Feature NewsNewsPopular NewsRecent News

ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਚੌਦਵਾਂ ਧਾਰਮਿਕ ਸਮਾਗਮ

30 ਦਸੰਬਰ 2023 ਨੂੰ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ

ਜਲ ਸਪਲਾਈ ਅਤੇ ਸੈਨੀਟੇਸ਼ਨ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਨੰਦਨ ਸਿੰਘ ਮਹਿਣੀਆਂ ਅਤੇ ਪਰਮਜੀਤ ਸਿੰਘ ਰਾਜਗੜ੍ਹ ਸੂਬਾਈ ਪ੍ਰੈਸ ਸਕੱਤਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੀ ਜਥੇਬੰਦੀ ਵੱਲੋਂ ਜਿਥੇ ਮੁਲਾਜ਼ਮਾਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਲਈ ਲੜਾਈ ਲੜੀ ਜਾਂਦੀ ਹੈ ਉਥੇ ਧਾਰਮਿਕ ਗਤੀਵਿਧੀਆਂ ਤੇ ਵਿਸ਼ਵਾਸ ਰੱਖਦੇ ਹੋਏ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚੌਦਵਾਂ ਧਾਰਮਿਕ ਸਮਾਗਮ ਜਲ ਸਪਲਾਈ ਅਤੇ ਸੈਨੀਟੇਸ਼ਨ ਇੰਪਲਾਈਜ਼ ਯੂਨੀਅਨ ਪੰਜਾਬ ਦੇ ਹੈੱਡ ਕੁਆਰਟਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਨਾਇਆ ਜਾਵੇਗਾ 30 ਦਸੰਬਰ 2023 ਨੂੰ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ ਅਤੇ ਨਵੇਂ ਸਾਲ ਦੀ ਆਗਮਨ ਤੇ ਪਹਿਲੀ ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਵਿਚ ਪ੍ਰਸਿੱਧ ਰਾਗੀ ਜੱਥੇ ਪੰਥਕ ਕਥਾਵਾਚਕ ਢਾਡੀ ਅਤੇ ਕਵੀਸ਼ਰੀ ਜਥੇ ਜਥੇਬੰਦੀ ਸੰਗਤਾਂ ਨੂੰ ਨਿਹਾਲ ਕਰਨਗੇ

ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਜਥੇਬੰਦੀ ਨਾਲ ਸਬੰਧਤ ਸਾਰੇ ਜਿਲਿਆਂ ਦੇ ਆਗੂਆਂ ਤੋਂ ਇਲਾਵਾ ਸਥਾਨਿਕ ਆਫ਼ੀਸਰ ਸਹਿਬਾਨ ਅਤੇ ਸਮੁੱਚੇ ਸਟਾਫ਼ ਵੱਲੋਂ ਭਾਗ ਲਿਆ ਜਾਵੇਗਾ ਗੁਰੂ ਲੰਗਰ ਅਤੁੱਟ ਵਰਤੇਗਾ ਉਪਰੰਤ ਸਨਮਾਨਯੋਗ ਸ਼ਖ਼ਸੀਅਤ ਦਾ ਸਨਮਾਨ ਕੀਤਾ ਜਾਵੇਗਾ ਇਸ ਮੌਕੇ ਹਾਜ਼ਰ ਮੁਕੇਸ਼ ਕੁਮਾਰ ਕੰਡਾ ਪਟਿਆਲਾ ਸ਼ਵਿੰਦਰ ਕੁਮਾਰ ਮੰਨਣ ਗੁਰਦੇਵ ਸਿੰਘ ਝਲਕ ਅੰਮ੍ਰਿਤਸਰ ਸਤਨਾਮ ਸਿੰਘ ਬਾਜਵਾ ਗੁਰਦਾਸਪੁਰ ਗੁਰਬਖਸ਼ ਸਿੰਘ ਜੱਸੀ ਬਾਠਿੰਡਾ ਗੁਰਸਾਹਿਬ ਸਿੰਘ ਤਰਨਤਾਰਨ ਬਿਕਰਮਜੀਤ ਸਿੰਘ ਬਿੱਟੂ ਸ੍ਰੀ ਮੁਕਤਸਰ ਸਾਹਿਬ ਰਾਜਪਾਲ ਸਿੰਘ ਲਸੋਈ ਪਟਿਆਲਾ ਸੰਜੀਵ ਕੁਮਾਰ ਕੌਂਡਲ ਜਲੰਧਰ ਤੇਜਵੰਤ ਸਿੰਘ ਫਰੀਦਕੋਟ ਪਰਮਜੀਤ ਸਿੰਘ ਬਲਜੋਤ ਅਬੋਹਰ ਜਸਵੰਤ ਸਿੰਘ ਮਾਨਸਾ ਪਰਮਜੀਤ ਸਿੰਘ ਖਾਲਸਾ ਸੰਗਰੂਰ ਗੁਰਵਿੰਦਰ ਸਿੰਘ ਸੋਨਾ ਫ਼ਤਹਿਗੜ੍ਹ ਸਾਹਿਬ ਰਾਜ ਕੁਮਾਰ ਫਿਰੋਜ਼ਪੁਰ ਦਲਜੀਤ ਸਿੰਘ ਸਿਧੂ ਬਰਨਾਲਾ ਚਰਨਜੀਤ ਸਿੰਘ ਮੋਗਾ ਰਘਬੀਰ ਸਿੰਘ ਹਿੰਮਤ ਸਿੰਘ ਮੋਹਾਲੀ ਲੱਖਾ ਸਿੰਘ ਸਮਰਾ ਚੰਦ ਸਿੰਘ ਲੁਧਿਆਣਾ ਅਸ਼ਵਨੀ ਕੁਮਾਰ ਅੰਮ੍ਰਿਤਸਰ ਗੁਰਜੰਟ ਸਿੰਘ ਹੋਲਾਵਾਲੀ ਅਸ਼ਵਨੀ ਕੁਮਾਰ ਅੰਮ੍ਰਿਤਸਰ ਅਨਿਲ ਕੁਮਾਰ ਨਾਹਰ ਕਪੂਰਥਲਾ ਰਾਜ ਸਿੰਘ ਹੱਸੂ ਦਮਦਮਾ ਸਾਹਿਬ ਦਰਸ਼ਨ ਸਿੰਘ ਫਤਿਹਗੜ੍ਹ ਸਾਹਿਬ ਆਦਿ ਹਾਜਰ ਸਨ

The fourteenth religious event dedicated to the birth anniversary of Dasmesh Pita Sri Guru Gobind Singh Ji

Leave a Reply

Your email address will not be published. Required fields are marked *