Politics

ਕਾਂਗਰਸ ਪਾਰਟੀ ਨੂੰ ਭਦੌੜ ਤੋਂ ਵੱਡਾ ਝਟਕਾ,ਭਾਜਪਾ ਦੇ ਹੱਥ ਹੋਏ ਮਜ਼ਬੂਤ

ਬਰਨਾਲਾ( ਅਮਨਦੀਪ ਸਿੰਘ ਭੋਤਨਾ, ਕਰਮਜੀਤ ਸਿੰਘ ਗਾਦੜ੍ਹਾ )

ਜਿਉਂ ਜਿਉਂ ਵਿਧਾਨ ਸਭਾ 2022 ਚੋਣਾਂ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਹੈ ਅਤੇ ਪਾਰਟੀਆਂ ਵਿੱਚ ਆਗੂਆਂ ਦਾ ਆਉਣਾ ਜਾਣਾ ਲੱਗ ਗਿਆ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੈਕਟਰੀ ਅਤੇ ਭਦੌੜ ਤੋਂ ਸਾਬਕਾ ਕੌਂਸਲਰ ਪਰਮਜੀਤ ਸਿੰਘ ਸੇਖੋਂ ਅੱਜ ਆਪਣੇ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਅਤੇ ਮੰਡਲ ਪ੍ਰਧਾਨ ਮੋਨੂੰ ਗੋਇਲ ਦੀ ਅਗਵਾਈ ਹੇਠ ਅੱਜ ਭਾਰੀ ਮਾਤਰਾ ਵਿਚ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਕਾਂਗਰਸ ਦਾ ਪੰਜਾ ਛੱਡ ਕਮਲ ਦਾ ਫੁੱਲ ਫੜ ਲਿਆ ਹੈ। ਗੱਲਬਾਤ ਕਰਦਿਆਂ ਪਰਮਜੀਤ ਸਿੰਘ ਸੇਖੋਂ ਨੇ ਦੱਸਿਆ ਕਿ ਉਹ ਭਦੌੜ ਦੇ ਵਸਨੀਕ ਹਨ ਅਤੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਲਈ ਆਪਣੀਆਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ,ਪਰ ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਤੋਂ ਤੰਗ ਆ ਅਤੇ ਮਾਨਯੋਗ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਾਂਹਵਵਧੂ ਸੋਚ ਨੂੰ ਦੇਖਦੇ ਹੋਏ ਉਹ ਆਪਣੇ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਿਲ ਹੋਏ ਹਨ। ਜ਼ਿਕਰਯੋਗ ਹੈ ਕਿ ਪਰਮਜੀਤ ਸਿੰਘ ਸੇਖੋਂ ਇੱਕ ਚੰਗੇ ਸਮਾਜ ਸੇਵੀ ਅਤੇ ਉੱਘੇ ਆਗੂ ਹਨ। ਨਿਹਾਲਸਿੰਘ ਵਾਲਾ ਤੋਂ ਵੀ ਪਰਮਜੀਤ ਸਿੰਘ ਸੇਖੋਂ ਚੋਣ ਲੜ ਚੁੱਕੇ ਹਨ ਅਤੇ ਲੋਕਾਂ ਵੱਲੋਂ ਭਾਰੀ ਵੋਟਾਂ ਨਾਲ ਪਰਮਜੀਤ ਸਿੰਘ ਸੇਖੋਂ ਨੂੰ ਲੈਸ ਕੀਤਾ ਗਿਆ। ਇਸ ਮੌਕੇ ਮੰਡਲ ਪ੍ਰਧਾਨ ਨਰੋਤਮ ਕੋਠੜ,ਮੰਡਲ ਪ੍ਰਧਾਨ ਮੋਨੂੰ ਗੋਇਲ,ਐੱਸ ਸੀ ਮੋਰਚਾ ਪ੍ਰਧਾਨ ਚਰਨਜੀਤ ਸਿੰਘ,ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਹੰਤ ਹਰਿੰਦਰ ਦਾਸ,ਕੁਲਵੰਤ ਸਿੰਘ, ਚੰਦ ਸਿੰਘ, ਸੇਵਕ ਸਿੰਘ ਦੇ ਨਾਲ ਹੋਰ ਭਾਜਪਾ ਵਰਕਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *