ਢਾਬਾ ਮਾਲਕ ਨਾਲ ਕੁੱਟਮਾਰ, ਨਕਦੀ ਲੁੱਟੀ
ਧਨੌਲਾ : ਬੀਤੀ ਰਾਤ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਮਾਣ ਪਿੰਡੀ ਧਨੌਲਾ ਢਾਬੇ ਵਿਖੇ ਲੁੱਟ ਖੋਹ ਕਰਨ ਤੋਂ ਬਾਅਦ ਮਾਲਕ ਤੇ ਉਸ ਦੇ ਲੜਕੇ ਦੀ ਕੁੱਟਮਾਰ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਸਰਕਾਰੀ ਹਸਪਤਾਲ ਧਨੌਲਾ ਵਿਖੇ ਜ਼ੇਰੇ ਇਲਾਜ ਨਿਊ ਪੰਜਾਬੀ ਫ਼ੌਜੀ ਢਾਬਾ ਮਾਨਾ ਪਿੰਡੀ ਧਨੌਲਾ ਦੇ ਮਾਲਕ ਸੁਰਜੀਤ ਸਿੰਘ ਪੁੱਤਰ ਗਿਆਨ ਸਿੰਘ ਸਿੰਘ ਨੇ ਦੱਸਿਆ ਕਿ ਰਾਤ ਕਰੀਬ 11 ਵਜੇ 6 ਨੌਜਵਾਨ ਢਾਬੇ ‘ਤੇ ਰੋਟੀ ਖਾਣ ਲਈ ਆਏ, ਜਿਨਾਂ੍ਹ ਨਾਲ ਰੋਟੀ ਖਾਣ ਤੋਂ ਬਾਅਦ ਕੁਝ ਤਕਰਾਰ ਹੋ ਗਈ। ਸੁਰਜੀਤ ਸਿੰਘ ਨੇ ਦੱਸਿਆ ਕਿ ਅੱਧੇ ਘੰਟੇ ਬਾਅਦ ਉਹੀ ਅਣਪਛਾਤੇ ਨੌਜਵਾਨ ਆਪਣੀ ਗੱਡੀ ‘ਤੇ ਹਥਿਆਰਾਂ ਸਮੇਤ ਢਾਬੇ ਅੰਦਰ ਦਾਖਲ ਹੋਏ ਤੇ ਭੰਨ ਤੋੜ ਕੀਤੀ। ਨੌਜਵਾਨਾਂ ਨੇ ਕੁੱਟਮਾਰ ਕਰਦਿਆਂ ਉਨਾਂ੍ਹ ਕੋਲੋਂ 70 ਹਜ਼ਾਰ ਦੀ ਰਾਸ਼ੀ ਖੋਹ ਲਈ ਤੇ ਉਸਦੇ ਲੜਕੇ ਮਨਪ੍ਰਰੀਤ ਸਿੰਘ ਤੇ ਵੇਟਰ ਨੂੰ ਵੀ ਜ਼ਖ਼ਮੀ ਕਰਕੇ ਫ਼ਰਾਰ ਹੋ ਗਏ। ਥਾਣਾ ਧਨੌਲਾ ਦੇ ਐਸ ਐਚ ਓ ਹਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਥਾਣੇਦਾਰ ਸ਼ੇਰ ਸਿੰਘ ਵੱਲੋਂ ਤਫਤੀਸ਼ ਕੀਕਦਿਆਂ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਲੁੱਟ ਖੋਹ ਕਰਨ ਵਾਲੇ ਇਨਾਂ੍ਹ ਅਣਪਛਾਤੇ ਵਿਅਕਤੀਆਂ ਨੂੰ ਜਲਦੀ ਗਿ੍ਫ਼ਤਾਰ ਕਰ ਲਿਆ ਜਾਵੇਗਾ।