• Home
  • ENTERTAINMENT
  • ਅੱਜ ਬਰਸੀ, ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ
Image

ਅੱਜ ਬਰਸੀ, ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ

ਨਵੰਬਰ 2011 ਨੂੰ ਵਿਛੋੜਾ ਦੇ ਗਏ ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਕਲੀਆਂ ਤੇ ਲੋਕ ਗਾਥਾਵਾਂ ਦੇ ਬਾਦਸ਼ਾਹ ਦੇ ਨਾਂ ਨਾਲ ਮਸ਼ਹੂਰ ਕੁਲਦੀਪ ਮਾਣਕ ਦਾ ਜਨਮ 15 ਨਵੰਬਰ 1951 ਨੂੰ ਪਿਤਾ ਨਿੱਕਾ ਸਿੰਘ ਦੇ ਗ੍ਰਹਿ ਵਿਖੇ ਮਾਤਾ ਬਚਨ ਕੌਰ ਦੀ ਕੁੱਖੋਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਜਲਾਲ ਵਿਖੇ ਹੋਇਆ। ਸਕੂਲੀ ਵਿੱਦਿਆ ਪਿੰਡ ਜਲਾਲ ਤੋਂ ਹੀ ਪ੍ਰਾਪਤ ਕੀਤੀ। ਉਨ੍ਹਾਂ ਦੇ ਵੱਡੇ- ਵਡੇਰੇ ਮਹਾਰਾਜਾ ਨਾਭੇ ਦੇ ਦਰਬਾਰੀ ਰਾਗੀ ਸਨ। 1975 ’ਚ ਉਨ੍ਹਾਂ ਦਾ ਵਿਆਹ ਪਿੰਡ ਰਾਜਗੜ੍ਹ ਨੇੜੇ ਦੋਰਾਹਾ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਉਨ੍ਹਾਂ ਨੂੰ ਪਰਮਾਤਮਾ ਨੇ ਇਕ ਪੁੱਤਰ ਯੁੱਧਵੀਰ ਮਾਣਕ ਤੇ ਇਕ ਧੀ ਸ਼ਕਤੀ ਮਾਣਕ ਦੀ ਦਾਤ ਬਖ਼ਸ਼ੀ।

15 ਰੁਪਏ ਮਹੀਨੇ ’ਤੇ ਕੀਤਾ ਕੰਮ

ਮਾਣਕ ਨੇ ਹੋਰ ਕਲਾਕਾਰਾਂ ਦੇ ਨਾਲ- ਨਾਲ ਹਰਚਰਨ ਗਰੇਵਾਲ ਨਾਲ ਸਟੇਜਾਂ ’ਤੇ ਜਾਣਾ ਸ਼ੁਰੂ ਕੀਤਾ। ਹਰਚਰਨ ਗਰੇਵਾਲ ਦੀ ਟੀਮ ’ਚ ਉਹ ਕਈ ਸਾਲ 15 ਰੁਪਏ ਮਹੀਨੇ ’ਤੇ ਕੰਮ ਕਰਦੇ ਰਹੇ। ਫਿਰ ਖ਼ੁਦ ਆਪਣੇ ਤੌਰ ’ਤੇ ਪ੍ਰੋਗਰਾਮ ਕਰਨੇ ਸ਼ੁਰੂ ਕੀਤੇ। ਉਨ੍ਹਾਂ ਦਾ ਸਟੇਜ ’ਤੇ ਜਾਣ ਦਾ ਅੰਦਾਜ਼ ਵੀ ਵੱਖਰਾ ਸੀ। ਉਹ ਦੂਰੋਂ ਤੁਰ ਕੇ ਸਟੇਜ ਤਕ ਜਾਂਦੇ ਸਨ। ਹੁਣ ਦੇ ਬਹੁਤੇ ਗਾਇਕਾਂ ਵਾਂਗ ਨਹੀਂ ਕਿ ਗੱਡੀ ਸਟੇਜ ਨਾਲ ਲਾ ਕੇ ਗੱਡੀ ’ਚ ਬੈਠੇ ਰਹੇ ਤੇ ਨਾਂ ਬੋਲਣ ’ਤੇ ਛੜੱਪਾ ਮਾਰ ਕੇ ਸਟੇਜ ’ਤੇ ਚੜ੍ਹ ਗਏ।

ਦੇਵ ਥਰੀਕੇ ਨਾਲ ਮੁਲਾਕਾਤ

ਇਕ ਦਿਨ ਪੀਟੀ ਮਾਸਟਰ ਗੁਰਦਿਆਲ ਸਿੰਘ ਨੇ ਬੱਸ ਅੱਡੇ ਦੇ ਨੇੜੇ ਸੋਮੇ ਭਲਵਾਨ ਦੇ ਢਾਬੇ ’ਤੇ ਮਾਣਕ ਦੀ ਮੁਲਾਕਾਤ ਦੇਵ ਥਰੀਕੇ ਵਾਲੇ ਨਾਲ ਕਰਵਾਈ ਤੇ ਕਿਹਾ ਕਿ ਮਾਣਕ ਦੀ ਮਦਦ ਕਰਨੀ ਐ। ਮਾਣਕ ਨੇ ਉਨ੍ਹਾਂ ਨੂੰ ਕਿਹਾ ਕਿ ਗਾਣੇ ਲਿਖ ਕੇ ਦਿਓ। ਦੇਵ ਥਰੀਕੇ ਵਾਲੇ ਅਨੁਸਾਰ ਉਨ੍ਹਾਂ ਗੀਤ ਲਿਖ ਕੇ ਦਿੱਤੇ ਤੇ ਮਾਣਕ ਨੂੰ ਐੱਚਐੱਮਵੀ ਕੰਪਨੀ ਵਾਲਿਆਂ ਨਾਲ ਮਿਲਾਇਆ। ਕੰਪਨੀ ਦੇ ਮੈਨੇਜਰ ਸੰਤ ਰਾਮ ਦਾਸ ਸਦਕਾ ਦੇਵ ਥਰੀਕੇ ਵਾਲਾ ਦੇ ਲਿਖੇ ਤੇ ਮਾਣਕ ਦੇ ਗਾਏ ਚਾਰ ਗੀਤ ‘ਰਸਾਲੂ ਰਾਣੀਏ’, ‘ ਦੁੱਲਿਆ ਵੇ ਟੋਕਰਾ ਚੁਕਾਈਂ ਆਣ ਕੇ’, ‘ਤੇਰੀ ਖਾਤਰ ਹੀਰੇ’ ਅਤੇ ‘ਆਖੇ ਅਕਬਰ ਬਾਦਸ਼ਾਹ’ ਰਿਕਾਰਡ ਤੇ ਕਾਮਯਾਬ ਹੋਏ। ਉਨ੍ਹਾਂ ਦਾ ਹੌਸਲਾ ਵਧਿਆ ਤੇ ਕੰਪਨੀ ਨੇ ਲੋਕ ਗਾਥਾਵਾਂ ਦੀ ਐਲਬਮ ਰਿਲੀਜ਼ ਕੀਤੀ। ਇਨ੍ਹਾਂ ਲੋਕ ਗਾਥਾਵਾਂ ’ਚ ਸ਼ਾਮਲ ‘ਛੇਤੀ ਕਰ ਸਰਵਣ ਪੁੱਤਰਾ’ ਅਤੇ ‘ਤੇਰੇ ਟਿੱਲੇ ਤੋਂ ਓਹ ਸੂਰਤ ਦੀਹਦੀ ਆ ਹੀਰ ਦੀ’ ਨੇ ਤਰਥੱਲੀ ਮਚਾ ਦਿੱਤੀ। ਇਸ ਤੋਂ ਬਾਅਦ ਦੇਵ ਤੇ ਮਾਣਕ ਤੇ ਜੋੜੀ ਨੇ ਕਈ ਸਦਾਬਹਾਰ ਗਾਣੇ ਪੰਜਾਬੀ ਸੰਗੀਤ ਜਗਤ ਦੀ ਝੋਲੀ ਪਾਏ। ਉਸਤਾਦ ਦੇਵ ਥਰੀਕੇ ਵਾਲਾ ਨੇ ਦੱਸਿਆ ਕਿ ਮਾਣਕ ਦੀ ਮਾਤਾ ਦੇ ਦੇਹਾਂਤ ’ਤੇ ਮੇਰੇ ਵੱਲੋਂ ਲਿਖਿਆ ਤੇ ਮਾਣਕ ਵੱਲੋਂ ਗਾਇਆ ‘ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ’ ਯਾਦਗਾਰੀ ਹੋ ਨਿੱਬੜਿਆ। ਹਰ ਪ੍ਰੋਗਰਾਮ ’ਤੇ ਇਸ ਗੀਤ ਦੀ ਵਿਸ਼ੇਸ਼ ਤੌਰ ’ਤੇ ਫਰਮਾਇਸ਼ ਕੀਤੀ ਜਾਣ ਲੱਗੀ। ਅੱਜ ਵੀ ਇਹ ਗੀਤ ਪਹਿਲਾਂ ਵਾਂਗ ਹੀ ਮਕਬੂਲ ਹੈ।

ਫਿਲਮਾਂ ’ਚ ਵੀ ਖੱਟਿਆ ਨਾਮਣਾ

ਦੇਸ਼ਾਂ ਤੇ ਵਿਦੇਸ਼ਾਂ ’ਚ ਆਪਣੀ ਗਾਇਕੀ ਦਾ ਪ੍ਰਦਰਸ਼ਨ ਕਰਨ ਵਾਲੇ ਕੁਲਦੀਪ ਮਾਣਕ ਨੇ ਜਿੱਥੇ ਪੰਜਾਬੀ ਫਿਲਮ ‘ਲੰਬੜਦਾਰਨੀ’, ‘ਰੂਪ ਸ਼ੁਕੀਨਣ ਦਾ’, ‘ਸੈਦਾ ਜੋਗਣ’ ਤੇ ‘ਸੱਸੀ ਪੁੰਨੂ’ ਫਿਲਮ ਲਈ ਗੀਤ ਗਾਏ , ਉੱਥੇ ਹੀ ਗੀਤਾਂ ਦੇ ਨਾਲ- ਨਾਲ ਪੰਜਾਬੀ ਫਿਲਮ ‘ਬਲਬੀਰੋ ਭਾਬੀ’ ’ਚ ਅਦਾਕਾਰੀ ਦੇ ਜੌਹਰ ਵੀ ਵਿਖਾਏ। ਧਾਰਮਿਕ, ਦੇਸ਼ ਭਗਤੀ ਤੇ ਦੋਗਾਣਾ ਗਾਇਕੀ ’ਚ ਵੀ ਉਨ੍ਹਾਂ ਦਾ ਵੱਖਰਾ ਮੁਕਾਮ ਰਿਹਾ।

ਸੁਪਰ ਹਿੱਟ ਗੀਤ

ਕੁਲਦੀਪ ਮਾਣਕ ਦਾ ਗਾਇਆ ਹਰ ਗੀਤ ਹੀ ਬਹੁਤ ਜ਼ਿਆਦਾ ਮਕਬੂਲ ਹੋਇਆ ਪਰ ਫਿਰ ਵੀ ਉਨ੍ਹਾਂ ਦੇ ਕੁਝ ਗੀਤਾਂ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ, ਜਿਨ੍ਹਾਂ ’ਚ ‘ਹੋਇਆ ਕੀ ਜੇ ਧੀ ਜੰਮ ਪਈ ਪਰ ਕੁੱਖ ਤਾਂ ਸੁਲੱਖਣੀ ਹੋਈ’, ‘ਕਿਤੋਂ ਆ ਜਾ ਬਾਬਲਾ ਵੇ ਦੁੱਖੜੇ ਸੁਣ ਲੈ ਧੀ ਦੇ ਆ ਕੇ’,‘ ਚਿੱਠੀਆਂ ਸਾਹਿਬਾਂ ਜੱਟੀ ਨੇ ਲਿਖ ਮਿਰਜ਼ੇ ਵੱਲ ਪਾਈਆਂ’, ‘ਕਹਿੰਦੇ ਗੋਰਿਆਂ ਮੁਕੱਦਮਾ ਕਰਿਆ’, ‘ਸਾਹਿਬਾਂ ਬਣੀ ਭਰਾਵਾਂ ਦੀ ਭਾਈਆਂ ਤੋਂ ਯਾਰ ਮਰਾ’ਤਾ’, ‘ਨੀ ਮੈਂ ਚਾਦਰ ਕੱਢਦੀ ਨੀ ਗਿਣ ਤੋਪੇ ਪਾਵਾਂ’, ‘ਇਕ ਵੀਰ ਦਈਂ ਵੇ ਰੱਬਾ ਸਹੁੰ ਖਾਣ ਨੂੰ ਬੜਾ ਹੀ ਚਿੱਤ ਕਰਦਾ’, ‘ਮੇਰੇ ਯਾਰ ਨੂੰ ਮੰਦਾ ਨਾ ਬੋਲੀਂ ਮੇਰੀ ਭਾਵੇਂ ਜ਼ਿੰਦ ਕੱਢ ਲੈ’, ‘ ਇਹ ਦੁਨੀਆ ਧੋਖੇਬਾਜ਼ਾਂ ਦੀ ਇੱਥੇ ਯਾਰ ਬਣਾ ਕੇ ਠੱਗਦੇ ਨੇ’, ‘ਰਾਂਝਾ ਜੋਗੀ ਹੋ ਗਿਆ ਕੰਨੀਂ ਮੁੰਦਰਾਂ ਪਾਈਆਂ ਆਦਿ ਤਾਂ ਲੋਕਾਂ ਦੀ ਜ਼ੁਬਾਨ ’ਤੇ ਚੜ੍ਹ ਗਏ। ਬੇਸ਼ੱਕ ਸਰੀਰਕ ਤੌਰ ’ਤੇ ਕੁਲਦੀਪ ਮਾਣਕ ਇਸ ਦੁਨੀਆ ’ਚ ਨਹੀਂ ਰਹੇ ਪਰ ਆਪਣੇ ਅਨੇਕਾਂ ਸਦਾਬਹਾਰ ਗੀਤਾਂ ਸਦਕਾ ਉਹ ਲੋਕਾਂ ਦੇ ਦਿਲਾਂ ’ਚ ਹਮੇਸ਼ਾ ਵੱਸੇ ਰਹਿਣਗੇ।

ਸ਼ਾਗਿਰਦ ਵੀ ਕਾਮਯਾਬ

ਕੁਲਦੀਪ ਮਾਣਕ ਜਿੱਥੇ ਖ਼ੁਦ ਪੰਜਾਬੀ ਗਾਇਕੀ ਦੀ ਰੂਹੇ ਰਵਾਂ ਸਨ, ਉੱਥੇ ਹੀ ਉਨ੍ਹਾਂ ਦੇ ਸ਼ਾਗਿਰਦ ਜੈਜ਼ੀ ਬੀ ਨੇ ਪੂਰੀ ਦੁਨੀਆ ’ਚ ਆਪਣੀ ਗਾਇਕੀ ਦਾ ਲੋਹਾ ਮਨਵਾਇਆ ਹੈ। ਪੁੱਤਰ ਯੁੱਧਵੀਰ ਮਾਣਕ ਨੇ ਵੀ ਕਈ ਗਾਣੇ ਗਾਏ ਹਨ। ਇਸ ਤੋਂ ਇਲਾਵਾ ਮਾਣਕ ਸਾਹਿਬ ਦੇ ਭਤੀਜੇ ਪਰਗਟ ਖ਼ਾਨ ਤੇ ਜਗਦੇਵ ਖਾਨ ਵੀ ਪਰਿਵਾਰ ਦੀ ਵਿਰਾਸਤ ਨੂੰ ਸਾਂਭਣ ਦਾ ਯਤਨ ਕਰ ਰਹੇ ਹਨ। ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਦਿੱਤਾ ਸੀ ਮਾਣਕ ਦਾ ਖਿਤਾਬ

ਕੁਲਦੀਪ ਨੂੰ ਮਾਣਕ ਦਾ ਖਿਤਾਬ ਪੇਂਡੂ ਖੇਡ ਮੇਲੇ ’ਚ ਪਹੁੰਚੇ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ‘ਜੱਟਾ ਓਏ ਸੁਣ ਭੋਲਿਆ ਜੱਟਾ ਤੇਰੇ ਸਿਰ ਵਿੱਚ ਪੈਂਦਾ ਘੱਟਾ, ਵਿਹਲੜ ਲੋਕੀਂ ਮੌਜਾਂ ਮਾਣਦੇ’ ਗੀਤ ਨੂੰ ਸੁਣ ਕੇ ਦਿੱਤਾ। ਉਨ੍ਹਾਂ ਦਾ ਹੌਸਲਾ ਏਨਾ ਵਧਿਆ ਕਿ ਸਕੂਲ ਪੜ੍ਹਦਿਆਂ ਹੀ ਉਨ੍ਹਾਂ ਨੇ ਅਖਾੜਿਆਂ ’ਚ ਜਾਣਾ ਸ਼ੁਰੂ ਕਰ ਦਿੱਤਾ। ਫਿਰ ਇਕ ਦਿਨ ਉਨ੍ਹਾਂ ਦਾ ਮੇਲ ਪਿੰਡ ਭੁੱਟੀਵਾਲਾ ਜ਼ਿਲ੍ਹਾ ਮੁਕਤਸਰ ਦੇ ਰਹਿਣ ਵਾਲੇ ਉਸਤਾਦ ਖ਼ੁਸ਼ੀ ਰਾਮ ਨਾਲ ਹੋਇਆ, ਜਿਨ੍ਹਾਂ ਨੂੰ ਬਕਾਇਦਾ ਉਸਤਾਦ ਧਾਰਨ ਕਰ ਕੇ ਮਾਣਕ ਨੇ ਸੰਗੀਤ ਸਿੱਖਣਾ ਆਰੰਭ ਕੀਤਾ। ਕੁਝ ਸਮੇਂ ਬਾਅਦ ਮਾਣਕ ਪਰਿਵਾਰ ਸਮੇਤ ਲੁਧਿਆਣੇ ਆ ਵੱਸੇ ਤੇ ਬੱਸ ਸਟੈਡ ਕੋਲ ਗਾਇਕਾਂ ਦੇ ਦਫ਼ਤਰਾਂ ’ਚ ਚੱਕਰ ਮਾਰਨੇ ਸ਼ੁਰੂ ਕਰ ਦਿੱਤੇ।

Releated Posts

ਅਮਰ ਸਿੰਘ ਚਮਕੀਲਾ ਦੇ ਨਾਲ ਗਾਇਕਾ ਅਮਰਜੋਤ ਕੌਰ ਕੌਣ ਸਨ,ਕੀ ਵਾਪਰਿਆ ਸੀ ਕਤਲ ਆਲੇ ਦਿਨ ?

ਅਮਰਜੋਤ ਕੌਰ ਚਮਕੀਲਾ ਦੇ ਨਾਲ ਦੋਗਾਣੇ ਗਾਉਂਦੇ ਸਨ। ਕੁਲਦੀਪ ਮਾਣਕ ਨੇ ਚਮਕੀਲਾ ਨੂੰ ਅਮਰਜੋਤ ਕੌਰ ਬਾਰੇ ਸੁਝਾਇਆ ਸੀ…

ByBySHASHI KANTApr 12, 2024

Animal (2023) Fullmovie .Hindi.Download Free 1080p,720p, 480p HD | Ranbir Kapoor

Animal (2023) Fullmovie animal movie,animal,animal full movie,animal full movie 2023,animal ranbir kapoor,animal review,animal trailer,animal full movie in hindi,animal…

ByBySHASHI KANTDec 5, 2023

Section 12 Meaning in Sidhu Moosewala watchout Song

ਸਿੱਧੂ ਮੂਸੇਵਾਲਾ ਦਾ ਹੁਣੇ ਰਿਲੀਜ਼ ਹੋਇਆ ਗਾਣਾ watchout ਜਿਸ ਨੂੰ ਕੁਝ ਹੀ ਮਿੰਟਾਂ ਵਿੱਚ ਲੱਖਾਂ ਲੋਕਾਂ ਨੇ ਵੇਖਿਆ…

ByBySHASHI KANTNov 12, 2023

ਵਿਦਿਆਰਥੀਆਂ ਦੀ ਕਵਿਤਾ ਸਿਰਜਣ ਵਰਕਸ਼ਾਪ ਲਗਾਈ

ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ ਬਰਨਾਲਾ ਵੱਲੋਂ ਚੌਥਾ ਸਾਹਿਤਕ ਸਮਾਗਮ,ਕਵਿਤਾ ਸਿਰਜਣ ਵਰਕਸ਼ਾਪ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ…

ByBySHASHI KANTDec 29, 2022

Leave a Reply

Your email address will not be published. Required fields are marked *

Scroll to Top