ਮਲੇਰੀਆ ਨਾਲ ਲੜਨ ’ਚ ਜ਼ਿਆਦਾ ਸਮਰੱਥ ਹੈ ਖ਼ੁਦ-ਬ-ਖ਼ੁਦ ਪੈਦਾ ਹੋਈ ਪ੍ਰਤੀਰੋਧਕ ਸਮਰੱਥਾ
ਯੂਨੀਵਰਸਿਟੀ ਆਫ ਕੋਪੇਨਹੇਗਨ ਦੇ ਖੋਜਕਾਰਾਂ ਨੇ ਇਕ ਨਵੇਂ ਅਧਿਐਨ ’ਚ ਪਾਇਆ ਹੈ ਕਿ ਮਲੇਰੀਆ ਖ਼ਿਲਾਫ਼ ਖ਼ੁਦ-ਬ-ਖ਼ੁਦ ਪੈਦਾ ਹੋਈ ਪ੍ਰਤੀਰੋਧਕ ਸਮਰੱਥਾ ਤੇ ਟੀਕਾਕਰਨ ਤੋਂ ਬਾਅਦ ਪੈਦਾ ਹੋਈ ਪ੍ਰਤੀਰੋਧਕ ਸਮਰੱਥਾ ’ਚ ਫ਼ਰਕ ਹੁੰਦਾ ਹੈ। ਇਮਿਊਨੋਲਾਜੀ ਤੇ ਮਾਈਕ੍ਰੋਬਾਇਲੋਜੀ ਵਿਭਾਗ ਦੇ ਪ੍ਰੋਫੈਸਰ ਲਾਰਸ ਹਵਿਡ ਨੇ ਕਿਹਾ, ‘ਮਲੇਰੀਆ ਨਾਲ ਇਨਫੈਕਟਿਡ ਹੋਣ ’ਤੇ ਸਰੀਰ ’ਚ ਖ਼ੁਦ-ਬ-ਖ਼ੁਦ ਪੈਦਾ ਹੋਈ ਪ੍ਰਤੀਰੋਧਕ ਸਮਰੱਥਾ, ਟੀਕਾਕਰਨ ਤੋਂ ਬਾਅਦ ਪੈਦਾ ਹੋਈ ਪ੍ਰਤੀਰੋਧਕ ਸਮਰੱਥਾ ਤੋਂ ਵੱਖ ਦਿਸਦੀ ਹੈ। ਇਸ ਦਾ ਮਤਲਬ ਹੈ ਕਿ ਜਦੋਂ ਅਸੀ ਮਲੇਰੀਆ ਤੋਂ ਕੁਦਰਤੀ ਤੌਰ ’ਤੇ ਇਨਫੈਕਟਿਡ ਹੁੰਦੇ ਹਾਂ ਤਾਂ ਸਾਡੇ ਸਰੀਰ ਦੀ ਪ੍ਰਤੀਰੱਖਿਆ ਪ੍ਰਣਾਲੀ ਜ਼ਿਆਦਾ ਅਸਰਦਾਰ ਹੁੰਦੀ ਹੈ।’ ਪ੍ਰਤੀਰੱਖਿਆ ਪ੍ਰਣਾਲੀ ਸਰੀਰ ਦੇ ਬਚਾਅ ਲਈ ਵੱਖ-ਵੱਖ ਪ੍ਰਣਾਲੀਆਂ ਦੀ ਵਰਤੋਂ ਕਰਦੀ ਹੈ। ਆਮ ਤੌਰ ’ਤੇ ਪੈਰਾਸਾਈਟਸ, ਵਾਇਰਸ ਤੇ ਬੈਕਟੀਰੀਆ ਆਦਿ ਦਾ ਮੁਕਾਬਲਾ ਮੈਕ੍ਰੋਫੇਜ ਨਾਲ ਨਾਲ ਹੁੰਦਾ ਹੈ। ਲਾਰਸ ਹਵਿਡ ਕਹਿੰਦੇ ਹਨ, ‘ਜਦੋਂ ਅਸੀਂ ਇਨਫੈਕਸ਼ਨ ਦੇ ਸੰਪਰਕ ’ਚ ਆਉਂਦੇ ਹਾਂ ਤਾਂ ਪ੍ਰਤੀਰੱਖਿਆ ਪ੍ਰਣਾਲੀ ਐਂਟੀਬਾਡੀ ਪੈਦਾ ਕਰਦੀ ਹੈ। ਇਹ ਐਂਟੀਬਾਡੀ ਉਸ ਵਾਇਰਸ ਜਾਂ ਬੈਕਟੀਰੀਆ ਨਾਲ ਜੁੜੀ ਹੁੰਦੀ ਹੈ, ਜਿਨ੍ਹਾਂ ਨਾਲ ਮੁਕਾਬਲਾ ਕਰਨਾ ਹੁੰਦਾ ਹੈ। ਇਸ ਤੋਂ ਬਾਅਦ ਇਹ ਐਂਟੀਬਾਡੀ ਮਾਈਕ੍ਰੋਫੇਜ ਨਾਮਕ ਛੋਟੀਆਂ ਕੋਸ਼ਿਸ਼ਕਾਵਾਂ ਦੇ ਸੰਪਰਕ ’ਚ ਆਉਂਦੀ ਹੈ, ਜੋ ਬੈਕਟੀਰੀਆ ਜਾਂ ਵਾਇਰਸ ਨੂੰ ਆਪਣਾ ਸ਼ਿਕਾਰ ਬਣਾਉਂਦੀ ਹੈ।
ਇਨਫੈਕਸ਼ਨ ਵਾਲੀ ਕਿਸੇ ਵੀ ਬਿਮਾਰੀ ’ਚ ਪ੍ਰਤੀਰੱਖਿਆ ਪ੍ਰਣਾਲੀ ਇਸੇ ਤਰ੍ਹਾਂ ਕੰਮ ਕਰਦੀ ਹੈ।’ ਹਾਲਾਂਕਿ ਹੁਣ ਖੋਜਕਰਤਾਵਾਂ ਨੇ ਪਤਾ ਲਗਾਇਆ ਹੈ ਕਿ ਮਲੇਰੀਆ ਖ਼ਿਲਾਫ਼ ਪ੍ਰਤੀਰੱਖਿਆ ਪ੍ਰਣਾਲੀ ਵੱਖਰੇ ਢੰਗ ਨਾਲ ਕੰਮ ਕਰਦੀ ਹੈ। ਇਸ ’ਚ ਸਰੀਰ ਦੀ ਪ੍ਰਤੀਰੱਖਿਆ ਪ੍ਰਣਾਲੀ ਇਨਫੈਕਸ਼ਨ ਨਾਲ ਮੁਕਾਬਲੇ ਲਈ ਕੁਝ ਹੋਰ ਤਰ੍ਹਾਂ ਦੇ ਸੈੱਲਾਂ ਦੀ ਵਰਤੋਂ ਕਰਦੀ ਹੈ। ਇਨ੍ਹਾਂ ’ਚ ਨੈਚੁਰਲ ਕਿਲਰ ਸੈੱਲ ਸ਼ਾਮਲ ਹਨ। ਇਹ ਸੈੱਲ ਕੈਂਸਰ ਨਾਲ ਮੁਕਾਬਲੇ ’ਚ ਸਭ ਤੋਂ ਉੱਤਮ ਹਥਿਆਰ ਮੰਨੇ ਜਾਂਦੇ ਹਨ।