ਚਿੱਟਫੰਡ ਕੰਪਨੀਆਂ ਦੇ ਪੀੜ੍ਹਤ ਲੋਕਾਂ ਨੂੰ ਇਨਸਾਫ ਦੁਵਾਉਂਣ ਲਈ ਮੁੱਖ ਮੰਤਰੀ ਪੰਜਾਬ ਸ੍ਰ ਚੰਨੀ ਨਾਲ ਕੀਤੀ ਮੀਟਿੰਗ
ਇਨਸਾਫ ਦੀ ਲਹਿਰ ਖਾਤੇਦਾਰ ਯੂਨੀਅਨ ਪੰਜਾਬ ਵਲੋਂ ਪਰਲਜ਼ ਅਤੇ ਹੋਰ ਚਿੱਟਫੰਡ ਕੰਪਨੀਆਂ ਦੇ ਪੀੜ੍ਹਤ ਲੋਕਾਂ ਨੂੰ ਇਨਸਾਫ ਦੁਵਾਉਂਣ ਲਈ ਮੁੱਖ ਮੰਤਰੀ ਪੰਜਾਬ ਸ੍ਰ ਚੰਨੀ ਨਾਲ ਕੀਤੀ ਮੀਟਿੰਗ -:ਗੁਰਭੇਜ ਸੰਧੂ
ਪਰਲਜ਼ ਅਤੇ ਹੋਰ ਚਿੱਟਫੰਡ ਕੰਪਨੀਆਂ ਤੋਂ ਪੀੜ੍ਹਤ ਗਰੀਬ ਅਤੇ ਭੋਲੇ ਭਾਲੇ ਲੋਕਾਂ ਲਈ ਇਨਸਾਫ ਦੀ ਲੜਾਈ ਲੜ ਰਹੀ ਜਥੇਬੰਦੀ ” ਇਨਸਾਫ ਦੀ ਲਹਿਰ ਖਾਤੇਦਾਰ ਯੂਨੀਅਨ ਪੰਜਾਬ ” ਦੇ ਇੱਕ ਵਫਦ ਜਿਸ ਵਿਚ ਜਥੇਬੰਦੀ ਦੇ ਚੇਅਰਮੈਨ ਸ੍ਰ ਗੁਰਭੇਜ ਸਿੰਘ ਸੰਧੂ ਅਤੇ ਸਕੱਤਰ ਸ੍ਰੀ ਅਰਮਾਨਦੀਪ ਸਿੰਘ ਗੋਲਡੀ ਵਲੋਂ ਇੱਕ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਨਾਲ ਓਹਨਾ ਦੀ ਕੋਠੀ ਨੰਬਰ 46 ਸੈਕਟਰ ਨੰਬਰ 2 ਚੰਡੀਗੜ੍ਹ ਵਿਖੇ ਕੀਤੀ ਗਈ !!
ਇਸ ਮੀਟਿੰਗ ਵਿਚ ਚੇਅਰਮੈਨ ਸਾਹਿਬ ਵਲੋਂ ਮਾਨਯੋਗ ਮੁੱਖ ਮੰਤਰੀ ਜੀ ਨੂੰ ਪਰਲਜ਼ ਤੋਂ ਇਲਾਵਾ ਸਰਬ ਐਗਰੋ ਇੰਡੀਆ ਲਿਮਟਡ , ਨਾਈਸਰ ਗ੍ਰੀਨ , ਕਿੱਮ ਫਿਊਚਰ ਵਿਜ਼ਨ , ਮਾਡਰਨ ਵਿਜ਼ਨ , ਜਿਨਿਆਲ ਹਾਈਟਿਕ , ਲਾਈਫ ਕੇਅਰ ਅਤੇ ਏ ਵੰਨ ਕੰਪਨੀ ਤੋਂ ਪੀੜ੍ਹਤ ਲੋਕਾਂ ਬਾਰੇ ਵਿਸਥਾਰ ਦੇ ਵਿਚ ਜਾਣਕਾਰੀ ਦਿੱਤੀ ਗਈ ! ਚੇਅਰਮੈਨ ਸੰਧੂ ਨੇ ਦੱਸਿਆ ਕਿ ਇਹਨਾਂ ਚਿੱਟਫੰਡ ਕੰਪਨੀਆਂ ਤੋਂ ਪੀੜ੍ਹਤ ਬਹੁਤ ਸਾਰੇ ਲੋਕ ਆਪਣਾ ਪੈਸਾ ਨਾ ਮਿਲਣ ਕਾਰਨ ਖੁਦਕਸ਼ੀਆਂ ਕਰ ਚੁੱਕੇ ਹਨ ਅਤੇ ਲੱਖਾਂ ਦੀ ਤਾਇਦਾਦ ਵਿਚ ਲੋਕ ਇਨਸਾਫ ਲੈਣ ਲਈ ਦਰ ਦਰ ਭਟਕ ਰਹੇ ਹਨ !!ਮੁੱਖ ਮੰਤਰੀ ਜੀ ਵਲੋਂ ਬੜੇ ਚਿੰਤਾ ਭਰੇ ਲਹਿਜੇ ਨਾਲ ਇਸ ਮਸਲੇ ਦਾ ਹੱਲ ਕਰਨ ਲਈ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦੇ ਦਿੱਤੇ ਗਏ ! ਉਹਨਾਂ ਨੇ ਕੰਪਨੀਆਂ ਕੋਲ ਪਈ ਜਾਇਦਾਦ ਜੋ ਕਿ ਪੀੜ੍ਹਤ ਲੋਕਾਂ ਦੇ ਹੀ ਪੈਸੇ ਨਾਲ ਖਰੀਦੀ ਗਈ ਹੈ ਦੇ ਵੀ ਸਾਰੇ ਦਸਤਾਵੇਜ ਮੁੱਹਈਆ ਕਰਵਾਉਣ ਜਥੇਬੰਦੀ ਦੇ ਆਗੂਆਂ ਨਾਲ ਜਲਦੀ ਹੀ ਮੀਟਿੰਗ ਦਾ ਭਰੋਸਾ ਦਿੱਤਾ !!