News

ਮੁੱਖ ਖੇਤੀਬਾੜੀ ਅਫਸਰ ਵੱਲੋਂ ਬਲਾਕ ਸ਼ਹਿਣਾ ਦਾ ਦੌਰਾ

ਸ਼ਹਿਣਾ

ਮੁੱਖ ਖੇਤੀਬਾੜੀ ਅਫਸਰ ਡਾ. ਬਲਬੀਰ ਚੰਦ ਵੱਲੋਂ ਬੁੱਧਵਾਰ ਨੂੰ ਬਲਾਕ ਸ਼ਹਿਣਾ ਦਾ ਪਲੇਠਾ ਦੌਰਾ ਕਰਕੇ ਕਰ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤੇ ਯੂਰੀਆ ਦੀ ਉਪਲੱਬਧਤਾ ਬਾਰੇ ਜ਼ਮੀਨੀ ਪੱਧਰ ‘ਤੇ ਜਾਣਕਾਰੀ ਹਾਸਲ ਕੀਤੀ। ਉਨਾਂ ਕਿਹਾ ਕਿ ਬਰਨਾਲਾ ਜ਼ਿਲ੍ਹ ‘ਚ ਯੁਰੀਆ ਦੀ ਕੋਈ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ ਤੇ ਸਮਾਂ ਰਹਿੰਦੇ ਕਿਸਾਨਾਂ ਨੂੰ ਉਨਾਂ ਦੀ ਮੰਗ ਅਨੁਸਾਰ ਯੂਰੀਆ ਤੇ ਉੱਚ ਕੁਆਲਿਟੀ ਦੇ ਇਨਪੁਟਸ ਉਪਲੱਬਧ ਕਰਵਾਏ ਜਾਣਗੇ। ਮੁੱਖ ਖੇਤੀਬਾੜੀ ਅਫਸਰ ਨੇ ਪਿੰਡ ਸ਼ਹਿਣਾ ਦੇ ਕਿਸਾਨ ਸੁਖਦੇਵ ਸਿੰਘ ਪੁੱਤਰ ਲਾਜਵੰਤ ਸਿੰਘ ਦੇ ਖੇਤ ‘ਚ ਸੁਪਰਸੀਡਰ ਨਾਲ ਬੀਜੀ ਗਈ ਕਣਕ ਦੀ ਨਿਰੀਖਣ ਕੀਤਾ। ਉਨਾਂ ਕਿਹਾ ਕਿ ਫ਼ਸਲ ਦੀ ਹਾਲਤ ਬਹੁਤ ਵਧੀਆ ਹੈ, ਜੇਕਰ ਕਿਸੇ ਕਿਸਾਨ ਨੂੰ ਕਿਸੇ ਤਰਾਂ ਦੀ ਮੁਸ਼ਕਲ ਆਉਂਦੀ ਹੈ ਤਾਂ ਇਸ ਸਬੰਧੀ ਉਹ ਆਪਣੇ ਬਲਾਕ ਦੇ ਖੇਤੀਬਾੜੀ ਮਾਹਿਰਾਂ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਉਨਾਂ ਨਾਲ ਬਲਾਕ ਸਹਿਣਾ ਦੇ ਖੇਤੀ ਟੈਕਨੋਕਰੇਟਸ ਗੁਰਚਰਨ ਸਿੰਘ ਖੇਤੀਬਾੜੀ ਅਫਸਰ, ਜਸਵਿੰਦਰ ਸਿੰਘ ਸਿੱਧੂ, ਸੁਖਦੀਪ ਸਿੰਘ, ਨਵਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ, ਦਇਆਪ੍ਰਰੀਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ, ਸਤਨਾਮ ਸਿੰਘ, ਸੁਖਪਾਲ ਸਿੰਘ, ਦੀਪਕ ਗਰਗ (ਏਟੀਐਮ) ਤੋਂ ਇਲਾਵਾ ਕਿਸਾਨ ਗੁਰਜੰਟ ਸਿੰਘ ਮਾਨ, ਗੁਰਪ੍ਰਰੀਤ ਸਿੰਘ, ਸੀਤਲ ਸਿੰਘ, ਮਲਕੀਤ ਸਿੰਘ, ਗੋਰਾ ਸਿੰਘ ਤੇ ਲਛਮਣ ਸਿੰਘ ਹਾਜ਼ਰ ਸਨ।

Leave a Reply

Your email address will not be published. Required fields are marked *