ਯੂਨੀਵਰਸਿਟੀ ਕਾਲਜ ਿਢੱਲਵਾਂ ‘ਚ ਸੰਵਿਧਾਨ ਦਿਵਸ ਮਨਾਇਆ
ਤਪਾ ਮੰਡੀ
ਯੂਨੀਵਰਸਿਟੀ ਕਾਲਜ ਿਢੱਲਵਾਂ ਦੇ ਐਨਐਸਐਸ ਵਿਭਾਗ ਵਲੋਂ ਸੰਵਿਧਾਨ ਦਿਵਸ ਮਨਾਇਆ ਗਿਆ, ਜਿਸ ‘ਚ ਐਨਐਸਐਸ 100 ਵਲੰਟੀਅਰਾਂ ਨੇ ਸ਼ਮੂਲੀਅਤ ਕੀਤੀ। 26 ਨਵੰਬਰ ਨੂੰ ਸੰਵਿਧਾਨ ਸਭਾ ਵਲੋਂ ਤਕਰੀਬਨ ਤਿੰਨ ਸਾਲ ਦੀ ਮਿਹਨਤ ਨਾਲ ਭਾਰਤੀ ਸੰਵਿਧਾਨ ਨੂੰ ਤਿਆਰ ਕਰਕੇ ਦੇਸ਼ ਨੂੰ ਸੌਂਪਿਆ ਗਿਆ ਸੀ। ਐਨਐਸਐਸ ਕੋਆਰਡੀਨੇਟਰ ਡਾ. ਜਸਵੰਤ ਸਿੰਘ ਬੁੱਗਰਾਂ ਨੇ ਵਿਦਿਆਰਥੀਆਂ ਨੂੰ ਸੰਵਿਧਾਨ ਦਿਵਸ ਦੀ ਮਹੱਤਤਾ, ਡਾ. ਭੀਮ ਰਾਓ ਅੰਬੇਦਕਰ ਦੇ ਜੀਵਨ, ਵਿੱਦਿਆ ਤੇ ਸੰਵਿਧਾਨ ਬਣਾਉਣ ਵਿਚ ਉਨਾਂ੍ਹ ਮੋਹਰੀ ਭੂਮਿਕਾ ਨਿਭਾਉਣ ਬਾਰੇ ਵਿਚਾਰ ਸਾਂਝੇ ਕੀਤੇ। ਕਾਲਜ ਵਿਦਿਆਰਥੀ ਸਿਮਰਨ ਕੌਰ ਨੇ ਵੀ ਸੰਵਿਧਾਨ ਵਿਚ ਦਰਜ਼ ਮੌਲਿਕ ਅਧਿਕਾਰਾਂ ਬਾਰੇ ਆਪਣੇ ਵਿਚਾਰ ਵਿਅਕਤ ਕੀਤੇ। ਕਾਲਜ ਇੰਚਾਰਜ ਡਾ. ਲਖਵਿੰਦਰ ਸਿੰਘ ਰੱਖੜਾ ਨੇ ਵਿਦਿਆਰਥੀਆਂ ਨੂੰ ਭਾਰਤੀ ਸੰਵਿਧਾਨ ਬਾਰੇ ਗੰਭੀਰਤਾ ਨਾਲ ਪੜ੍ਹਨ ਦੀ ਪੇ੍ਰਰਨਾ ਦਿਤੀ ਅਤੇ ਸਮੁੱਚੀ ਐਨਐਸਐਸ ਟੀਮ ਦੀ ਸ਼ਲਾਘਾ ਕੀਤੀ। ਇਸ ਮੌਕੇ ਪੋ੍. ਸੰਦੀਪ ਸਿੰਘ ਮਾਨ, ਪੋ੍. ਗੁਰਪ੍ਰਰੀਤ ਸਿੰਘ, ਪੋ੍. ਅਮਰਜੀਤ ਸਿੰਘ, ਪੋ੍. ਸੁਖਪਾਲ ਕੌਰ, ਪੋ੍. ਗੁਰਪ੍ਰਰੀਤ ਕੌਰ, ਪੋ੍. ਅਮਨਦੀਪ ਕੌਰ, ਆਦਿ ਸਮੂਹ ਸਟਾਫ ਹਾਜ਼ਰ ਸੀ।