ ਸੀਨੀਅਰ ਮੀਤ ਪ੍ਰਧਾਨ ਯੂਥ ਵਿੰਗ, ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ, ਪੀਏ ਜਸਵਿੰਦਰ ਸਿੰਘ, ਹਲਕਾ ਭਦੌੜ ਦੇ ਇੰਚਾਰਜ਼ ਐਡੋਵੇਕਟ ਸਤਨਾਮ ਸਿੰਘ ਰਾਹੀ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਟੇਟ ਐਵਾਰਡੀ ਭੋਲਾ ਸਿੰਘ ਵਿਰਕ, ਚੇਅਰਮੈਨ ਮਾਰਕੀਟ ਕਮੇਟੀ ਭਦੌੜ ਬਾਬੂ ਅਜੈ ਕੁਮਾਰ, ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ, ਸਾਬਕਾ ਪ੍ਰਧਾਨ ਜਸਵੀਰ ਸਿੰਘ ਧੰਮੀ, ਨਗਰ ਕੌਂਸਲ ਬਰਨਾਲਾ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੌਰੀ, ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜੱਥੇਦਾਰ ਪਰਮਜੀਤ ਸਿੰਘ ਖਾਲਸਾ, ਕੁਲਵੰਤ ਸਿੰਘ ਕੀਤੂ, ਜਤਿੰਦਰ ਜਿੰਮੀ, ਰਾਜੀਵ ਵਰਮਾ ਰਿੰਪੀ, ਬੀਬੀ ਜਸਵਿੰਦਰ ਕੌਰ ਸ਼ੇਰਗਿੱਲ, ਨਗਰ ਕੌਂਸਲ ਤਪਾ ਦੇ ਸਾਬਕਾ ਪ੍ਰਧਾਨ ਤਰਲੋਚਨ ਬਾਂਸਲ, ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਤੇਜਿੰਦਰ ਸਿੰਘ ਸੋਨੀ ਜਾਗਲ, ਬਾਬਾ ਟੇਕ ਸਿੰਘ ਧਨੌਲਾ, ਮੱਖਣ ਸਿੰਘ ਨੈਣੇਵਾਲੀਆ, ਹਰਿੰਦਰ ਸਿੰਘ ਪੱਪੂ, ਦੀਪਕ ਬਜਾਜ, ਸ਼ਸ਼ੀਕਾਂਤ ਚੋਪੜਾ, ਮਾ. ਕ੍ਰਾਂਤੀ ਸਰੂਪ, ਰਵਿੰਦਰ ਅਰੋੜਾ, ਰਾਜੇਸ਼ ਸਿੰਗਲਾ, ਭਰਤ ਮੋਦੀ ਤੇ ਕਿਸਾਨ ਵਿੰਗ ਸ਼ੋ੍ਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਪੰਮਾ ਤਾਜੋਕੇ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਲੀਗਲ ਸੈੱਲ ਚੇਅਰਮੈਨ ਤੇ ਜ਼ਲਿ੍ਹਾ ਬਰਨਾਲਾ ਸਰਪ੍ਰਸਤ ਸੀਨੀਅਰ ਐਡਵੋਕੇਟ ਮਨਵੀਰ ਕੌਰ ਰਾਹੀ ਆਦਿ ਨੇ ਪੇ੍ਮ ਨਾਥ ਸਿੰਗਲਾ ਦੀ ਮੌਤ ‘ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਸਿੰਗਲਾ ਪਰਿਵਾਰ ਨਾਲ ਹਮਦਰਦੀ ਜਤਾਈ ਹੈ। ਸਾਬਕਾ ਚੇਅਰਮੈਨ ਅਰੁਣ ਕੁਮਾਰ ਸਿੰਗਲਾ ਨੇ ਦੱਸਿਆ ਕਿ ਉਨਾਂ੍ਹ ਦੇ ਪਿਤਾ ਨਮਿੱਤ ਸ਼ਰਧਾਂਜਲੀ ਸਮਾਰੋਹ 26 ਨਵੰਬਰ ਦਿਨ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਸ਼ਿਵ ਮੰਦਿਰ ਪੱਥਰਾਂ ਵਾਲੇ, ਭਦੌੜ ਵਿਖੇ ਹੋਵੇਗਾ।