ਭੁੱਕੀ ਤੇ ਅਸਲੇ ਸਣੇ ਦੋ ਗਿ੍ਫ਼ਤਾਰ
ਲੋੜੀਂਦਾ ਮੁਲਜ਼ਮ 32 ਬੋਰ ਪਿਸਟਲ ਤੇ 2 ਕਾਰਤੂਸਾਂ ਸਣੇ ਕਾਬੂ
ਬਰਨਾਲਾ, ਬਰਨਾਲਾ ਪੁਲਿਸ ਨੇ ਦੋ ਵੱਖ ਵੱਖ ਮਾਮਲਿਆਂ ‘ਚ 60 ਕਿਲੋ ਭੁੱਕੀ ਤੇ ਅਸਲੇ ਸਣੇ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ। ਜ਼ਿਲ੍ਹਾ ਪੁਲਿਸ ਮੁਖੀ ਅਲਕਾ ਮੀਨਾ ਆਈਪੀਐੱਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਅਨਸਰਾਂ ਦੇ ਖ਼ਿਲਾਫ਼ ਚਲਾਈ ਗਈ ਮੁਹਿੰਮ ਅਧੀਨ ਅਨਿਲ ਕੁਮਾਰ, ਕਪਤਾਨ ਪੁਲਿਸ(ਡੀ), ਰਵਿੰਦਰ ਸਿੰਘ, ਉਪ ਕਪਤਾਨ ਪੁਲਿਸ (ਡੀ) ਬਰਨਾਲਾ ਦੀ ਅਗਵਾਈ ਅਧੀਨ ਜਿਲ੍ਹਾ ਬਰਨਾਲਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਜਿਸ ‘ਚ ਬੀਤੀ 2 ਦਸੰਬਰ ਨੂੰ ਇੰਸ: ਬਲਜੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਬਰਨਾਲਾ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਬਲਮ ਸਿੰਘ ਪੁੱਤਰ ਮੇਜਰ ਸਿੰਘ ਫਤਿਹਗੜ ਛੰਨਾ ਬਰਨਾਲਾ, ਮਾਨਸਾ, ਬਠਿੰਡਾ ਦੇ ਏਰੀਆ ‘ਚ ਭੂਕੀ ਚੂਰਾ ਪੋਸਤ ਸਪਲਾਈ ਕਰਦਾ ਹੈ। ਜਿਸ ਦੇ ਖਿਲਾਫ ਮੁਕੱਦਮਾ ਨੰਬਰ 581 ਮਿਤੀ 02-12-2021 ਅ/ਧ 15,25,29/61/85 ਐਨਡੀਪੀਐੱਸ ਐਕਟ ਥਾਣਾ ਸਿਟੀ ਬਰਨਾਲਾ ਦਰਜ ਕੀਤਾ ਗਿਆ ਤੇ ਅਗਲੀ ਤਫਤੀਸ ਦੌਰਾਨ ਥਾਣੇਦਾਰ ਗੁਰਬਚਨ ਸਿੰਘ ਸੀ.ਆਈ.ਏ.ਸਟਾਫ ਬਰਨਾਲਾ ਨੇ ਸਮੇਤ ਪੁਲਿਸ ਪਾਰਟੀ ਦੇ ਕਾਰ ਨੰਬਰੀ ਐੱਚਆਰ-51ਵਾਈ-3883 ਮਾਰਕਾ ਵਰਨਾ ਰੰਗ ਚਿੱਟਾ ‘ਚੋ ਬਲਮ ਸਿੰਘ ਪੁੱੱਤਰ ਮੇਜਰ ਸਿੰਘ ਵਾਸੀ ਫਤਿਹਗੜ ਛੰਨਾ ਨੂੰ ਸੰਗਰੂਰ-ਮੋਗਾ ਬਾਈਪਾਸ ਫਲਾਈਓਵਰ ਤੋਂ ਗਿ੍ਫਤਾਰ ਕਰਕੇ ਇਸ ਦੇ ਕਬਜਾ ‘ਚੋ 60 ਕਿਲੋਗ੍ਰਾਮ ਗ੍ਰਾਮ ਭੂਕੀ ਚੂਰਾ ਪੋਸਤ ਬ੍ਰਾਮਦ ਹੋਈ। ਜਿਸ ਦਾ 7 ਦਸੰਬਰ ਤੱਕ ਦਾ ਪੁਲਿਸ ਰਿਮਾਡ ਹਾਸਲ ਕਰਕੇ ਡੁੰਘਾਈ ਨਾਲ ਪੁੱਛਗਿੱਛ ਕਰਕੇ ਇਸ ਦੇ ਹੋਰ ਸਾਥੀਆ ਦਾ ਪਤਾ ਲਗਾਇਆ ਜਾ ਰਿਹਾ ਹੈ।
ਮੁਲਜ਼ਮ ਕੋਲੋਂ ਹਥਿਆਰ ਬਰਾਮਦ ਹੋਏ : ਇੰਸ. ਬਲਜੀਤ ਸਿੰਘ
ਸੀਆਈਏ ਇੰਚਾਰਜ਼ ਇੰਸ. ਬਲਜੀਤ ਸਿੰਘ ਨੇ ਦੱਸਿਆ ਕਿ ਬੀਤੀ 3 ਦਸੰਬਰ ਨੂੰ ਮੁਕੱਦਮਾ ਨੰਬਰ 57 ਮਿਤੀ 07.09.2021 ਅ/ਧ 399,402 ਆਈਪੀਸੀ 25 ਆਰਮਜ਼ ਥਾਣਾ ਠੁੱਲੀਵਾਲ ਲੋੜੀਂਦਾ ਮੁਲਜ਼ਮ ਗੁਰਵਿੰਦਰ ਸਿੰਘ ਉਰਫ ਸੰਨੀ ਪੁੱਤਰ ਤੀਰਥ ਸਿੰਘ ਵਾਸੀ ਪੰਜਗਰਾਈਆਂ ਜ਼ਿਲ੍ਹਾ ਸੰਗਰੂਰ ਨੂੰ ਕਾਬੂ ਕਰਕੇ ਉਸ ਦੇ ਕਬਜੇ ‘ਚੋ ਇੱਕ ਪਿਸਟਲ 32 ਬੋਰ ਸਮੇਤ 2 ਕਾਰਤੂਸ ਜਿੰਦਾ ਤੇ ਕਾਰ ਹੌਡਾ ਅਕੋਰਡ ਰੰਗ ਚਿੱਟਾ ਨੰਬਰੀ ਐੱਚਆਰ-26ਏਏ-3711 ਬਰਾਮਦ ਕੀਤੀ ਗਈ ਹੈ। ਮੁਲਜ਼ਮ ਦਾ 6 ਦਸੰਬਰ ਤੱਕ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਪਾਸੋ ਹੋਰ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ। ਉਨਾਂ੍ਹ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਆਈਪੀਐੱਸ ਅਲਕਾ ਮੀਨਾ ਦੇ ਹੁਕਮਾਂ ‘ਤੇ ਇਸ ਮੁਕੱਦਮੇ ‘ਚ ਪਹਿਲਾਂ ਹੀ ਮੁਲਜ਼ਮਾਂ ਦਲਵਿੰਦਰ ਸਿੰਘ, ਗੁਰਲਾਲ ਸਿੰਘ ਵਾਸੀਆਨ ਫਤਿਹਗੜ ਪੰਗਰਾਈਆ, ਲਖਵੀਰ ਸਿੰਘ ਵਾਸੀ ਟਿੱਬਾ ਤੇ ਅਮਰੀਕ ਸਿੰਘ ਵਾਸੀ ਕਾਤਰੋ ਨੂੰ ਗਿ੍ਫਤਾਰ ਕਰਕੇ ਉਨਾਂ੍ਹ ਪਾਸੋ 2 ਪਿਸਤੌਲ 315 ਬੋਰ ਸਮੇਤ 2 ਕਾਰਤੂਸ 315 ਬੋਰ ਜਿੰਦਾ ਤੇ 1 ਪਿਸਤੌਲ 32 ਬੋਰ ਸਮੇਤ 9 ਕਾਰਤੂਸ 32 ਬੋਰ ਜਿੰਦਾ ਬਰਾਮਦ ਕੀਤੇ ਜਾ ਚੁੱਕੇ ਹਨ। ਉਨਾਂ੍ਹ ਦੱਸਿਆ ਕਿ ਮੁਲਜ਼ਮ ਗੁਰਵਿੰਦਰ ਸਿੰਘ ਉਰਫ਼ ਸੰਨੀ ਖ਼ਲਿਾਫ਼ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਸ਼ੇਰਪੁਰ ‘ਚ 7, ਥਾਣਾ ਸਦਰ ਅਹਿਮਦਗੜ ‘ਚ 1, ਥਾਣਾ ਸੰਦੌੜ ‘ਚ 1 ਤੇ ਥਾਣਾ ਸਿਟੀ ਸੰਗਰੂਰ ‘ਚ 1 ਪਹਿਲਾਂ ਵੀ ਮਾਮਲੇ ਦਰਜ ਹਨ।
ਨਸ਼ਾ ਤਸਕਰਾਂ ਤੇ ਗੈਂਗਸਟਰਾਂ ਨੂੰ ਨਹੀਂ ਬਖਸ਼ਾਂਗੇ : ਐੱਸਐੱਸਪੀ
ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਮੁਖੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਾ ਤਸਰਕਾਂ ਤੇ ਗੈਂਗਸਟਰਾਂ ਨੂੰ ਕਿਸੇ ਵੀ ਕੀਮਤ ‘ਤੇ ਨਹੀਂ ਬਖਸ਼ਿਆ ਜਾਵੇਗ। ਇਹ ਸ਼ਬਦ ਜ਼ਿਲ੍ਹਾ ਪੁਲਿਸ ਮੁਖੀ ਆਈਪੀਐੱਸ ਅਲਕਾ ਮੀਨਾ ਨੇ ‘ਪੰਜਾਬੀ ਜਾਗਰਣ’ ਨਾਲ ਸਾਂਝੇ ਕਰਦਿਆਂ ਕਿਹਾ ਕਿ ਜਿਸ ਤਰਾਂ੍ਹ ਬਰਨਾਲਾ ਪੁਲਿਸ ਨੇ ਆਪਣੀ ਬਹਾਦਰੀ ਦਿਖਾਉਂਦਿਆਂ ਹੋਰ ਸੂਬਿਆਂ ਤੋਂ ਵੱਡੀ ਮਾਤਰਾ ‘ਚ ਮੈਡੀਕਲ ਨਸ਼ਾ ਸਪਲਾਈ ਦੀ ਚੈਨ ਤੋੜਦਿਆਂ ਜ਼ਲਿ੍ਹੇ ‘ਚੋਂ ਮੈਡੀਕਲ ਨਸ਼ੇ ਨੂੰ ਨਾਮਾਤਰ ਕੀਤਾ ਹੈ, ਉਸ ਤਰਾਂ੍ਹ ਹੀ ਹੁਣ ਪੁਰਾਤਨ ਨਸ਼ਿਆਂ ਦੇ ਖਾਤਮੇ ਲਈ ਵੀ ਬਰਨਾਲਾ ਪੁਲਿਸ ਵਲੋਂ ਮੁਹਿੰਮ ਵਿੱਢੀ ਗਈ ਹੈ। ਇਸੇ ਤਰਾਂ੍ਹ ਹੀ ਚੋਣਾਂ ਦੇ ਮੱਦੇਨਜ਼ਰ ਗੈਂਗਸਟਰਾਂ ਨੂੰ ਕੋਈ ਵੀ ਗੁਨਾਹ ਨਹੀ ਕਰਨ ਦਿੱਤਾ ਜਾਵੇਗਾ, ਜਿਸ ‘ਤੇ ਸਖ਼ਤ ਐਕਸ਼ਨ ਲੈਂਦਿਆਂ ਬਰਨਾਲਾ ਪੁਲਿਸ ਵਲੋਂ ਚੌਕਸੀ ਵਧਾ ਦਿੱਤੀ ਗਈ ਹੈ।