ਸਬ ਡਵੀਜ਼ਨ ਤਪਾ ਪੁਲਸ ਨੇ ਭਦੌੜ ਸਮੇਤ ਪਿੰਡਾਂ ਚ ਕੱਢਿਆ ਫਲੈਗ ਮਾਰਚ
ਭਦੌੜ (ਲਾਈਵ ਟੂਡੇ ਪੰਜਾਬ ਨੈੱਟਵਰਕ) ਸਬ ਡਵੀਜ਼ਨ ਤਪਾ ਪੁਲਸ ਵੱਲੋਂ ਡੀਐਸਪੀ ਤਪਾ ਰਵਿੰਦਰ ਸਿੰਘ ਰੰਧਾਵਾ ਦੀ ਰਹਿਨਮਾਈ ਅਤੇ ਥਾਣਾ ਭਦੌੜ ਦੇ ਐਸਐਚਓ ਬਲਤੇਜ ਸਿੰਘ ਸਬ ਇੰਸਪੈਕਟਰ,ਥਾਣਾ ਤਪਾ ਦੇ ਐਸਐਚਓ ਇੰਸਪੈਕਟਰ ਜਗਜੀਤ ਸਿੰਘ, ਥਾਣਾ ਰੂੜੇਕੇ ਦੇ ਐਸਐਚਓ ਸਬ ਇੰਸਪੈਕਟਰ ਸੁਖਜੀਤ ਸਿੰਘ, ਥਾਣਾ ਸ਼ਹਿਣਾ ਦੇ ਐੱਸਐੱਚਓ ਜਸਬੀਰ ਸਿੰਘ ਦੀ ਅਗਵਾਈ ਹੇਠ ਵੱਖ ਵੱਖ ਪਿੰਡਾਂ ਚ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਫਲੈਗ ਮਾਰਚ ਕੱਢਿਆ ਗਿਆ।
ਇਹ ਫਲੈਗ ਮਾਰਚ ਤਪਾ ਤੋਂ ਸ਼ੁਰੂ ਹੋਇਆ ਅਤੇ ਵੱਖ ਵੱਖ ਪਿੰਡਾਂ ਤੋਂ ਹੁੰਦਾ ਹੋਇਆ ਭਦੋੌੜ ਪੁੱਜਾ। ਇਸ ਮੌਕੇ ਸਬ ਡਵੀਜ਼ਨ ਤਪਾ ਦੇ ਡੀਐਸਪੀ ਰਵਿੰਦਰ ਸਿੰਘ ਰੰਧਾਵਾ ਅਤੇ ਥਾਣਾ ਭਦੌੜ ਦੇ ਐਸਐਚਓ ਸਬ ਇੰਸਪੈਕਟਰ ਬਲਤੇਜ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕੇ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਪੁਲਸ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਹ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਮਨ ਸ਼ਾਂਤੀ ਬਣਾਈ ਰੱਖਣਾ ਆਪਣਾ ਸਭ ਦਾ ਫ਼ਰਜ਼ ਹੈ ਜੇਕਰ ਕੋਈ ਵੀ ਸਮਾਜ ਵਿਰੋਧੀ ਅਨਸਰ ਤੁਹਾਨੂੰ ਦਿਸਦਾ ਹੈ ਤਾਂ ਤੁਸੀਂ ਦੇਸ਼ ਦੇ ਸੱਚੇ ਨਾਗਰਿਕ ਹੋਣ ਦੇ ਨਾਤੇ ਤੁਰੰਤ ਪੁਲਿਸ ਨੂੰ ਸੂਚਨਾ ਦਿਓ ਤਾਂ ਜੋ ਸਮਾਜ ਵਿਰੋਧੀ ਅਨਸਰਾਂ ਨੂੰ ਸਮੇਂ ਸਿਰ ਨੱਪਿਆ ਜਾ ਸਕੇ।ਇਸ ਮੌਕੇ ਇਸ ਮੌਕੇ ਡੀਐੱਸਪੀ ਤਪਾ ਰਵਿੰਦਰ ਸਿੰਘ ਰੰਧਾਵਾ ਥਾਣਾ ਭਦੌੜ ਦੇ ਮੁਖੀ ਬਲਤੇਜ ਸਿੰਘ ਅਤੇ ਸਮੁੂਹ ਪੁਲੀਸ ਅਫ਼ਸਰਾਂ ਨੇ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਹਰ ਹਾਲ ਚ ਬਹਾਲ ਰੱਖਣ ਲਈ ਪੁਲੀਸ ਵਚਨਬੱਧ ਹੈ ਅਤੇ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ਵਿਚ ਸਬ ਡਵੀਜ਼ਨ ਤਪਾ ਦੇ ਥਾਣਿਆਂ ਦੀ ਪੁਲਸ ਫੋਰਸ ਵੱਡੇ ਕਾਫਲੇ ਦੇ ਰੂਪ ਵਿੱਚ ਸ਼ਾਮਿਲ ਸੀ।