Bhadaur : ਡੇਲ੍ਹੀ ਫਿੱਟਨੈੱਸ ਗਰੁੱਪ ਵੱਲੋਂ ਅੰਤਰ ਰਾਸ਼ਟਰੀ ਕਬੱਡੀ ਖ਼ਿਡਾਰੀ ਭਿੰਦੀ ਭਲਵਾਨ ਦਾ ਪਬਲਿਕ ਸਟੇਡੀਅਮ ਭਦੌੜ ਚ ਵਿਸ਼ੇਸ਼ ਸਨਮਾਨ
ਕਈ ਨਵੇਂ ਨਵੇਂ ਖੇਡ ਚ ਆਏ ਖ਼ਿਡਾਰੀ ਚਾਹੁੰਦੇ ਨੇ ਕਿ ਰਾਤੋ ਰਾਤ ਨਾਮ ਬਣ ਜਾਵੇ ਜਿਸਦੇ ਚੱਲਦੇ ਉਹ ਕੁਰਾਹੇ ਵੀ ਪੈ ਜਾਂਦੇ ਨੇ, ਓਹਨਾਂ ਕਿਹਾ ਕਿ ਮਿਹਨਤ ਕਰਨੀ ਹੀ ਪਵੇਗੀ ਤੇ ਸੱਚੇ ਦਿਲੋਂ ਕੀਤੀ ਮਿਹਨਤ ਦਾ ਫਲ ਵੀ ਜਰੂਰ ਚੰਗਾ ਹੀ ਮਿਲੇਗਾ, ਨੌਜਵਾਨੀ ਆਪਣੇ ਆਪ ਨੂੰ ਨਸ਼ਿਆ ਦੇ ਕੋਹੜ ਤੋਂ ਬਚਾਅ ਕਿ ਰੱਖੇ।
ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਬਣ ਉੱਭਰੇ ਪਿੰਡ ਭਦੌੜ ਦੇ ਬਹੁਤ ਹੀ ਹੋਣਹਾਰ ਤੇ ਮਿਹਨਤੀ, ਅੰਤਰ ਰਾਸ਼ਟਰੀ ਕਬੱਡੀ ਖ਼ਿਡਾਰੀ ਭਿੰਦੀ ਭਲਵਾਨ ਦਾ ਡੇਲ੍ਹੀ ਫਿੱਟਨੈੱਸ ਗਰੁੱਪ ਭਦੌੜ ਵੱਲੋ ਕੈਨੈਡਾ ਚ ਕਬੱਡੀ ਚ ਵਧੀਆ ਪ੍ਰਦਰਸ਼ਨ ਲਈ ਮੁਬਾਰਕਾਂ ਤੇ ਟਰਾਫ਼ੀ ਤੇ ਪੈਸਿਆਂ ਦੇ ਹਾਰ ਪਾਕੇ ਹੌਂਸਲਾ ਅਫਜ਼ਾਈ ਕਰਦੇ ਹੋਏ ਸਨਮਾਨ ਕੀਤਾ ਗਿਆ।
ਅਭੈ ਇੰਮੀਗ੍ਰੇਸ਼ਨ ਦੇ ਮਾਲਕ ਤੇ ਡੇਲ੍ਹੀ ਫਿੱਟਨੈੱਸ ਗਰੁੱਪ ਦੇ ਮੈਂਬਰ ਬਾਬੂ ਅਭੈ ਕੁਮਾਰ ਤੇ ਵਿੱਕੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਿੰਦੀ ਭਲਵਾਨ ਨੂੰ ਅਸੀਂ ਸਖ਼ਤ ਮਿਹਨਤ ਕਰਕੇ ਇਸ ਮੁਕਾਮ ਤੱਕ ਆਉਂਦਿਆ ਵੇਖਿਆ ਹੈ ਤੇ ਓਹਨਾਂ ਨੇ ਹਮੇਸ਼ਾ ਹੀ ਕਮਜ਼ੋਰ ਤੇ ਕੁਰਾਹੇ ਪਏ ਨੌਜਵਾਨਾਂ ਦੀ ਤਾਕਤ ਬਣ ਓਹਨਾਂ ਨੂੰ ਮੁੱਖ ਜੀਵਨਧਾਰਾ ਚ ਵਾਪਸ ਲਿਆਂਦਾ ਹੈ ਤੇ ਹਮੇਸ਼ਾ ਹੀ ਨੌਜਵਾਨੀ ਲਈ ਪ੍ਰੇਰਨਾ ਦਾ ਸਰੋਤ ਸੀ ਤੇ ਰਹਿਣਗੇ।
ਪਬਲਿਕ ਸਟੇਡੀਅਮ ਭਦੌੜ ਦੇ ਕੋਚ ਨੇ ਨੌਜਵਾਨਾਂ ਨੂੰ ਭਿੰਦੀ ਭਲਵਾਨ ਤੋਂ ਸਿੱਖਿਆ ਲੈਣ ਤੇ ਮਿਹਨਤਾਂ ਲਈ ਡਟੇ ਰਹਿਣ, ਖਿਡਾਰੀਆਂ ਨੂੰ ਖੇਡ ਮੈਦਾਨਾਂ ਤੇ ਆਪਣੇ ਮਾਤਾ ਪਿਤਾ ਨਾਲ਼ ਜੁੜੇ ਰਹਿਣ ਲਈ ਕਿਹਾ।
ਉੱਥੇ ਹੀ ਭਿੰਦੀ ਭਲਵਾਨ ਨੇ ਡੇਲ੍ਹੀ ਫਿੱਟਨੈੱਸ ਗਰੁੱਪ ਵੱਲੋਂ ਸਨਮਾਨ ਕੀਤੇ ਜਾਣ ਤੇ ਤਹਿ ਦਿਲੋਂ ਧੰਨਵਾਦ ਕੀਤਾ ਤੇ ਸੰਬੋਧਨ ਕਰਦਿਆਂ ਕਿਹਾ ਕਿ ਇੱਕ ਖਿਡਾਰੀ ਨੂੰ ਖ਼ਿਡਾਰੀ ਬਣਨ ਲਈ ਕਈ ਸਾਲਾਂ ਦੀ ਸਖ਼ਤ ਮਿਹਨਤ ਕਰਨੀ ਪੈਂਦੀ ਹੈ ਤੇ ਓਹਨਾਂ ਕਿਹਾ ਕਿ ਇਸਦਾ ਕੋਈ ਸਾਰਟ ਕੱਟ ਤਰੀਕਾ ਨਹੀਂ ਹੈ, ਕਈ ਨਵੇਂ ਨਵੇਂ ਖੇਡ ਚ ਆਏ ਖ਼ਿਡਾਰੀ ਚਾਹੁੰਦੇ ਨੇ ਕਿ ਰਾਤੋ ਰਾਤ ਨਾਮ ਬਣ ਜਾਵੇ ਜਿਸਦੇ ਚੱਲਦੇ ਉਹ ਕੁਰਾਹੇ ਵੀ ਪੈ ਜਾਂਦੇ ਨੇ, ਓਹਨਾਂ ਕਿਹਾ ਕਿ ਮਿਹਨਤ ਕਰਨੀ ਹੀ ਪਵੇਗੀ ਤੇ ਸੱਚੇ ਦਿਲੋਂ ਕੀਤੀ ਮਿਹਨਤ ਦਾ ਫਲ ਵੀ ਜਰੂਰ ਚੰਗਾ ਹੀ ਮਿਲੇਗਾ, ਨੌਜਵਾਨੀ ਆਪਣੇ ਆਪ ਨੂੰ ਨਸ਼ਿਆ ਦੇ ਕੋਹੜ ਤੋਂ ਬਚਾਅ ਕਿ ਰੱਖੇ।