News

7 ਸਿੱਖ ਰੈਜੀਮੈਂਟ ( ਚੋਇਨਾਰ ਬਟਾਲੀਅਨ) ਦੇ ਸਾਬਕਾ ਸੈਨਿਕਾਂ ਨੇ ਮਨਾਇਆ ਆਪਣਾ ਗੌਰਵਮਈ ਇਤਿਹਾਸਕ ਜੇਤੂ ਦਿਨ-ਰਾਏਪੁਰ

8 ਨਵੰਬਰ 7 ਸਿੱਖ ਰੈਜੀਮੈਂਟ ( ਚੋਇਨਾਰ ਬਟਾਲੀਅਨ) ਦੇ ਸਾਬਕਾ ਸੈਨਿਕਾਂ ਨੇ ਇਕੱਠੇ ਹੋਕੇ ਅੱਜ ਆਪਣਾ 56 ਵਾਂ ਓ. ਪੀ. ਹਿੱਲ ਡੇ ਦਿਨ 7 ਨਵੰਬਰ 2021 ਨੂੰ ਵੈਡਿੰਗ ਵਿਲਾ ਰਿਜੋਰਟ ਨਡਾਲਾ ਵਿਖੇ ਬੜੀ ਧੂਮਧਾਮ ਤੇ ਸਾਨੋਸੋਕਤ ਨਾਲ ਮਨਾਇਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਦੱਸਿਆ ਕਿ ਸਾਡੀ 7 ਸਿੱਖ ਰੈਜੀਮੈਂਟ 1 ਜਨਵਰੀ 1963 ਨੂੰ ਮੇਰਟ ਵਿੱਚ ਕਰਨਲ ਭਗਤ ਸਿੰਘ ਨੇ ਖੜੀ ਕੀਤੀ ਸੀ। ਸਿਰਫ਼ 2 ਸਾਲ 6 ਮਹੀਨੇ ਦੀ ਉਮਰ ਵਿੱਚ ਪਲਟਨ ਨੂੰ 1965 ਦੀ ਲੜਾਈ ਲੜਨ ਦਾ ਮੌਕਾ ਮਿਲਿਆ। ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਕਿਹਾ ਕਿ ਸੱਤ ਸਿੱਖ ਰੈਜੀਮੈਂਟ ਨੇ ਅਪਰੇਸ਼ਨ ਮੰਡੀ ਅਤੇ ਅਪਰੇਸ਼ਨ ਫੰਨੇਖਾਹ ਲੜਿਆ ਅਤੇ ਬਹੁਤ ਵੱਡੀ ਕਾਮਯਾਬੀ ਹਾਸਿਲ ਕੀਤੀ।

ਪਰ ਆਉਣ ਵਾਲਾ ਸਮਾਂ ਤਾਂ ਪਲਟਨ ਦਾ ਇਤਿਹਾਸ ਸੁਨਹਿਰੀ ਅੱਖਰਾਂ ਵਿੱਚ ਲਿਖਣ ਦੀ ਉਡੀਕ ਕਰ ਰਿਹਾ ਸੀ। ਸਹੀਦੋ ਕੀ ਚਿਤਾਉ ਪਰ ਲੱਗੇਗੇ ਹਰ ਵਰਸ ਮੇਲੇ, ਵਤਨ ਪੇ ਮਿਟਣੇ ਵਾਲੋ ਕਾ ਯਹੀ ਨਿਸਾ ਹੋਗਾ। ਸੱਤ ਸਿੱਖ ਰੈਜੀਮੈਂਟ ਨੇ ਪਾਕਿਸਤਾਨ ਨਾਲ ਲੜਦੇ ਹੋਏ 2/3 ਨਵੰਬਰ 1965 ਨੂੰ ਓ. ਪੀ. ਪਹਾੜੀ ਆਪਣੇ ਕਬਜ਼ੇ ਵਿੱਚ ਲੈਕੇ ਸੱਤ ਸਿੱਖ ਰੈਜੀਮੈਂਟ ਦਾ ਝੰਡਾ ਝੁਲਾ ਦਿੱਤਾ। ਰਾਏਪੁਰ ਨੇ ਇਤਹਾਸ ਬਾਰੇ ਬੋਲਦੇ ਹੋਏ ਕਿਹਾ ਕਿ ਸਾਡੇ ਬਹਾਦੁਰ ਜਵਾਨ ਨਾਲਿਆਂ, ਝਾੜੀਆਂ ਦੇ ਸੀਨੇ ਚੀਰਦੇ ਹੋਏ, ਪਹਾੜੀਆਂ ਦੀ ਪਰਵਾਹ ਨਾ ਕਰਦੇ ਹੋਏ, ਬਿਨਾ ਕਿਸੇ ਡਰ ਤੋਂ ਜੈਕਾਰਿਆਂ ਨਾਲ ਦੁਸ਼ਮਣ ਨੂੰ ਮੂਹਰੇ ਲਾਕੇ ਪਾਕਿਸਤਾਨ ਵੱਲ ਧੱਕ ਕੇ ਲੈ ਗਏ। ਇਸ ਬਹੁਤ ਵੱਡੀ ਕੁਰਬਾਨੀ ਦੀ ਯਾਦ ਪਲਟਨ ਨੂੰ ਓ. ਪੀ. ਹਿੱਲ ਸਾਈਟੇਸਨ ਮਿਲਿਆ।

ਇਸ ਤਰ੍ਹਾਂ ਸੱਤ ਸਿੱਖ ਰੈਜੀਮੈਂਟ ਨੇ ਭਾਰਤੀ ਫੌਜ ਅਤੇ ਸਿੱਖ ਰੈਜੀਮੈਂਟ ਦੇ ਗੌਰਵਮਈ ਇਤਿਹਾਸ ਵਿੱਚ ਇੱਕ ਹੋਰ ਸਾਨਦਾਰ ਪੰਨਾ ਜੌੜ ਦਿੱਤਾ। ਸਿੱਖ ਰੈਜੀਮੈਂਟਲ ਸੈਂਟਰ ਦੇ ਕਮਾਡੈਂਟ ਬਿ੍ਗੇਡੀਅਰ ਐਮ. ਸ੍ਰੀ ਕੁਮਾਰ (ਸੌਰਿਆ਼ਂ ਚੱਕਰ) ਇਸ ਸਾਬਕਾ ਸੈਨਿਕ ਓ ਪੀ ਹਿੱਲ ਡੇ ਦੇ ਮੁੱਖ ਮਹਿਮਾਨ ਵੱਜੋਂ ਵਿਸ਼ੇਸ਼ ਤੌਰ ਤੇ ਪਹੁੰਚੇ। ਬਿ੍ਗੇਡੀਅਰ ਐਮ ਸ੍ਰੀ ਕੁਮਾਰ(ਸੌਰਿਆ਼ਂ ਚੱਕਰ) ਦੀ ਅਗਵਾਈ ਵਿੱਚ ਸਾਰੇ ਹੀ ਸਾਬਕਾ ਸੈਨਿਕਾਂ ਨੇ ਓ ਪੀ ਹਿੱਲ 1965 ਦੀ ਲੜਾਈ ਦੇ ਸਹੀਦਾਂ ਨੂੰ ਇੱਕ ਮਿੰਟ ਦਾ ਮੋਨ ਧਾਰਕੇ ਸਰਧਾਂਜਲੀ ਦਿਤੀ।

ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਜਾਨਕਾਰੀ ਦਿੰਦੇ ਹੋਏ ਕਿਹਾ ਕਿ ਬਿ੍ਗੇਡੀਅਰ ਐਮ ਸ੍ਰੀ ਕੁਮਾਰ (ਸੌਰਿਆ਼ਂ ਚੱਕਰ) ਦੇ ਨਾਲ ਕਰਨਲ ਸੁਖਦੇਵ ਸਿੰਘ, ਕਰਨਲ ਧੀਰੇਂਦਰ ਮਲਿਕ ਸੈਨਾ ਮੈਡਲ, ਕਰਨਲ ਰਵੇਲ ਸਿੰਘ, ਕਰਨਲ ਵਿਨੋਦ ਕੁਮਾਰ ਡੁੱਡੀ, 18 ਸਿੱਖ ਦੇ ਸੀ. ਓ. ਸਾਹਿਬ ਕਰਨਲ ਕੁਲਦੀਪ ਸਿੰਘ ਤੇ ਕਰਨਲ ਚੀਮਾ ਸਾਹਿਬ ਵੀ ਹਾਜ਼ਰ ਹੋਏ। ਸਾਲ 1990 ਤੋਂ ਹੁਣ ਤੱਕ ਪਲਟਨ ਦੀ ਕਮਾਂਡ ਕਰ ਚੁੱਕੇ ਸੂਬੇਦਾਰ ਮੇਜਰ/ਕੈਪਟਨ ਮੱਘਰ ਸਿੰਘ, ਸੂਬੇਦਾਰ ਮੇਜਰ/ਕੈਪਟਨ ਹਰਬੇਲ ਸਿੰਘ, ਸੂਬੇਦਾਰ ਮੇਜਰ/ਕੈਪਟਨ ਰਾਜਪਾਲ ਸਿੰਘ, ਸੂਬੇਦਾਰ ਮੇਜਰ/ਕੈਪਟਨ ਜੋਗਿੰਦਰ ਸਿੰਘ ਤੇ ਸੂਬੇਦਾਰ ਮੇਜਰ/ਕੈਪਟਨ ਰਘਬੀਰ ਸਿੰਘ ਸਾਹਿਬ ਆਦਿ ਵੀ ਹਾਜ਼ਰ ਹੋਏ। ਅਸੀਂ ਦਿੱਲੋਂ ਧੰਨਵਾਦ ਕਰਦੇ ਹਾਂ ਹੌਲਦਾਰ ਜੋਗਿੰਦਰ ਸਿੰਘ ਸਾਹੀ, ਹੌਲਦਾਰ ਬਲਵਿੰਦਰ ਸਿੰਘ ਵਾਲੀਆਂ ਦੀ ਸਮੁੱਚੀ ਟੀਮ ਦਾ ਜਿੰਨਾ ਨੇ ਇਸ ਸਾਰੇ ਪਰੋਗਰਾਮ ਨੂੰ ਬਹੁਤ ਹੀ ਮਿਹਨਤ ਨਾਲ ਤੇ ਸੁਚੱਜੇ ਢੰਗ ਨਾਲ ਨਿਭਾਇਆ। ਪੂਰੇ ਪੰਜਾਬ ਵਿਚੋਂ 7 ਸਿੱਖ ਰੈਜੀਮੈਂਟ ਦੇ ਸਾਬਕਾ ਸੈਨਿਕ ਬਹੁਤ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ ਤੇ 1965 ਦੀ ਲੜਾਈ ਦੇ ਸਹੀਦਾਂ ਨੂੰ ਸਰਧਾਂਜਲੀ ਦੇ ਫੁੱਲ ਭੇਟ ਕੀਤੇ

Leave a Reply

Your email address will not be published. Required fields are marked *