ਭਾਰਤੀ ਟੀਮ ਨੂੰ ਉਸ ਦੇ ਘਰ ’ਚ ਹਰਾਉਣਾ ਕਿਉਂ ਹੈ ਮੁਸ਼ਕਿਲ
ਸੁਨੀਲ ਗਵਾਸਕਰ ਦੀ ਕਲਮ ਤੋਂ
ਭਾਰਤ ਨੇ ਦੂਸਰੇ ਟੈਸਟ ਮੈਚ ’ਤੇ ਕਬਜ਼ਾ ਕਰਦੇ ਹੋਏ ਸੀਰੀਜ਼ ਵੀ ਆਪਣੇ ਨਾਂ ਕਰ ਲਈ ਤੇ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ। ਜਿਵੇਂ ਕਿ ਘਰ ’ਚ ਖੇਡਣ ਵਾਲੀਆਂ ਜ਼ਿਆਦਾਤਰ ਟੀਮਾਂ ਦੇ ਨਾਲ ਹੁੰਦਾ ਹੈ, ਭਾਰਤ ਨੂੰ ਉਸ ਦੇ ਘਰ ’ਚ ਹਰਾਉਣਾ ਬੇਹੱਦ ਮੁਸ਼ਕਿਲ ਕੰਮ ਹੈ, ਖ਼ਾਸਕਰ ਜਦੋਂ ਪਿਚ ਨਾਲ ਸਪਿਨਰਾਂ ਨੂੰ ਮਦਦ ਮਿਲ ਰਹੀ ਹੋਵੇ। ਜਿਵੇਂ ਕਿ ਟੂਰਿਜ਼ਮ ’ਚ ਹੁੰਦਾ ਹੈ ਕਿ ਜਦੋਂ ਕੋਈ ਇਨਸਾਨ ਖੁੱਲ੍ਹੇ ਦਿਮਾਗ ਨਾਲ ਕਿਸੇ ਦੇਸ਼ ’ਚ ਘੁੰਮਣ ਜਾਂਦਾ ਹੈ ਤਾਂ ਉਹ ਨਾ ਸਿਰਫ ਇਸ ਯਾਤਰਾ ਦਾ ਮਜ਼ਾ ਉਠਾਉਂਦਾ ਹੈ ਸਗੋਂ ਅਨੁਭਵ ਉਸ ਦੀ ਸੋਚ ਦੇ ਨਵੇਂ ਮੌਕੇ ਵੀ ਖੋਲ੍ਹ ਦਿੰਦਾ ਹੈ। ਇਸ ਨਾਲ ਉਸ ਨੂੰ ਆਪਣੇ ਖੁਦ ਦੇ ਦੇਸ਼ ਪ੍ਰਤੀ ਵੀ ਨਵਾਂ ਤੇ ਵਧੀਆ ਨਜ਼ਰੀਆ ਮਿਲਦਾ ਹੈ। ਅਜਿਹੇ ’ਚ ਜਦੋਂ ਟੀਮਾਂ ਭਾਰਤ ’ਚ ਕ੍ਰਿਕਟ ਖੇਡਣ ਆਉਂਦੀਆਂ ਹਨ ਤਾਂ ਉਹ ਜਾਣਦੀ ਹੈ ਕਿ ਇਥੇ ਉਨ੍ਹਾਂ ਦਾ ਪਲੜਾ ਟੈਸਟ ਮੈਚ ’ਚ ਪਹਿਲੇ ਦਿਨ ਸਪਿਨ ਲੈਣ ਵਾਲੀਆਂ ਪਿਚਾਂ ਨਾਲ ਪੈ ਗਿਆ। ਹਾਲਾਂਕਿ ਜੇਕਰ ਕੋਈ ਬੱਲੇਬਾਜ਼ ਪਹਿਲਾਂ ਤੋਂ ਤੈਅ ਨਜ਼ਰੀਏ ਨਾਲ ਖੇਡੇਗਾ ਤਾਂ ਜਲਦ ਹੀ ਇਸ ਦਾ ਸ਼ਿਕਾਰ ਵੀ ਬਣ ਜਾਵੇਗਾ। ਜੇਕਰ ਰਵੱਈਆ ਹਾਲਾਤ ਨਾਲ ਲੜਨ ਦਾ ਹੈ ਤਾਂ ਹਾਲਾਤਾਂ ਨਾਲ ਐਡਜਸਟ ਕਰੋ ਤੇ ਧੀਰਜ ਦਿਖਾਓ ਜੋ ਸਪਿਨ ਖੇਡਣ ਦੀ ਪਹਿਲੀ ਸ਼ਰਤ ਵੀ ਹੈ। ਇਥੋਂ ਤਕ ਕਿ ਜੇਕਰ ਪਿਚ ’ਤੇ ਘਾਹ ਹੈ ਜਿਵੇਂ ਭਾਰਤ ਨੂੰ ਪਿਛਲੇ ਸਾਲ ਨਿਊਜ਼ੀਲੈਂਡ ’ਚ ਮਿਲਿਆ ਸੀ, ਉਦੋਂ ਵੀ ਬੱਲੇਬਾਜ਼ਾਂ ਨੂੰ ਆਪਣੇ ਖੇਡ ’ਤੇ ਭਰੋਸਾ ਹੋਣਾ ਚਾਹੀਦਾ ਤੇ ਮਾਨਸਿਕ ਤੌਰ ’ਤੇ ਇਸ ਤੋਂ ਉਭਰਨਾ ਚਾਹੀਦੈ।
ਭਾਰਤੀ ਟੀਮ ਨੂੰ ਹੁਣ ਦੱਖਣੀ ਅਫਰੀਕਾ ਜਾਣਾ ਹੈ ਤੇ ਉਥੇ ਉਸ ਕੋਲ ਉਹ ਇਤਿਹਾਸ ਰਚਣ ਦਾ ਵਧੀਆ ਮੌਕਾ ਹੈ ਜੋ ਭਾਰਤੀ ਟੀਮ ਅੰਜਾਮ ਨਹੀਂ ਦੇ ਪਾਈ। ਇਹ ਮੌਕਾ ਦੱਖਣੀ ਅਫਰੀਕਾ ਜ਼ਮੀਨ ’ਤੇ ਟੈਸਟ ਸੀਰੀਜ਼ ਜਿੱਤਣ ਬਾਰੇ ਹੈ। ਟੀਮ ਇੰਡੀਆ ਦੇ ਜ਼ਿਆਦਾਤਰ ਖਿਡਾਰੀ ਪਹਿਲਾਂ ਵੀ ਦੱਖਣੀ ਅਫਰੀਕਾ ਜਾ ਚੁੱਕੇ ਹਨ ਤੇ ਉਨ੍ਹਾਂ ਲਈ ਇਹ ਇਲਾਕਾ ਨਵਾਂ ਨਹੀਂ ਹੈ। ਆਪਣੇ ਖੇਡ ’ਤੇ ਭਰੋਸਾ ਰੱਖੋ, ਖੁਦ ’ਤੇ ਵਿਸ਼ਵਾਸ ਕਰੋ, ਮੁਸ਼ਕਿਲ ਸਮੇਂ ’ਚ ਧੀਰਜ ਰੱਖੋ ਤੇ ਉਸ ਤੋਂ ਬਾਅਦ ਅੰਤਿਮ ਚੋਟੀ ਵੀ ਫਤਹਿ ਹੋ ਜਾਵੇਗੀ।