ਵਿਧਾਨ ਸਭਾ ਹਲਕਿਆਂ ਲਈ ਜਾਗਰੂਕਤਾ ਵੈਨਾਂ ਰਵਾਨਾ
ਬਰਨਾਲਾ, ਆਗਾਮੀ ਵਿਧਾਨ ਸਭਾ ਚੋਣਾਂ-2022 ਨੂੰ ਮੁੱਖ ਰੱਖਦੇ ਹੋਏ ਮੁੱਖ ਚੋਣ ਅਫਸਰ ਪੰਜਾਬ ਰਾਹੀਂ ਭਾਰਤ ਚੋਣ ਕਮਿਸ਼ਨ ਦੀਆਂ ਪ੍ਰਰਾਪਤ ਹਦਾਇਤਾਂ ਅਨੁਸਾਰ ਆਮ ਜਨਤਾ ਨੂੰ ਈ.ਵੀ.ਐਮ ਤੇ ਵੀ.ਵੀ.ਪੈਟ ਸਬੰਧੀ ਜਾਗਰੂਕ ਕਰਨ ਹਿੱਤ ਈ.ਵੀ.ਐਮ. ਤੇ ਵੀ.ਵੀ.ਪੈਟ ਦੀ ਫਿਜ਼ੀਕਲ ਡੈਮੋਸਟਰੇਸ਼ਨ, ਈ.ਵੀ.ਐਮ ਡੈਮੋਸਟਰੇਸ਼ਨ ਸੈਂਟਰਾਂ ਤੇ ਮੋਬਾਇਲ ਡੈਮੋਸਟਰੇਸ਼ਨ ਵੈਨਾਂ ਰਾਹੀਂ ਕੀਤੀ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਈ.ਵੀ.ਐਮ. ਤੇ ਵੀ.ਵੀ.ਪੈਟ ਦੀ ਫਿਜ਼ੀਕਲ ਡੈਮੋਸਟਰੇਸ਼ਨ ਲਈ ਜ਼ਿਲ੍ਹਾ ਪੱਧਰੀ ਸੈਂਟਰ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਬਣਾਇਆ ਗਿਆ ਹੈ। ਉਨਾਂ ਦੱਸਿਆ ਕਿ ਵਿਧਾਨ ਸਭਾ ਹਲਕਿਆਂ ਲਈ ਹਲਕਾ ਪੱਧਰ ‘ਤੇ ਵੀ ਡੈਮੋਸਟਰੇਸ਼ਨ ਸੈਂਟਰ ਬਣਾਏ ਗਏ ਹਨ। ਵਿਧਾਨ ਸਭਾ ਹਲਕਾ ਤਪਾ ਲਈ ਤਹਿਸੀਲ ਦਫਤਰ ਤਪਾ, ਮਹਿਲ ਕਲਾਂ ਲਈ ਬੀਡੀਪੀਓ ਦਫਤਰ ਮਹਿਲ ਕਲਾਂ ਵਿਖੇ ਡੈਮੋਸਟਰੇਸ਼ਨ ਸੈਂਟਰ ਬਣਾਇਆ ਜਾ ਚੁੱਕਿਆ ਹੈ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਜਾਗਰੂਕਤਾ ਹਿੱਤ ਮੋਬਾਇਲ ਡੈਮੋਸਟਰੇਸ਼ਨ ਵੈਨਾਂ ਵੀ ਤਿੰਨਾਂ ਹਲਕਿਆਂ ‘ਚ ਚਲਾਈਆਂ ਗਈਆਂ ਹਨ, ਜੋ ਜ਼ਿਲ੍ਹੇ ਦੇ ਸਾਰੇ ਪੋਿਲੰਗ ਬੂਥਾਂ ‘ਤੇ ਲੋਕਾਂ ਨੂੰ ਜਾਗਰੂਕ ਕਰਨਗੀਆਂ। ਉਨਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਇਨਾਂ ਈ.ਵੀ.ਐਮ ਡੈਮੋਸਟਰੇਸ਼ਨ ਸੈਂਟਰਾਂ ‘ਤੇ ਬੂਥ ਲੈਵਲ ‘ਤੇ ਮੋਬਾਇਲ ਡੈਮੋਸਟਰੇਸ਼ਨ ਵੈਨ ‘ਤੇ ਜਾ ਕੇ ਈ.ਵੀ.ਐਮ. ਤੇ ਵੀ.ਵੀ.ਪੈਟ ‘ਤੇ ਵੋਟ ਪਾ ਕੇ ਜ਼ਰੂਰ ਦੇਖਣ ਤਾਂ ਜੋ ਈ.ਵੀ.ਐਮ. ਤੇ ਵੀ.ਵੀ.ਪੈਟ ਪ੍ਰਤੀ ਸ਼ੰਕਿਆਂ ਨੂੰ ਦੂਰ ਕੀਤਾ ਜਾ ਸਕੇ। ਇਸ ਦੌਰਾਨ ਵਿਧਾਨ ਸਭਾ ਹਲਕਾ ਮਹਿਲ ਕਲਾਂ ਲਈ ਜਾਗਰੂਕਤਾ ਵੈਨ ਨੂੰ ਉਪ ਮੰਡਲ ਮੈਜਿਸਟੇ੍ਟ ਵਰਜੀਤ ਵਾਲੀਆ ਆਈਏਐੱਸ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਏਈਆਰਓ-1 ਮਹਿਲ ਕਲਾਂ ਸਹਿਤ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਕੁਲਵਿੰਦਰ ਸਿੰਘ ਸਰਾਏ, ਚੋਣ ਅਮਲਾ ਇੰਚਾਰਜ ਮੁਨੀਸ਼ ਸ਼ਰਮਾ ਤੇ ਹੋਰ ਹਾਜ਼ਰ ਸਨ।