ਭਾਰਤ-ਨਿਊਜ਼ੀਲੈਂਡ ਟੈਸਟ ਲਈ ਵਾਨਖੇੜੇ ਵਿਚ 25 ਫੀਸਦੀ ਤੋਂ ਜ਼ਿਆਦਾ ਦਰਸ਼ਕ ਨਹੀਂ ਹੋਣਗੇ
ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਤਿੰਨ ਦਸੰਬਰ ਤੋਂ ਇੱਥੇ ਸ਼ੁਰੂ ਹੋਣ ਵਾਲੇ ਦੂਜੇ ਟੈਸਟ ਦੌਰਾਨ ਵਾਨਖੇੜੇ ਸਟੇਡੀਅਮ ਦੀ ਸਮਰੱਥਾ ਦੇ 25 ਫ਼ੀਸਦੀ ਦਰਸ਼ਕਾਂ ਨੂੰ ਹੀ ਆਗਿਆ ਦਿੱਤੀ ਜਾਵੇਗੀ ਅਤੇ ਮੇਜ਼ਬਾਨ ਸੰਘ ਦਾ ਕਹਿਣਾ ਹੈ ਕਿ ਉਹ ਗਿਣਤੀ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਵਾਨਖੇੜੇ ਸਟੇਡੀਅਮ ਵਿਚ 30,000 ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਹੈ। ਮੁੰਬਈ ਕਿ੍ਰਕਟ ਸੰਘ (ਐੱਮਸੀਏ) ਦੇ ਇਕ ਅਧਿਕਾਰੀ ਨੇ ਕਿਹਾ ਕਿ ਉਹ ਇਸ ਸੀਮਾ ਨੂੰ ਵਧਾ ਕੇ 50 ਫ਼ੀਸਦੀ ਤਕ ਕਰਾਉਣ ਦੀ ਕੋਸ਼ਿਸ਼ ਕਰਨਗੇ। ਅਧਿਕਾਰੀ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਦੇ ਮੁੱਖ ਸਕੱਤਰ ਦੁਆਰਾ ਆਮ ਆਦੇਸ਼ ਅਨੁਸਾਰ ਅਜੇ ਤਕ ਵਾਨਖੇੜੇ ਟੈਸਟ ਲਈ 25 ਫ਼ੀਸਦੀ ਦਰਸ਼ਕਾਂ ਨੂੰ ਆਗਿਆ ਦਿੱਤੀ ਜਾਵੇਗੀ। ਐੱਮਸੀਏ ਨੇ ਉਮੀਦ ਜਤਾਈ ਹੈ ਕਿ ਉਹ 50 ਫ਼ੀਸਦੀ ਦਰਸ਼ਕਾਂ ਦੀ ਆਗਿਆ ਵੀ ਦੇ ਸਕਦੇ ਹੈ। ਇਸ ਸਟੇਡੀਅਮ ਵਿਚ ਆਖਰੀ ਟੈਸਟ ਇੰਗਲੈਂਡ ਦੇ ਖਿਲਾਫ ਦਸੰਬਰ 2016 ’ਚ ਹੋਇਆ ਸੀ। ਇਸ ਮੈਚ ਨਾਲ ਇਸ ਥਾਂ ’ਤੇ ਅੰਤਰਰਾਸ਼ਟਰੀ ਕਿ੍ਰਕਟ ਦੀ ਵਾਪਸੀ ਵੀ ਹੋਵੇਗੀ ਕਿਉਂਕਿ ਕੋਵਿਡ-19 ਮਹਾਮਾਰੀ ਕਾਰਨ ਪਿਛਲੇ ਸਾਲ ਖੇਡ ਗਤੀਵਿਧੀਆਂ ਬੰਦ ਹੋ ਗਈ ਸਨ।