ਬੰਗਲਾਦੇਸ਼-ਪਾਕਿਸਤਾਨ : ਮੀਂਹ ਦੀ ਭੇਟ ਚੜ੍ਹਿਆ ਤੀਜੇ ਦਿਨ ਦਾ ਖੇਡ
ਬੰਗਲਾਦੇਸ਼ ਤੇ ਪਾਕਿਸਤਾਨ ਦੇ ਵਿਚ ਦੂਸਰੇ ਤੇ ਅੰਤਿਮ ਕ੍ਰਿਕਟ ਟੈਸਟ ਦੇ ਤੀਸਰੇ ਦਿਨ ਦਾ ਖੇਡ ਸੋਮਵਾਰ ਨੂੰ ਲਗਾਤਾਰ ਬਾਰਿਸ਼ ਕਾਰਨ ਇਕ ਵੀ ਗੇਂਦ ਸੁੱਟੇ ਬਿਨਾਂ ਰੱਦ ਕਰ ਦਿੱਤਾ ਗਿਆ। ਲੰਚ ਦੇ ਨਿਯਮਿਤ ਬ੍ਰੇਕ ਦੇ ਲਗਪਗ 90 ਮਿੰਟ ਬਾਅਦ ਦਿਨ ਦਾ ਖੇਡ ਰੱਦ ਕਰਨ ਦਾ ਐਲਾਨ ਕੀਤਾ ਗਿਆ, ਜਦੋਂ ਚੱਕਰਵਾ ਜਵਾਦ ਕਾਰਨ ਹੋ ਰਹੀ ਬਾਰਿਸ਼ ਦੇ ਰੁਕਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਸੀ। ਹੁਣ ਤਕ ਮੈਚ ਦੇ ਹਰੇਕ ਦਿਨ ਭਾਰੀ ਬਾਰਿਸ਼ ਹੋਈ ਹੈ।
ਪਹਿਲੇ ਦਿਨ ਦੇ ਤੀਸਰੇ ਸੈਸ਼ਨ ਦਾ ਖੇਡ ਬਾਰਿਸ਼ ਤੇ ਖ਼ਰਾਬ ਰੋਸ਼ਨੀ ਕਾਰਨ ਨਹੀਂ ਹੋ ਪਾਇਆ ਸੀ, ਜਦੋਂਕਿ ਦੂਸਰੇ ਦਿਨ ਸਿਰਫ 6.2 ਓਵਰਾਂ ਦਾ ਖੇਡ ਹੋ ਸਕਿਆ, ਜਦੋਂਕਿ ਦੂਸਰੇ ਦਿਨ ਸਿਰਫ 6.2 ਓਵਰਾਂ ਦਾ ਖੇਡ ਹੋ ਪਾਇਆ। ਅਗਲੇ 24 ਘੰਟਿਆਂ ’ਚ ਬੰਗਲਾਦੇਸ਼ ਦੇ ਕਈ ਹਿੱਸਿਆਂ ’ਚ ਬਾਰਿਸ਼ ਹੋਣ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ, ਜਿਸ ਨਾਲ ਮੈਚ ਡਰਾਅ ਵੱਲ ਵਧਦਾ ਦਿਖ ਰਿਹਾ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ 63.2 ਓਵਰਾਂ ’ਚ ਦੋ ਵਿਕਟਾਂ ’ਤੇ 188 ਦੌੜਾਂ ਬਣਾਈਆਂ। ਕਪਤਾਨ ਬਾਬਰ ਆਜ਼ਮ 71 ਜਦੋਂਕਿ ਅਜਹਰ ਅਲੀ 52 ਦੌੜਾਂ ਬਣਾ ਕੇ ਖੇਡ ਰਹੇ ਹਨ। ਪਾਕਿਸਤਾਨ ਨੇ ਪਹਿਲਾ ਟੈਸਟ ਵਿਕਟਾਂ ਤੋਂ ਜਿੱਤਿਆ ਸੀ ਤੇ ਦੋ ਟੈਸਟਾਂ ਦੀ ਸੀਰੀਜ਼ ’ਚ 1-0 ਨਾਲ ਅੱਗੇ ਚੱਲ ਰਿਹਾ ਹੈ