ਬਰਨਾਲਾ ਦੇ ਇੰਦਰਵੀਰ ਸਿੰਘ ਬਰਾੜ ਨੇ ਸਿਰਜਿਆ ਇਤਿਹਾਸ
ਇੰਟਰਨੈਸ਼ਨਲ ਜੂਨੀਅਰ ਕਿੱਕ ਬਾਕਸਿੰਗ ਚੈਂਪੀਅਨਸ਼ਿ ‘ਚ ਇੰਦਰਵੀਰ ਸਿੰਘ ਬਰਾੜ ਨੇ ਸੋਨੇ ਦੇ ਦੋ ਤਗਮੇ ਜਿੱਤੇ
ਬਰਨਾਲਾ, 9 ਨਵੰਬਰ ( ਅਮਨਦੀਪ ਸਿੰਘ ਭੋਤਨਾ, ਕਰਮਜੀਤ ਸਿੰਘ ਗਾਦੜ੍ਹਾ )-ਬਰਨਾਲਾ ਦੇ ਹੋਣਹਾਰ ਖਿਡਾਰੀ ਇੰਦਰਵੀਰ ਸਿੰਘ ਬਰਾੜ ਸਪੁੱਤਰ ਰਾਜਿੰਦਰ ਸਿੰਘ ਬਰਾੜ ਨੇ ਦਿੱਲੀ ਦੇ ਤਾਲ ਕਟੋਰਾ ਸਟੇਡੀਅਮ ਵਿਖੇ ਹੋਈ ਵਾਕੋ ਇੰਟਰਨੈਸ਼ਨਲ ਜੂਨੀਅਰ ਕਿੱਕ ਬਾਕਸਿੰਗ ਚੈਂਪੀਅਨਸ਼ਿਪ ‘ਚ ਦੋ ਸੋਨ ਤਗਮੇ ਜਿੱਤ ਕੇ ਪੰਜਾਬ, ਜ਼ਿਲ੍ਹਾ ਬਰਨਾਲਾ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ।ਬਰਨਾਲਾ ਪਹੁੰਚਣ ਤੇ ਜਿੱਥੇ ਉਸ ਦਾ ਸਵਾਗਤ ਕੀਤਾ ਗਿਆ ਉੱਥੇ ਹੀ ਅੱਜ ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਬਰਨਾਲਾ ਵਿਖੇ ਉਸ ਦਾ ਸਰੋਪਾਓ ਦੇ ਕੇ ਸਨਮਾਨ ਵੀ ਕੀਤਾ ਗਿਆ ਅਤੇ ਸ੍ਰੀ ਗੁਰੂ ਮਹਾਰਾਜ ਜੀ ਦੇ ਚਰਨਾਂ ਵਿਚ ਅਰਦਾਸ ਵੀ ਕੀਤੀ।
ਗੱਲਬਾਤ ਕਰਦਿਆਂ ਇੰਦਰਵੀਰ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਛੱਡ ਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਸਾਡੇ ਪੰਜਾਬ ਵਿੱਚ ਖੇਡਾਂ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਿਆ ਜਾਵੇ ਅਤੇ ਇੰਦਰਵੀਰ ਸਿੰਘ ਬਰਾੜ ਦੇ ਪਿਤਾ ਰਾਜਿੰਦਰ ਸਿੰਘ ਬਰਾੜ ਨੇ ਕਿਹਾ ਕਿ ਅੱਜ ਪੰਜਾਬ ਦਾ ਨੌਜਵਾਨ ਵਿਦੇਸ਼ਾਂ ਦਾ ਰੁਖ਼ ਕਰ ਰਿਹਾ ਹੈ ਉਨ੍ਹਾਂ ਨੌਜਵਾਨਾਂ ਨੂੰ ਇਹ ਸੰਦੇਸ਼ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਵਿੱਚ ਰਹਿ ਕੇ ਹੀ ਪੰਜਾਬ ਦੀ ਤਰੱਕੀ ਵਾਸਤੇ ਕੰਮ ਕਰਨੇ ਚਾਹੀਦੇ ਹਨ। ਯਾਦ ਰਹੇ ਇੰਦਰਵੀਰ ਸਿੰਘ ਬਰਾੜ ਜੇਤੂ ਸੋਨ ਤਗਮਿਆਂ ਨਾਲ ਹੋਣਹਾਰ ਕੌਮਾਂਤਰੀ ਪੱਧਰ ‘ਤੇ ਖੇਡ ਮੁਕਾਬਲਿਆਂ ‘ਚੋਂ ਸੋਨ ਤਗਮੇ ਜਿੱਤਣ ਤੋਂ ਪਹਿਲਾਂ ਸੂਬਾ ਪੱਧਰੀ ਸੁਨਾਮ ਵਿਖੇ ਜੂਨੀਅਰ ਕਿੱਕ ਬਾਕਸਿੰਗ ਚੈਂਪੀਅਨਸ਼ਿਪ ‘ਚ ਦੋ ਸੋਨ ਤਗਮੇ ਜਿੱਤ ਕੇ ਰਾਸ਼ਟਰੀ ਪੱਧਰ ‘ਤੇ ਕੋਲਕਾਤਾ ਵਿਖੇ ਕਰਵਾਏ ਜੂਨੀਅਰ ਕਿੱਕ ਬਾਕਸਿੰਗ ‘ਚ ਵੀ ਸੋਨ ਤਗਮੇ ਜਿੱਤ ਚੁੱਕਿਆ ਹੈ।
ਗੁਰੂਦੁਆਰਾ ਬਾਬਾ ਗਾਂਧਾ ਸਿੰਘ ਜੀ ਬਰਨਾਲਾ ਵਿਖੇ ਕੀਤਾ ਗਿਆ ਸਨਮਾਨ