Popular NewsRecent NewsSports

ICC Test Rankings ‘ਚ ਭਾਰਤੀ ਟੀਮ ਦਾ ਜਲਵਾ, ਮੁੜ ਹਾਸਲ ਕੀਤੀ ਨੰਬਰ ਵਨ ਦੀ ਕੁਰਸੀ

ਆਨਲਾਈਨ ਡੈਸਕ : ਸੋਮਵਾਰ 6 ਦਸੰਬਰ ਨੂੰ ਭਾਰਤੀ ਟੀਮ ਨੇ ਨਿਊਜ਼ੀਲੈਂਡ ਖਿਲਾਫ ਮੁੰਬਈ ਟੈਸਟ ਮੈਚ ‘ਚ ਨਾ ਸਿਰਫ਼ ਵੱਡੀ ਜਿੱਤ ਦਰਜ ਕੀਤੀ, ਸਗੋਂ ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ICC ਟੈਸਟ ਰੈਂਕਿੰਗ ‘ਚ ਨੰਬਰ ਇਕ ਟੀਮ ਬਣ ਗਈ ਹੈ। ਹਾਲ ਹੀ ‘ਚ ਨਿਊਜ਼ੀਲੈਂਡ ਦੀ ਟੀਮ ਨੇ ਭਾਰਤ ਤੋਂ ਨੰਬਰ ਵਨ ਦਾ ਤਾਜ ਖੋਹ ਲਿਆ ਸੀ ਪਰ ਹੁਣ ਵਿਰਾਟ ਕੋਹਲੀ ਦੀ ਕਪਤਾਨੀ ‘ਚ ਟੀਮ ਫਿਰ ਤੋਂ ਆਪਣਾ ਰਾਜ ਕਾਇਮ ਕਰਨ ‘ਚ ਸਫ਼ਲ ਹੋ ਗਈ ਹੈ।

ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਤਹਿਤ ਖੇਡੀ ਗਈ ਦੋ ਮੈਚਾਂ ਦੀ ਟੈਸਟ ਸੀਰੀਜ਼ ਤੋਂ ਪਹਿਲਾਂ ਨਿਊਜ਼ੀਲੈਂਡ 126 ਅੰਕਾਂ ਨਾਲ ਆਈਸੀਸੀ ਟੈਸਟ ਰੈਂਕਿੰਗ ‘ਚ ਪਹਿਲੇ ਨੰਬਰ ‘ਤੇ ਸੀ ਅਤੇ ਭਾਰਤ 119 ਅੰਕਾਂ ਨਾਲ ਦੂਜੇ ਸਥਾਨ ‘ਤੇ ਸੀ ਪਰ ਟੈਸਟ ਸੀਰੀਜ਼ ਖ਼ਤਮ ਹੋਣ ਦੇ ਨਾਲ ਹੀ ਕੀਵੀ ਟੀਮ ਦਾ ਰਾਜ ਵੀ ਖ਼ਤਮ ਹੋ ਗਿਆ। ਮੌਜੂਦਾ ਸਮੇਂ ‘ਚ ਭਾਰਤ 124 ਅੰਕਾਂ ਨਾਲ ICC ਟੈਸਟ ਰੈਂਕਿੰਗ ‘ਚ ਪਹਿਲੇ ਸਥਾਨ ‘ਤੇ ਹੈ, ਜਦਕਿ ਨਿਊਜ਼ੀਲੈਂਡ 121 ਅੰਕਾਂ ਨਾਲ ਦੂਜੇ ਸਥਾਨ ‘ਤੇ ਹੈ।

ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਭਾਰਤ ਬਨਾਮ ਨਿਊਜ਼ੀਲੈਂਡ ਟੈਸਟ ਸੀਰੀਜ਼ ਤੋਂ ਬਾਅਦ ਟੈਸਟ ਰੈਂਕਿੰਗ ਨੂੰ ਅਪਡੇਟ ਕੀਤਾ ਹੈ। ਭਾਰਤ ਪਹਿਲੇ, ਨਿਊਜ਼ੀਲੈਂਡ ਦੂਜੇ, ਆਸਟ੍ਰੇਲੀਆ ਤੀਜੇ, ਇੰਗਲੈਂਡ ਚੌਥੇ ਅਤੇ ਪਾਕਿਸਤਾਨ ਪੰਜਵੇਂ ਸਥਾਨ ‘ਤੇ ਹੈ। ਪਹਿਲੀ ਅਤੇ ਦੂਜੀ ਰੈਂਕਿੰਗ ਵਾਲੀਆਂ ਟੀਮਾਂ ਦੇ ਖਾਤੇ ਵਿੱਚ 120-120 ਤੋਂ ਵੱਧ ਅੰਕ ਹਨ, ਪਰ ਤੀਜੇ ਅਤੇ ਚੌਥੇ ਦਰਜੇ ਦੀਆਂ ਟੀਮਾਂ ਦੇ ਖਾਤੇ ਵਿੱਚ 110-110 ਤੋਂ ਵੱਧ ਅੰਕ ਹਨ। ਇਸ ਤੋਂ ਇਲਾਵਾ ਪਾਕਿਸਤਾਨ ਦੇ ਖਾਤੇ ‘ਚ 100 ਰੇਟਿੰਗ ਅੰਕ ਵੀ ਨਹੀਂ ਹਨ।

ਭਾਰਤ ਨੇ ਵੱਡੇ ਫ਼ਰਕ ਨਾਲ ਜਿੱਤਿਆ ਮੁੰਬਈ ਟੈਸਟ

ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਮੁੰਬਈ ਟੈਸਟ ਮੈਚ ਵੱਡੇ ਫ਼ਰਕ ਨਾਲ ਜਿੱਤ ਲਿਆ ਹੈ। ਭਾਰਤ ਨੇ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਚੈਂਪੀਅਨ ਟੀਮ ਨਿਊਜ਼ੀਲੈਂਡ ਨੂੰ 372 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ। ਭਾਰਤ ਦੀ ਟੈਸਟ ਕ੍ਰਿਕਟ ਦੇ ਇਤਿਹਾਸ ‘ਚ ਦੌੜਾਂ ਦੇ ਲਿਹਾਜ਼ ਨਾਲ ਇਹ ਸਭ ਤੋਂ ਵੱਡੀ ਜਿੱਤ ਹੈ, ਜਦਕਿ ਨਿਊਜ਼ੀਲੈਂਡ ਦੀ ਟੀਮ ਦੇ ਇਤਿਹਾਸ ‘ਚ ਦੌੜਾਂ ਦੇ ਮਾਮਲੇ ‘ਚ ਇਹ ਸਭ ਤੋਂ ਵੱਡੀ ਹਾਰ ਹੈ। ਹਾਲਾਂਕਿ ਕੀਵੀ ਟੀਮ ਕਾਨਪੁਰ ਟੈਸਟ ਮੈਚ ਇਕ ਵਿਕਟ ਨਾਲ ਡਰਾਅ ਕਰਵਾਉਣ ਵਿਚ ਸਫ਼ਲ ਰਹੀ।

Leave a Reply

Your email address will not be published. Required fields are marked *