WhatsApp ‘ਚ ਜਲਦ ਆਉਣ ਵਾਲਾ ਹੈ ਕਮਾਲ ਦਾ ਫੀਚਰ
ਇੰਸਟੈਂਟ ਮੈਸੇਜਿੰਗ ਐਪ WhatsApp ਆਪਣੇ ਪਲੇਟਫਾਰਮ ‘ਚ ਨਵਾਂ ਬਟਨ ਜੋੜਨ ਦੀ ਤਿਆਰੀ ਕਰ ਰਿਹਾ ਹੈ। ਇਸ ਬਟਨ ਰਾਹੀਂ ਯੂਜ਼ਰਜ਼ ਵਾਇਸ ਮੈਸੇਜ ਦੀ ਪਲੇਬੈਕ ਸਪੀਡ ਨੂੰ ਬਦਲ ਸਕਣਗੇ। ਕੰਪਨੀ ਦਾ ਮੰਨਣਾ ਹੈ ਕਿ ਇਸ ਫ਼ੀਚਰ ਦੇ ਆਉਣ ਨਾਲ ਆਡੀਓ ਮੈਸੇਜ ਭੇਜਣ ਦਾ ਅੰਦਾਜ਼ ਬਦਲ ਜਾਵੇਗਾ।
ਵੈੱਬ ਬੀਟਾ ਇਨਫੋ ਦੀ ਇੱਕ ਰਿਪੋਰਟ ਦੇ ਅਨੁਸਾਰ, ਜਦੋਂ ਵੀ ਅਸੀਂ ਕਿਸੇ ਨੂੰ ਵਾਇਸ ਨੋਟ ਭੇਜਦੇ ਹਾਂ, ਅਸੀਂ ਉਸ ਦੀ ਪਲੇਬੈਕ ਸਪੀਡ ਨੂੰ ਨਹੀਂ ਬਦਲ ਸਕਦੇ ਹਾਂ ਪਰ ਜਲਦੀ ਹੀ ਪਲੇਟਫਾਰਮ ‘ਤੇ ਇਕ ਨਵਾਂ ਬਟਨ ਸ਼ਾਮਲ ਹੋਣ ਜਾ ਰਿਹਾ ਹੈ, ਜੋ ਪਲੇਬੈਕ ਸਪੀਡ ਨੂੰ ਬਦਲਣ ਦੇ ਯੋਗ ਹੋਵੇਗਾ। ਇਹ ਫੀਚਰ iOS WhatsApp ਬੀਟਾ ਵਰਜ਼ਨ ‘ਤੇ ਦੇਖਿਆ ਗਿਆ ਹੈ। ਫਿਲਹਾਲ ਇਸ ਫੀਚਰ ਦੀ ਜਾਂਚ ਕੀਤੀ ਜਾ ਰਹੀ ਹੈ। ਉਮੀਦ ਹੈ ਕਿ ਇਹ ਫੀਚਰ ਜਲਦ ਹੀ ਸਾਰੇ ਯੂਜ਼ਰਸ ਲਈ ਰੋਲਆਊਟ ਕਰ ਦਿੱਤਾ
ਕਈ ਹੋਰ ਐਪਸ ‘ਤੇ ਚੱਲ ਰਿਹੈ ਕੰਮ
ਪਲੇਬੈਕ ਬਟਨ ਤੋਂ ਇਲਾਵਾ WhatsApp MacOS ਤੇ ਵਿੰਡੋਜ਼ ਯੂਜ਼ਰਜ਼ ਲਈ ਕਈ ਐਪਸ ‘ਤੇ ਕੰਮ ਕਰ ਰਿਹਾ ਹੈ। ਇਨ੍ਹਾਂ ਐਪਸ ਨੂੰ ਨਵੇਂ ਸਾਲ ਦੀ ਸ਼ੁਰੂਆਤ ਵਿਚ ਲਾਂਚ ਕੀਤਾ ਜਾ ਸਕਦਾ ਹੈ। ਇਹ ਜਾਣਕਾਰੀ Italian blogger Aggieornamenti Lumia ਦੇ ਬਲਾਗ ਤੋਂ ਮਿਲੀ ਹੈ।
ਜਾਵੇਗਾ
WhatsApp ਦਾ ਵਿਊ ਵੰਸ ਫੀਚਰ
ਦੱਸਣਯੋਗ ਹੈ ਕਿ WhatsApp ਨੇ ਇਸ ਸਾਲ ਅਗਸਤ ਵਿਚ ਆਪਣੇ ਯੂਜ਼ਰਜ਼ ਲਈ ਖ਼ਾਸ ਫੀਚਰ ਪੇਸ਼ ਕੀਤਾ ਸੀ ਜਿਸ ਦਾ ਨਾਂ ਵਿਊ ਵੰਸ ਸੀ। ਇਸ ਫੀਚਰ ਦੇ ਐਕਟੀਵੇਟ ਹੋਣ ‘ਤੇ, ਭੇਜੀਆਂ ਗਈਆਂ ਫੋਟੋਆਂ ਅਤੇ ਵੀਡੀਓਜ਼ ਦੇਖਣ ਤੋਂ ਬਾਅਦ ਆਪਣੇ ਆਪ ਮਿਟਾ ਦਿੱਤੀਆਂ ਜਾਂਦੀਆਂ ਹਨ। ਯੂਜ਼ਰਸ ਨੂੰ ਫੋਟੋ ਅਤੇ ਵੀਡੀਓ ਡਿਲੀਟ ਕਰਨ ਦੀ ਜ਼ਰੂਰਤ ਨਹੀਂ ਹੈ। ਪਰ ਇਹ ਫੀਚਰ ਯੂਜ਼ਰਸ ਨੂੰ ਸਕਰੀਨਸ਼ਾਟ ਲੈਣ ਤੋਂ ਨਹੀਂ ਰੋਕਦਾ।