ਐੱਸ.ਡੀ.ਓ ਸੀਵਰੇਜ ਬੋਰਡ ਦੇ ਰਵੱਈਏ ਖਿਲਾਫ ਭੜਕੇ ਮੁਲਾਜਮ ਵੱਲੋਂ ਧਰਨੇ ਜਾਰੀ
ਅਗਲਾ ਧਰਨਾ 12 ਅਕਤੂਬਰ ਦਿਨ ਵੀਰਵਾਰ ਨੂੰ
ਬਰਨਾਲਾ, 3 ਅਕਤੂਬਰ ( ਅਮਨਦੀਪ ਸਿੰਘ ਭੋਤਨਾ, ਕਰਮਜੀਤ ਸਿੰਘ ਗਾਦੜ੍ਹਾ )
P.W.D ਫੀਲਡ ਅਤੇ ਵਰਕਸਾਪ ਵਰਕਰਜ਼ ਯੂਨੀਅਨ ਬਰਾਂਚ A ਬਰਨਾਲਾ ਵੱਲੋਂ ਤਾਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਆਪਣੀਆਂ ਜਾਇਜ ਮੰਗਾ ਨੂੰ ਲੈ ਕੇ ਧਰਨਾਂ ਦਿੱਤਾ ਗਿਆ।ਇਸ ਧਰਨੇ ਵਿਚ ਜੋਨ ਜਨਰਲ ਸਕੱਤਰ ਦਰਸ਼ਨ ਚੀਮਾ,ਬਲਵਿੰਦਰ ਸਿੰਘ ਧਨੇਰ ਨੇ ਬੋਲਦਿਆਂ ਦੱਸਿਆ ਕਿ S.D.O ਵੱਲੋਂ ਮੰਗਾਂ ਪ੍ਰਤੀ ਮਸਲਾ ਹੱਲ ਤਾਂ ਕਰਨਾ ਦੂਰ ਦੀ ਗੱਲ ਪਰ ਵਰਕਰਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਅਤੇ ਵਿਕਟੋਮਾਈਜੇਸ਼ਨ ਤੇ ਚੱਲਦਿਆਂ ਕੁੱਝ ਕਰਮਚਾਰੀਆਂ ਦੀਆਂ ਬਦਲੀਆਂ ਕਰ ਦਿੱਤੀਆਂ ਗਈਆਂ ਜਦ ਇਹਨਾਂ ਨੂੰ ਮੰਗਾ ਪ੍ਰਤੀ ਕਿਹਾ ਜਾਂਦਾ ਹੈ ਤਾਂ ਉਹ ਕਹਿੰਦੇ ਹਨ ਤੁਸੀ ਦਫਤਰੋ ਚਲੇ ਜਾਉ, ਅਸਤੀਫਾਂ ਦੇ ਦੇਵੋ। ਇਸ ਅੜੀਅਲ ਵਤੀਰੇ ਖਿਲਾਫ ਉਦੋਂ ਤੱਕ ਸੰਘਰਸ਼ ਕੀਤਾ ਜਾਵੇਗਾ ਜਦ ਤੱਕ ਵਰਕਰਾਂ ਦੀਆਂ ਸਾਰੀਆਂ ਮੰਗਾਂ ਦਾ ਹੱਲ ਨਹੀ ਕੀਤਾ ਜਾਂਦਾ ਅਤੇ ਬਦਲੇ ਦੀ ਭਾਵਨਾ ਨਾਲ ਕੀਤੀਆਂ ਬਦਲੀਆਂ ਰੱਦ ਨਹੀ ਹੁੰਦੀਆਂ, ਉਨ੍ਹਾਂ ਸਮਾਂ ਸੰਘਰਸ਼ ਜਾਰੀ ਰਹੇਗਾ। ਇਸ ਸਮੇਂ ਗੁਰਪ੍ਰੀਤ ਸਿੰਘ ਮਾਨ, ਬਿੰਦਰ ਸਿੰਘ B&R, ਵਿਵੇਕ ਕੁਮਾਰ, ਚਮਕੌਰ ਕਰੋ, ਰਾਕੇਸ ਕੁਮਾਰ,ਹਰਪਾਲ ਸਹੌਰ, ਨੇ ਬੋਲਦਿਆਂ ਕਿਹਾ ਕਿ ਇਸ S.D.੦ ਦਾ ਵਤੀਰਾ ਬਹੁਤ ਅੜੀਅਲ ਹੈ ਅਤੇ ਹਾਜਰ ਕਰਮਚਾਰੀਆਂ ਦੀਆਂ ਦੀ ਗੈਰ ਹਾਜਰੀ ਲਗਾਈ ਜਾਂਦੀ ਹੈ ਅਤੇ ਵਰਕਰਾਂ ਨੂੰ ਲੋੜੀਦਾ ਸਮਾਨ ਨਹੀ ਦਿੱਤਾ ਜਾਂਦਾ।ਬੁਲਾਰਿਆ ਨੇ ਕਿਹਾ ਕਿ ਜੇਕਰ ਮੰਗਾ ਨਹੀਂ ਮੰਨੀਆਂ ਜਾਂਦੀਆਂ ਅਤੇ ਬਦਲੀਆਂ ਰੋਂਦਾ ਨਹੀਂ ਕੀਤੀਆਂ ਜਾਂਦੀਆਂ,ਉਸ ਸਮੇਂ ਤੱਕ ਸੰਘਰਸ਼ ਜਾਰੀ ਰਹੇਗਾ।ਅਗਲਾ ਧਰਨਾ 12 ਅਕਤੂਬਰ ਦਿਨ ਵੀਰਵਾਰ ਨੂੰ ਦਿੱਤਾ ਜਾਵੇਗਾ ਅਤੇ ਬਜਾਰ ਵਿਚ ਮਾਰਚ ਕੀਤਾ ਜਾਵੇਗਾ।ਇਸ ਸਮੇਂ ਈਸਰ ਸਿੰਘ ਚੀਮਾਂ,ਬੇਅੰਤ ਸਿੰਘ, ਮਨਜੀਤ ਸਹਿਣਾ,ਗਿਆਨੀ ਅਵਤਾਰ ਸਿੰਘ, ਬਲਜਿੰਦਰ ਸਿੰਘ,ਓਮ ਪ੍ਰਕਾਸ਼,ਅਮਰੀਕ ਭੱਠਲ,ਰਛਪਾਲ ਅਲਖ ਆਦਿ ਆਗੂ ਹਾਜਰ ਸਨ।ਅੱਜ ਦੀ ਸਟੇਜ ਦੀ ਕਾਰਵਾਈ ਗੋਬਿੰਦਰ ਸਿੰਘ ਸਿੱਧੂ ਦੁਆਰਾ ਚਲਾਈ ਗਈ।