ਤਾਂ ਫਿਰ ਦੇਰੀ ਕਿਉਂ…?
ਜ਼ਿੰਦਗੀ ਜੋ ਚੱਲ ਰਹੀ ਏ ਜਿਸ ਦੀ ਡੋਰ ਸਾਡੇ ਹੱਥ ਨਹੀਂ ਕਦ ਕਿਸ ਸਮੇਂ ਇਸ ਡੋਰ ਨੇ ਕੱਟੀ ਜਾਣਾ ਕੋਈ ਪਤਾ ਨਹੀਂ।ਪਰ ਅੱਜ ਕੱਲ੍ਹ ਇਨਸਾਨ ਰੱਬ ਬਣ ਰਿਹਾ। ਉਸਨੇ ਜਿਵੇਂ ਜਨਮ ਮਰਨ ਸਭ ਆਪਣੇ ਹੱਥ ਕਰ ਲਿਆ ਹੋਵੇ। ਗੁੱਸਾ,ਨਫ਼ਰਤ,ਈਰਖਾ,ਸਾੜਾ ਜੋ ਮਨੁੱਖ ਅੰਦਰ ਪਣਪ ਰਹੇ ਆ ਲਗਾਤਾਰ।ਛੋਟੇ ਬੱਚੇ ਨੂੰ ਵੀ ਜੇਕਰ ਘੂਰ ਦਿੱਤਾ ਜਾਂਦਾ ਤਾਂ ਉਹ ਵੀ ਬਦਲਾ ਲੈਣ ਦੀਆਂ ਗੱਲਾਂ ਕਰਦਾ। ਇੱਕ ਅਧਿਆਪਕ ਜੋ ਕਦੇ ਪੁੱਠੇ ਸਿੱਧੇ ਹੱਥ ਕਰਾ ਡੰਡੇ ਲਗਾ ਦਿੰਦੇ ਸੀ। ਅੱਜ ਉਹ ਅਧਿਆਪਕ ਦੀ ਘੂਰ ਦਾ ਵੀ ਬਦਲਾ ਲਿਆ ਜਾਂਦਾ।ਇਹ ਬਹੁਤ ਹੀ ਭਿਆਨਕ ਤੇ ਚਿੰਤਾਜਨਕ ਹੈ। ਅਖਬਾਰਾਂ ‘ਚ ਹਰ ਦਿਨ ਖਬਰਾਂ ਲੱਗਦੀਆਂ ਅਣਖ ਖ਼ਾਤਰ ਕਤਲ ਕਰ ਦਿੱਤਾ ਗਿਆ ਕੀ ਇੰਝ ਕਰਨ ਨਾਲ ਅਣਖ਼ ਬਚੀ ਰਹਿੰਦੀ?ਇਸ ਦਾ ਜਵਾਬ ਹੈ ਕਿਸੇ ਕੋਲ? ਕੋਈ ਇੱਕ ਨਹੀਂ ਅਸੀਂ ਸਭ ਇਸ ਦਿਨੋਂ ਦਿਨ ਵਿਗੜ ਰਹੇ ਮਾਹੌਲ ਦੇ ਜ਼ਿੰਮੇਵਾਰ ਹਾਂ।
ਇਸ ਦਿਨੋਂ ਦਿਨ ਆ ਰਹੀ ਰਿਸ਼ਤਿਆਂ ‘ਚ ਗਿਰਾਵਟ, ਬੱਚਿਆਂ ‘ਚ ਅਨੁਸ਼ਾਸਨਹੀਣਤਾ ਬਹੁਤ ਹੀ ਚਿੰਤਾਜਨਕ ਵਿਸ਼ਾ ਹੈ।ਇਸ ਨੂੰ ਸਮੇਂ ਨਾਲ ਸਮਝਣ ਦੀ ਬਹੁਤ ਜ਼ਰੂਰਤ ਹੈ।ਹੁਣ ਸੱਚ ਮੁੱਚ ਹੀ ਘਰੋਂ ਨਿਕਲਦਿਆਂ ਇੱਕ ਡਰ ਜਿਹਾ ਹੁੰਦਾ ਕਿ ਸਭ ਸਹੀ ਸਲਾਮਤ ਰਹੇ।ਸਭ ਖੁਸ਼ੀ ਨਾਲ ਘਰ ਪਰਤ ਆਈਏ।ਆਓ ਇਸ ਬਾਰੇ ਸੋਚ ਵਿਚਾਰ ਕਰੀਏ। ਆਪਣੇ ਬੱਚਿਆਂ ਨੂੰ ਸਾਹਿਤ ਦੇ ਨਾਲ ਜੋੜੀਏ। ਕਿਤਾਬਾਂ ਨਾਲ ਸਾਂਝ ਵਧਾਈਏ ।ਇਹ ਤਾਂ ਹੀ ਹੋ ਸਕਦਾ ਜੇ ਮਾਪੇ ਆਪਣੇ ਬੱਚੇ ਅੱਗੇ ਖ਼ੁਦ ਉਦਾਹਰਣ ਬਣਨਗੇ।ਇਹ ਕਿਤਾਬਾਂ ਹੀ ਬੱਚਿਆਂ ਨੂੰ ਸਹੀ ਮਾਰਗ ਤੇ ਭਟਕੇ ਮਨ ਨੂੰ ਸ਼ਾਂਤ ਕਰਨ ਵਿੱਚ ਮਦਦ ਕਰਨਗੀਆਂ।ਦੇਰੀ ਕਿਉਂ ਚਲੋਂ ਮੁਹਿੰਮ ਚਲਾਈਏ ਆਪਣੇ ਬੱਚਿਆਂ ਦੀ ਕਿਤਾਬਾਂ ਨਾਲ ਦੋਸਤੀ ਪਵਾਈਏ।
ਜਸਪ੍ਰੀਤ ਕੌਰ ਬੱਬੂ ✍️