PoliticsNewsPopular News

13 ਸਾਲਾਂ ਤੋੰ ਨੌਕਰੀ ਕਰ ਰਹੇ ਮੁਲਾਜ਼ਮਾਂ ਨੂੰ ਜਬਰੀ ਲਾਂਭੇ ਕਰਨ ਦੀ ਤਿਆਰੀ

ਬਦਲਾਵ ਵਾਲੇ ਮੁੱਖ ਮੰਤਰੀ ਦਾ ‘ਹਰਾ ਪੈਨ’ ਚੁੱਲਿਆਂ ਨੂੰ ਠੰਢੇ ਕਰਨ ਲਈ ਚੱਲਿਆ

ਬਰਨਾਲਾ : 16 ਦਸੰਬਰ (ਅਮਨਦੀਪ ਸਿੰਘ ਭੋਤਨਾ/ਕਰਮਜੀਤ ਸਿੰਘ ਗਾਦੜ੍ਹਾ)

ਜਦੋੰ ਆਮ ਆਦਮੀ ਪਾਰਟੀ ਸੱਤਾ ਚੋੰ ਬਾਹਰ ਸੀ, ਉਦੋੰ ਭਗਵੰਤ ਮਾਨ ਨੇ ਕਿਹਾ ਕਿ “ਆਪ” ਸੱਤਾ ਆਉੰਦਿਆ ਹੀ ਪਹਿਲਾਂ ਕੰਮ ਪੰਜਾਬ ਨੌਜਵਾਨਾਂ ਦੇ ਲਈ ਉਹ ਹਰਾ ਪੈਨ ਚਲਾਉਣਗੇ ਭਾਵ ਨੌਕਰੀਆਂ ਦੇਣਗੇ ਪਰ ਜਦੋੰ ਤੋੰ ‘ਆਪ’ ਦੀ ਪੰਜਾਬ ‘ਚ ਸਰਕਾਰ ਆਈ ਹੈ,ਉਦੋੰ ਤੋੰ ਹੀ ਕਈ ਮਹਿਕਮਿਆਂ ਦੇ ਮੁਲਾਜ਼ਮ ਤਨਖਾਹ ਲਈ ਧਰਨੇ ਦੇ ਰਹੇ ਹਨ ਤੇ ਦੂਜੇ ਪਾਸੇ ਡਿਪਟੀ ਕਮਿਸ਼ਨਰ ਦਫ਼ਤਰਾਂ ‘ਚ ਪਿਛਲੇ 13-18 ਸਾਲਾਂ ਤੋਂ ਕੰਮ ਕਰ ਰਹੇ ਹਨ, ਉਨ੍ਹਾਂ ਦੀ ਪੱਕੀ ਛੁੱਟੀ ਕਰਨ ਲਈ ਸਰਕਾਰ ਨੇ ਤਿਆਰੀ ਕਰ ਲਈ ਹੈ। ਜਿਲ੍ਹਾ ਬਰਨਾਲਾ ਦੇ ਡੀਸੀ ਦਫ਼ਤਰ ਵਿਖੇ ਨੌਕਰੀ ਕਰ ਰਹੀ ਰਮਨਪ੍ਰੀਤ ਕੌਰ ਮਾਨ ਅਤੇ ਵੀਰਪਾਲ ਕੌਰ ਨੇ ਕਿਹਾ ਕਿ ਉਹ ਪਿਛਲੇ 13 ਸਾਲਾਂ ਤੋੰ ਨਿਗੂਣੀ ਜਿਹੀ ਤਨਖਾਹ ‘ਤੇ ਲੋਕਾਂ ਦੀ ਸੇਵਾ ਲਈ ਸੇਵਾਵਾਂ ਦੇ ਰਹੇ ਹਨ ਤੇ ਹੁਣ ਜਦੋੰ ਸਾਡੇ ਪੱਕੇ ਰੁਜ਼ਗਾਰ ਦੀ ਵਾਰੀ ਆਈ ਤਾਂ ਬਦਲਾਵ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦੇ ਘਰਾਂ ‘ਚ ਬਲ ਰਹੇ ਚੁੱਲੇ ਠੰਢੇ ਕਰਨ ਲਈ ਹਰਾ ਪਿੰਨ ਚਲਾ ਦਿੱਤਾ ਹੈ ਭਾਵ ਡਿਪਟੀ ਕਮਿਸ਼ਨਰ ਬਰਨਾਲਾ ਨੇ ਉਨ੍ਹਾਂ ਨੂੰ ਬੁਲਾ ਕਿਹਾ ਕਿ ਮੁੱਖ ਮੰਤਰੀ ਸਾਹਬ ਦਾ ਆਦੇਸ਼ ਹੈ ਕਿ ਉਨ੍ਹਾਂ ਦੀ ਨੌਕਰੀ ਹਰ ਹੀਲੇ ਛੱਡਣੀ ਪਵੇਗੀ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਉਹਨਾਂ ਦੀ ਗਿਣਤੀ 130 ਹੈ ਤੇ ਬਰਨਾਲਾ ਵਿੱਚ 24 ਬੰਦੇ ਨੌਕਰੀ ਕਰ ਰਹੇ ਹਨ। ਰਮਨਪ੍ਰੀਤ ਕੌਰ ਮਾਨ ਨੇ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਨੇ ਆਪਣੇ ਮਸਲੇ ਲਈ ਚੋਣਾਂ ਤੋੰ ਪਹਿਲਾਂ ਮੌਜੂਦਾ ਮੁੱਖ ਮੰਤਰੀ ਨੂੰ ਮੰਗ ਪੱਤਰ ਦੇ ਕੇ ਆਪਣੀ ਗੱਲ ਦੱਸੀ ਸੀ ਪਰ ਭਗਵੰਤ ਮਾਨ ਕੀਤੇ ਵਾਅਦੇ ਤੋੰ ਮੁਕਰ ਗਏ, ਜਿੱਥੋੰ ਇਹਨਾਂ ਦੀ ਦੂਜੀਆਂ ਰਾਜਨੀਤਕ ਧਿਰਾਂ ਵਾਂਗ ਹੀ ਬੇਈਮਾਨੀ ਸਾਹਮਣੇ ਆਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਵੱਲੋੰ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਕੁਲਵੰਤ ਸਿੰਘ ਪੰਡੋਰੀ ਤੇ ਵਿਧਾਇਕ ਲਾਭ ਸਿੰਘ ਉਗੋਕੇ ਨਾਲ ਮੀਟਿੰਗ ਕਰਕੇ ਆਪਣੀਆਂ ਮੰਗਾਂ ਬਾਰੇ ਦੱਸਿਆ ਸੀ ਪਰ ਕਿਸੇ ਦੇ ਕੰਨ ‘ਤੇ ਜੂੰਅ ਨਹੀੰ ਸਰਕੀ ਸਗੋੰ ਸਾਡਾ ਰਹਿੰਦਾ ਖੂੰਹਦਾ ਰੁਜ਼ਗਾਰ ਖਾਹ ਗਏ।ਰਮਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਪੰਜਾਬ ਨੂੰ ਖੁਸ਼ਹਾਲ ਕਰਨ ਦਾ ਵਾਅਦਾ ਕਰਕੇ ਸੱਤਾ ‘ਚ ਆਈ ਪੰਜਾਬ ਸਰਕਾਰ, ਜਿੱਥੇ ਇੱਕ ਪਾਸੇ “ਲਤੀਫ਼ਪੁਰਾ ਆਦਿ ਥਾਵਾਂ ‘ਤੇ ਲੋਕਾਂ ਦੇ ਘਰ ਢਾਹ ਕੇ ਰਹਿਣ ਬਸੇਰਾ ਖੋਹ ਰਹੀ ਹੈ ਤੇ ਦੂਜੇ ਪਾਸੇ ਸਾਡੇ ਤੋੰ ਰੁਜ਼ਗਾਰ ਖੋਹ ਘਰਾਂ ਨੂੰ ਆਰਥਿਕ ਤੌਰ ‘ਤੇ ਡਾਵਾਂਢੋਲ ਕਰ ਰਹੀ ਹੈ, ਜਿਸ ਕਰਕੇ ਸਰਕਾਰ ਦਾ ਬਦਲਾਵ ਵਾਲਾ ਮਖੌਟਾ ਲਹਿ ਗਿਆ, ਸਰਕਾਰ ਦੀਆਂ ਇਹਨਾਂ ਗਲਤ ਨੀਤੀਆਂ ਖਿਲਾਫ ਅਤੇ ਮੁੱਖ ਮੰਤਰੀ ਪੰਜਾਬ ਵੱਲੋਂ ਵਾਰ-ਵਾਰ ਮੁੱਕਰਨ ਕਾਰਨ ਜ਼ਿਲ੍ਹਾ ਬਰਨਾਲਾ, ਮਲੇਰਕੋਟਲਾ, ਬਠਿੰਡਾਂ, ਮਾਨਸਾ ਦੇ ਕੱਚੇ ਕਾਮੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਅੱਗੇ ਰਾਤ ਭਰ ਦਾ ਧਰਨਾ ਦੇਣ ਦਾ ਪਰੋਗਰਾਮ ਉਲੀਕਿਆ ਗਿਆ ਹੈ।

ਮੁੱਖ ਮੰਤਰੀ ਸਾਨੂੰ ਪੱਕਾ ਕਰਨ ਦਾ ਕਹਿ ਕੇ ਮੁਕਰ ਗਏ – ਰਮਨਪ੍ਰੀਤ ਕੌਰ ਮਾਨ,ਵੀਰਪਾਲ ਕੌਰ,ਮਨਦੀਰ ਸਿੰਘ,ਊਸਾ,ਨਿਸ਼ਾ

Leave a Reply

Your email address will not be published. Required fields are marked *