NewsPopular NewsSportsTrending News

IPL ਟੀਮਾਂ ਸਾਹਮਣੇ ਆ ਰਹੀ ਇਹ ਪਰੇਸ਼ਾਨੀ, ਸੀਮਾ ਤੋਂ ਪਹਿਲਾਂ ਕਰਨਾ ਹੋਵੇਗਾ ਸਖ਼ਤ ਫੈਸਲਾ

 ਆਈਪੀਐੱਲ ਦੀਆਂ ਮੌਜੂਦਾ ਅੱਠ ਫਰੈਂਚਾਈਜ਼ੀਆਂ ਲਈ ਖਿਡਾਰੀਆਂ ਨੂੰ ਰਿਟੇਨ (ਆਪਣੇ ਨਾਲ ਬਰਕਰਾਰ ਰੱਖਣ ਲਈ) ਕਰਨ ਦੀ ਸਮਾਂ ਸੀਮਾ ਮੰਗਲਵਾਰ ਨੂੰ ਖ਼ਤਮ ਹੋ ਰਹੀ ਹੈ ਤੇ ਅਜਿਹੇ ’ਚ ਕੁਝ ਟੀਮਾਂ ਆਪਣੇ ਮੁੱਖ ਖਿਡਾਰੀਆਂ ਨੂੰ ਬਰਕਰਾਰ ਰੱਖ ਸਕਦੀ ਹੈ ਜਦੋਂਕਿ ਕੁਝ ਟੀਮਾਂ ਘੱਟ ਖਿਡਾਰੀਆਂ ਨੂੰ ਰਿਟੇਨ ਕਰ ਕੇ ਨਿਲਾਮੀ ’ਚ ਉਤਰਨ ਵਾਲੇ ਖਿਡਾਰੀਆਂ ਤੋਂ ਆਪਣੀ ਟੀਮ ਦਾ ਕੋਰ ਬਣਾਉਣ ਦੀ ਕੋਸ਼ਿਸ਼ ਕਰਨਗੀਆਂ।

ਅਗਲੇ ਸਾਲ ਹੋਣ ਵਾਲੀ ਵੱਡੀ ਨਿਲਾਮੀ ਤੋਂ ਪਹਿਲਾਂ ਅੰਤਿਮ ਸਮੇਂ ’ਚ ਜ਼ਿਆਦਾਤਰ ਟੀਮਾਂ ਆਪਣੇ ਪਸੰਦ ਦੇ ਖਿਡਾਰੀਆਂ ਨੂੰ ਆਪਣੇ ਨਾਲ ਜੋੜੇ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ। ਮੌਜੂਦਾ ਅੱਠ ਟੀਮਾਂ ਦੇ ਰਿਟੇਨ ਹੋਣ ਵਾਲੇ ਖਿਡਾਰੀਆਂ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ ਦੋ ਨਵੀਆਂ ਫਰੈਂਚਾਈਜ਼ੀਆਂ ਲਖਨਊ ਤੇ ਅਹਿਮਦਾਬਾਦ ਨੂੰ ਇਕ ਤੋਂ 25 ਦਸੰਬਰ ਦੇ ਵਿਚ ਤਿੰਨ ਖਿਡਾਰੀਆਂ ਨੂੰ ਚੁਣਨ ਦਾ ਮੌਕਾ ਮਿਲੇਗਾ, ਜਿਸ ਤੋਂ ਬਾਅਦ ਜਨਵਰੀ ’ਚ ਨਿਲਾਮੀ ਹੋਵੇਗੀ।

ਦਿੱਲੀ ਕੈਪੀਟਲਜ਼ : ਫਰੈਂਚਾਈਜ਼ੀ ਦੇ ਕਪਤਾਨ ਰਿਸ਼ਭ ਪੰਤ, ਪਿ੍ਰਥਵੀ ਸ਼ਾਹ, ਅਕਸ਼ਰ ਪਟੇਲ ਤੇ ਦੱਖਣੀ ਅਫਰੀਕਾ ਦੇ ਐਨਰਿਕ ਨੋਤਰਜੇ ਨੂੰ ਆਪਣੇ ਨਾਲ ਬਰਕਰਾਰ ਰੱਖਣ ਲਗਪਗ ਤੈਅ ਹੈ। ਟੀਮ ਹਾਲਾਂਕਿ ਆਰ ਅਸ਼ਵਿਨ ਤੇ ਕੈਗਿਸੋ ਰਦਾਬਾ ਜਿਹੇ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਛੱਡਣਾ ਹੋਵੇਗਾ, ਜਿਨ੍ਹਾਂ ਨੂੰ ਟੀਮ ਨਿਲਾਮੀ ’ਚ ਖ਼ਰੀਦਣ ਦੀ ਕੋਸ਼ਿਸ਼ ਕਰ ਸਕਦੀ ਹੈ। ਮੋਢੇ ’ਤੇ ਸੱਟ ਤੋਂ ਬਾਅਦ ਵਾਪਸੀ ਕਰਨ ਦੇ ਹੋਏ ਦਿੱਲੀ ਦੀ ਕਪਤਾਨੀ ਵਾਪਸ ਨਾ ਮਿਲਣ ਕਾਰਨ ਸਟਾਰ ਖਿਡਾਰੀ ਸ਼੍ਰੇਅਸ ਅਈਅਰ ਟੀਮ ਨੂੰ ਛੱਡ ਕੇ ਜਾ ਰਹੇ ਹਨ।

ਮੁੰਬਈ ਇੰਡੀਅਨਜ਼ : ਪੰਜ ਵਾਰ ਦੀ ਚੈਂਪੀਅਨ ਟੀਮ ਕਪਤਾਨ ਰੋਹਿਤ ਸ਼ਰਮਾ ਤੇ ਤੇਜ਼ ਗੇਂਦਬਾਜ਼ੀ ਵਾਲੇ ਖਿਡਾਰੀਆਂ ਜਸਪ੍ਰੀਤ ਬੁਮਰਾਹ ਦੇ ਆਸ-ਪਾਸ ਟੀਮ ਤਿਆਰ ਕਰੇਗੀ। ਸੂਰਿਆਕੁਮਾਰ ਯਾਦਵ ਤੇ ਅਨੁਭਵੀ ਕੀਰੋਨ ਪੋਲਾਰਡ ਨੂੰ ਵੀ ਟੀਮ ਰਿਟੇਨ ਕਰਨਾ ਚਾਹੇਗੀ। ਟੀਮ ਦੇ ਸਾਹਮਣੇ ਹਾਲਾਂਕਿ ਸੂਰਿਆਕੁਮਾਰ ਯਾਦਵ ਤੇ ਇਸ਼ਾਨ ਕਿਸ਼ਨ ’ਚੋਂ ਇਕ ਨੂੰ ਚੁਣਨ ਦੀ ਚੁਣੌਤੀ ਹੋ ਸਕਦੀ ਹੈ। ਗੇਂਦਬਾਜ਼ੀ ਨਾ ਕਰ ਪਾਉਣ ਕਾਰਨ ਹਾਰਦਿਕ ਪਾਂਡਿਆ ਪਹਿਲੇ ਜਿਹੇ ਆਲਰਾਊਂਡਰ ਨਹੀਂ ਹਨ ਪਰ ਟੀਮ ਉਨ੍ਹਾਂ ਨੂੰ ਨਿਲਾਮੀ ’ਚ ਦੁਬਾਰਾ ਖ਼ਰੀਦਣ ਦੀ ਕੋਸ਼ਿਸ਼ ਕਰ ਸਕਦੀ ਹੈ।

 

ਚੇਨਈ ਸੁਪਰਕਿੰਗਸ : ਚਾਰ ਵਾਰ ਚੈਂਪੀਅਨ ਸੁਪਰਕਿੰਗਸ ਦੀ ਟੀਮ ਆਪਣੇ ਚਾਰ ਖਿਡਾਰੀ ਲਗਪਗ ਤੈਅ ਕਰ ਚੁੱਕੀ ਹੈ। ਕਪਤਾਨ ਮਹਿੰਦਰ ਸਿੰਘ ਧੋਨੀ ਤੇ ਰਵਿੰਦਰ ਜਡੇਜਾ ਦਾ ਰਿਟੇਨ ਹੋਣਾ ਤੈਅ ਹੈ, ਜਦੋਂਕਿ ਪਿਛਲੇ ਸੀਜ਼ਨ ’ਚ ਟੀਮ ਦੀ ਖਿਤਾਬੀ ਜਿੱਤ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਰੁਤੂਰਾਜ ਗਾਇਕਵਾੜ ਨੂੰ ਟੀਮ ਬਰਕਰਾਰ ਰੱਖ ਸਕਦੀ ਹੈ। ਵਿਦੇਸ਼ੀ ਖਿਡਾਰੀਆਂ ’ਚ ਆਲਰਾਊਂਡਰ ਮੋਈਨ ਅਲੀ ਤੇ ਲੰਬੇ ਸਮੇਂ ਤੋਂ ਟੀਮ ਦੇ ਨਾਲ ਜੁੜੇ ਰਹੇ ਫਾਕ ਡੁਪਲੇਸਿਸ ’ਚੋਂ ਇਕ ਨੂੰ ਹੀ ਚੁਣਨ ਦਾ ਮੁਸ਼ਕਿਲ ਫੈਸਲਾ ਟੀਮ ਨੂੰ ਕਰਨਾ ਹੋਵੇਗਾ।

ਪੰਜਾਬ ਕਿੰਗਸ : ਕਪਤਾਨ ਲੋਕੇਸ਼ ਰਾਾਹੁਲ ਦਾ ਨਿਲਾਮੀ ’ਚ ਉਤਰਨਾ ਲਗਪਗ ਤੈਅ ਹੈ ਤੇ ਅਜਿਹੇ ’ਚ ਫਰੈਂਚਾਈਜ਼ੀ ਨਵੀਂ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰੇਗੀ। ਟੀਮ ਹਾਲਾਂਕਿ ਅਰਸ਼ਦੀਪ ਤੇ ਰਵੀ ਬਿਸ਼ਨੋਈ ਜਿਹੇ ਖਿਡਾਰੀਆਂ ਨੂੰ ਰਿਟੇਨ ਕਰਨ ਦੀ ਕੋਸ਼ਿਸ਼ ਕਰੇਗੀ ਜਿਨ੍ਹਾਂ ਨੇ ਹੁਣ ਤਕ ਕੋਈ ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ ਹੈ। ਟੀਮ ਨੂੰ ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਖਿਡਾਰੀਆਂ ’ਚੋਂ ਮਯੰਕ ਅਗਰਵਾਲ, ਮੁਹੰਮਦ ਸ਼ਮੀ ਤੇ ਨਿਕੋਲਸ ਪੂਰਨ ਦੇ ਵਿਚੋਂ ਚੁਣਨਾ ਹੋਵੇਗਾ।

ਕੋਲਕਾਤਾ ਨਾਈਟਰਾਈਡਰਜ਼ : ਟੀਮ ਦੇ ਵਰੁਣ ਚੱਕਰਵਰਤੀ, ਆਂਦਰੇ ਰਸੇਲ, ਵੇਂਕਟੇਸ਼ ਅਈਅਰ ਤੇ ਸੁਨੀਲ ਨਰੈਨ ਨੂੰ ਬਰਕਰਾਰ ਰੱਖਣ ਦੀ ਸੰਭਾਵਨਾ ਹੈ ਪਰ ਇਸ ਦਾ ਮਤਲਬ ਹੈ ਕਿ ਇੰਗਲੈਂਡ ਦੀ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦੇ ਕਪਤਾਨ ਈਓਨ ਮੋਰਗਨ ਤੇ ਸ਼ੁਭਮਨ ਗਿੱਲ ਨੂੰ ਟੀਮ ਨੂੰ ਨਿਲਾਮੀ ’ਚ ਉਤਾਰਨਾ ਹੋਵੇਗਾ। ਮੋਰਗਨ ਦੀ ਅਗਵਾਈ ’ਚ ਨਾਈਟਰਾਈਡਰਜ਼ ਨੇ ਆਈਪੀਐੱਲ 2021 ਦੇ ਯੂਏਈ ਸੀਜ਼ਨ ’ਚ ਸ਼ਾਨਦਾਰ ਵਾਪਸੀ ਕਰਦੇ ਹੋਏ ਫਾਈਨਲ ’ਚ ਥਾਂ ਬਣਾਈ ਸੀ।

ਰਾਜਸਥਾਨ ਰਾਇਲਜ਼ : ਸੰਜੂ ਸੈਮਸਨ ਨੂੰ ਕਪਤਾਨ ਬਣਾਉਣ ਤੋਂ ਬਾਅਦ ਵੀ ਟੀਮ ਦੀ ਕਿਸਮਤ ਨਹੀਂ ਬਦਲੀ ਪਰ ਟੀਮ ਵੱਲੋਂ ਉਨ੍ਹਾਂ ਨੂੰ ਤੇ ਇੰਗਲੈਂਡ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਜੋਸ ਬਟਲਰ ਨੂੰ ਬਰਕਰਾਰ ਰੱਖਣ ਦੀ ਸੰਭਾਵਨਾ ਹੈ। ਬੈਨ ਸਟੋਕਸ ਨੂੰ ਬਰਕਰਾਰ ਰੱਖਣ ਨੂੰ ਲੈ ਕੇ ਟੀਮ ਦੁਵਿਧਾ ’ਚ ਹੋਵੇਗੀ ਜੋ ਸੱਟ ਮਾਨਸਿਕ ਸਮੱਸਿਆ ਕਾਰਨ ਪਿਛਲੇ ਸੀਜ਼ਨ ਦੇ ਜ਼ਿਆਦਾਤਰ ਮੈਚਾਂ ’ਚ ਨਹੀਂ ਖੇਡੇ, ਜਿਸ ਨੂੰ ਲੈ ਕੇ ਟੀਮ ਦੁਵਿਧਾ ’ਚ ਹੋਵੇਗੀ। ਹੁਣ ਤਕ ਅੰਤਰਰਾਸ਼ਟਰੀ ਕ੍ਰਿਕਟ ਨਾ ਖੇਡਣ ਵਾਲੇ ਯਸ਼ਸਵੀ ਜਾਇਸਵਾਲ ਵੀ ਰਿਟੇਨ ਹੋਣ ਦੀ ਦੌੜ ’ਚ ਹਨ।

ਰਾਇਲ ਚੈਂਲਜ਼ਰਜ਼ ਬੈਂਗਲੁਰੂ : ਕਪਤਾਨੀ ਛੱਡਣ ਵਾਲੇ ਵਿਰਾਟ ਕੋਹਲੀ ਤੇ ਯੁਜਵੇਂਦਰਾ ਸਿੰਘ ਚਹਿਲ ਨੂੰ ਰਿਟੇਨ ਕੀਤਾ ਜਾਵੇਗਾ, ਜਦੋਂਕਿ ਗਲੇਨ ਮੈਕਸਵੈੱਲ ਨੇ ਵੀ ਪਿਛਲੇ ਸੀਜ਼ਨ ’ਚ ਚੰਗੇ ਪ੍ਰਦਰਸ਼ਨ ਨਾਲ ਟੀਮ ਦਾ ਭਰੋਸਾ ਜਿੱਤਿਆ ਸੀ। ਯਾਦਗਾਰ ਆਈਪੀਐੱਲ ਤੋਂ ਬਾਅਦ ਭਾਰਤ ਵੱਲੋਂ ਸਫਲ ਮੁਕਾਬਲਾ ਕਰਨ ਵਾਲੇ ਹਰਸ਼ਲ ਪਟੇਲ ਤੇ ਮੁਹੰਮਦ ਸਿਰਾਜ ਦੇ ਵਿਚ ਰਿਟੇਨ ਹੋਣ ਲਈ ਸੰਘਰਸ਼ ਹੋਵੇਗਾ। ਸਲਾਮੀ ਬੱਲੇਬਾਜ਼ ਦੇਵਦੱਤ ਪਾਡੀਕਲ ਨੂੰ ਛੱਡਣ ਦਾ ਫੈਸਲਾ ਵੀ ਆਸਾਨ ਨਹੀਂ ਹੋਣ ਵਾਲਾ।

ਸਨਰਾਈਜ਼ਰਜ਼ ਹੈਦਰਾਬਾਦ : ਪਿਛਲੇ ਸੀਜ਼ਨ ’ਚ ਸਾਬਕਾ ਕਪਤਾਨ ਡੈਵਿਡ ਵਾਰਨਰ ਦੇ ਨਾਲ ਮਤਭੇਦ ਦੇ ਚਲਦੇ ਗਲਤ ਕਾਰਨਾਂ ਨਾਲ ਖ਼ਬਰਾਂ ’ਚ ਰਹੇ ਸਨਰਾਈਜ਼ਰਜ਼ ਦੇ ਕੇਨ ਵਿਲੀਅਮਸਨ ਤੇ ਰਾਸ਼ਿਦ ਖ਼ਾਨ ਨੂੰ ਰਿਟੇਨ ਕਰਨਾ ਲਗਪਗ ਤੈਅ ਹੈ। ਟੀਮ ਨੂੰ ਦੇਖਣਾ ਹੋਵੇਗਾ ਕਿ ਉਹ ਆਪਣਾ ਤੇਜ਼ ਗੇਂਦਬਾਜ਼ੀ ਹਮਲਾ ਭੁਵਨੇਸ਼ਵਰ ਕੁਮਾਰ ਤੇ ਟੀ ਨਟਰਾਜਨ ਨੂੰ ਲੈ ਕੇ ਬਣਾਉਣਗੇ ਜਾਂ ਨਵੀਂ ਸ਼ੁਰੂਆਤ ਕਰਨਗੇ।

Leave a Reply

Your email address will not be published. Required fields are marked *

error: Content is protected !!