ਬੀਮਾ ਕੰਪਨੀ ਨੂੰ 31,742/- ਰੁਪਏ ਬੀਮੇ ਦੇ ਸਮੇਤ ਵਿਆਜ਼ ਅਤੇ 10,000/- ਰੁਪਏ ਹਰਜ਼ਾਨਾ ਅਤੇ 5500/- ਰੁਪਏ ਖਰਚਾ ਅਦਾ ਕਰਨ ਦਾ ਹੁਕਮ
ਬਰਨਾਲਾ, 30 ਜਨਵਰੀ (ਅਮਨਦੀਪ ਸਿੰਘ ਭੋਤਨਾ, ਕਰਮਜੀਤ ਸਿੰਘ ਗਾਦੜ੍ਹਾ)
ਮਾਨਯੋਗ ਉਪਭੋਗਤਾ ਕਮਿਸ਼ਨ ਬਰਨਾਲਾ ਦੇ ਪ੍ਰਧਾਨ ਅਸ਼ੀਸ਼ ਕੁਮਾਰ ਗਰੋਵਰ ਅਤੇ ਮੈਂਬਰ ਉਰਮਿਲਾ ਕੁਮਾਰੀ ਅਤੇ ਮੈਂਬਰ ਨਵਦੀਪ ਕੁਮਾਰ ਗਰਗ ਦੇ ਬੈਂਚ ਵੱਲੋਂ ਦੀ ਓਰੀਐਂਟਲ ਇੰਸ਼ੋਰੈਂਸ ਕੰਪਨੀ ਲਿਮਿਟਡ ਪਾਸੋਂ ਧੀਰਜ ਕੁਮਾਰ, ਐਡਵੋਕੇਟ, ਬਰਨਾਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਏ ਆਸ਼ਾ ਰਾਣੀ ਵਿਧਵਾ ਗੁਲਸ਼ਨ ਕੁਮਾਰ ਵਾਸੀ ਬਰਨਾਲਾ ਨੂੰ 31,742 – ਰੁਪਏ ਬੀਮੇ ਦੀ ਰਕਮ ਸਮੇਤ ਵਿਆਜ ਅਤੇ 10,000/- ਰੁਪਏ ਹਰਜ਼ਾਨਾ ਅਤੇ 5500– ਰੁਪਏ ਖਰਚਾ ਅਦਾ ਕਰਨ ਦਾ ਹੁਕਮ ਸਾਦਰ ਫਰਮਾਇਆ ਗਿਆ। ਜ਼ਿਕਰਯੋਗ ਹੈ। ਕਿ ਆਸ਼ਾ ਰਾਣੀ ਦੇ ਖੇਤੀ ਗੁਲਸ਼ਨ ਕੁਮਾਰ ਨੇ ਆਪਣੇ ਜਿਊਂਦੇ ਜੀਅ ਆਪਣਾ ਮੈਡੀਕਲ ਬੀਮਾ ਉਕਤ ਓਰੀਐਂਟਲ ਇੰਸ਼ਰੈਂਸ ਕੰਪਨੀ ਪਾਸੋਂ ਕਰਵਾਇਆ ਸੀ ਜੋ ਗੁਲਸ਼ਨ ਕੁਮਾਰ ਮਿਤੀ 18-07-2020 ਨੂੰ ਬਿਮਾਰ ਹੋ ਗਿਆ ਅਤੇ ਮਿਤੀ 19-07-2020 ਨੂੰ ਉਸਦੀ ਇਲਾਜ਼ ਦੌਰਾਨ ਮੌਤ ਹੋ ਗਈ ਜਿਸਦਾ ਹਸਪਤਾਲ ਦਾ ਖਰਚਾ 51,742/- ਰੁਪਏ ਆਇਆ ਸੀ ਜੋ ਬੀਮਾ ਕੰਪਨੀ ਵੱਲੋਂ ਦਸਤਾਵੇਜ਼ ਦੀ ਘਾਟ ਹੋਣ ਦਾ ਬਹਾਨਾ ਕਰਕੇ ਅਦਾ ਨਹੀਂ ਕੀਤੇ ਗਏ ਤਾਂ ਆਸ਼ਾ ਰਾਣੀ ਨੇ ਧੀਰਜ ਕੁਮਾਰ, ਐਡਵੋਕੇਟ, ਬਰਨਾਲਾ ਰਾਹੀਂ ਓਰੀਐਂਟਲ ਇੰਸ਼ੋਰੈਂਸ ਕੰਪਨੀ ਲਿਮਿਟਡ ਦੇ ਖਿਲਾਫ਼ ਕੇਸ ਦਾਇਰ ਕੀਤਾ ਜੋ ਮਾਨਯੋਗ ਉਪਭੋਗਤਾ ਕਮਿਸ਼ਨ ਨੇ ਧੀਰਜ ਕੁਮਾਰ ਐਡਵੋਕੇਟ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਦੀ ਓਰੀਐਂਟਲ ਇੰਸ਼ੋਰੈਂਸ ਕੰਪਨੀ ਲਿਮਿਟਡ ਨੂੰ ਆਸ਼ਾ ਰਾਣੀ ਦੀ ਉਸਦੇ ਪਤੀ ਦੇ ਇਲਾਜ ਦੀ ਰਕਮ ਸਮੇਤ ਵਿਆਜ਼ ਅਤੇ ਹਰਜ਼ਾਨਾ ਅਤੇ ਖਰਚਾ ਅਦਾ ਕਰਨ ਦਾ ਹੁਕਮ ਸਾਦਰ ਫਰਮਾਇਆ ਗਿਆ।