ਕਰਜ਼ੇ ਦੀ ਮਾਰ ਤੋ ਤੰਗ ਆ ਕੇ ਕੱਬਡੀ ਖਿਡਾਰੀ ਨੇ ਕੀਤੀ ਸੀ ਆਤਮ ਹੱਤਿਆ
ਪਰਿਵਾਰ ਦੋ ਮਹੀਨੇ ਗੁਜਰ ਜਾਣ ਦੇ ਬਾਵਜੂਦ ਵੀ ਜੂਝ ਰਿਹਾ ਹੈ ਆਰਥਿਕ ਤੰਗੀਆਂ ਨਾਲ
ਬਰਨਾਲਾ 9 ਦਸੰਬਰ (ਅਮਨਦੀਪ ਸਿੰਘ ਭੋਤਨਾ/ ਕਰਮਜੀਤ ਸਿੰਘ ਗਾਦੜ੍ਹਾ)
ਥਾਣਾ ਰੂੜੇਕੇ ਅਧੀਨ ਆਉਂਦੇ ਪਿੰਡ ਬਦਰਾ ਦੇ ਹੋਣਹਾਰ ਕੱਬਡੀ ਖਿਡਾਰੀ ਛੱਬੀ ਸਾਲਾ ਸਤਿਗੁਰ ਸਿੰਘ ਪੁੱਤਰ ਅਮਰਜੀਤ ਸਿੰਘ ਪਿੰਡ ਬਦਰਾ ਨੇ ਕਰਜੇ ਦੀ ਮਾਰ ਹੇਠ ਆਏ ਤੇ ਤੰਗੀ ਤਰੁੱਟੀਆਂ ਨਾਲ ਜੂਝ ਰਹੇ ਪਰਿਵਾਰ ਨੂੰ ਦੇਖ ਨਾ ਸਕਣ ਕਾਰਨ ਕਿਸੇ ਜ਼ਹਿਰੀਲੀ ਦਵਾ ਪੀਣ ਕਰਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਸੀ। ਪਿਤਾ ਅਮਰਜੀਤ ਸਿੰਘ ਅਤੇ ਮਾਂ ਪਰਮਜੀਤ ਕੌਰ ਨੇ ਪੁੱਤਰ ਦੀ ਯਾਦ ਵਿਚ ਰੋ-ਰੋ ਕੇ ਵਿਰਲਾਪ ਕਰਦਿਆ ਦੱਸਿਆ ਕੇ ਓਹਨਾ ਦਾ ਪੁੱਤਰ ਬੜਾ ਹੋਣਹਾਰ ਮਿਠ ਬੋਲੜੇ ਸੁਭਾਅ ਦਾ ਪੁੱਤਰ ਦੀ ਜਿਨਾ ਨੇ ਆਪਣੀ ਕੱਬਡੀ ਮਾਂ ਦਾ ਪੰਜਾਬ ਬਾਹਰੀ ਸੂਬਿਆ ਵਿੱਚ ਖੇਡ ਕੇ ਨਾਮ ਉੱਚਾ ਕੀਤਾ, ਪਰ ਸਰਕਾਰ ਵਲੋ ਸਾਡੇ ਪੁੱਤਰ ਦੇ ਚਲੇ ਜਾਣ ਦੇ ਦੋ ਮਹੀਨੇ ਬਾਅਦ ਵੀ ਕਿਸੇ ਨੇ ਸਾਡੀ ਸਾਰ ਨਹੀਂ ਲਈ। ਪਿਤਾ ਅਮਰਜੀਤ ਸਿੰਘ ਨੇ ਆਪਣੇ ਪੁੱਤਰ ਦੇ ਆਤਮ ਹੱਤਿਆ ਕਰਨ ਦੇ ਕਰਨ ਦਸਿਆ ਕਿਹਾ ਨੇ ਮੈਂ ਇਕ ਛੋਟਾ ਕਿਸਾਨ ਹਾ ਜਿਸ ਕੋਲ ਸਿਰਫ ਅੱਧਾ ਕਿਲਾ ਜ਼ਮੀਨ ਹੈ। ਮੇਰੇ ਦੋ ਬੇਟੇ ਸੀ ਜੋ ਕਿ ਇਕ ਟਰਾਈਡੈਂਟ ਫੈਕਟਰੀ ਵਿਚ ਨੌਕਰੀ ਕਰਦਾ ਹੈ ਤੇ ਸਤਿਗੁਰ ਸਿੰਘ ਕਬੱਡੀ ਖੇਡ ਦਾ ਸੀ। ਸਾਡੇ ਘਰ ਦਾ ਗੁਜਾਰਾ ਪੁੱਤਰਾ ਦੇ ਸਿਰ ਤੇ ਹੀ ਚਲਦਾ ਸੀ, ਉਹਨਾਂ ਦਸਿਆ ਕੇ ਮੇਰਾ ਪੁੱਤਰ ਸਤਿਗੁਰ ਸਿੰਘ ਪਿਛਲੇ ਸਾਲ ਮਾਨਸਾ ਜਿਲ੍ਹੇ ਵਿੱਚ ਕਿਸੇ ਟੂਰਨਾਮੈਂਟ ਤੇ ਕੱਬਡੀ ਖੇਡਣ ਗਿਆ ਸੀ, ਜਿਸ ਵਿੱਚ ਓਸ ਸੀ ਲੱਤ ਟੁੱਟ ਗਏ ਸੀ। ਸਤਿਗੁਰ ਸਿੰਘ ਇਲਾਜ ਕਰਵਾਉਣ ਦੇ ਸਿਰ ਚੜੇ ਕਰਜ਼ੇ ਤੇ ਮੰਜੇ ਤੇ ਬੈਠ ਜਾਣ ਕਾਰਨ ਉਦਾਸ ਰਹਿਣ ਲੱਗ ਗਿਆ ਸੀ । ਉਹਨਾਂ ਦਸਿਆ ਕੇ ਬੇਸੱਕ ਸਤਿਗੁਰ ਸਿੰਘ ਠੀਕ ਹੋ ਗਿਆ ਅਤੇ ਛੋਟੇ ਮੋਟੇ ਟੂਰਨਾਮੈਂਟਾਂ ਤੇ ਖੇਡਣ ਵੀ ਜਾਣ ਲਗ ਗਿਆ ਪਰ ਪਰ ਸਾਡੇ ਸਿਰ ਚੜੇ ਕਰਕੇ ਕਰਨ ਤੇ ਬੇਰੁਜਗਾਰੀ ਕਰਨ ਉਦਾਸ ਰਹਿੰਦਾ ਸੀ। ਪਿਤਾ ਅਮਰਜੀਤ ਸਿੰਘ ਨੇ ਦੱਸਿਆ ਸਾਡੇ ਸਿਰ ਚੜ੍ਹੇ ਛੇ ਸੱਤ ਲੱਖ ਦੇ ਕਰਜੇ ਤੇ ਘਰ ਦੀਆ ਤੰਗੀਆਂ ਤਰੁੱਟੀਆਂ ਕਾਰਨ ਮੇਰਾ ਪੁੱਤ ਘਰ ਹੀ ਰਹਿੰਦਾ ਸੀ। ਪਰ ਕੱਬਡੀ ਦੇ ਇਸ਼ਕ ਨੇ ਓਸ ਨੂੰ ਘਰ ਆਰਾਮ ਨਾਲ ਬਹਿਣ ਨਾ ਦਿੱਤਾ, ਅਖੀਰ ਉਹ ਸੋਲਾਂ ਸਤੰਬਰ 2022 ਨੂੰ ਇਕ ਟੂਰਨਾਮੈਂਟ ਤੇ ਕੱਬਡੀ ਖੇਡਣ ਜਾਣਾ ਸੀ ਤਾਂ ਕੋਲ ਕਿਰਾਇਆ ਨਾ ਹੋਣ ਕਰਕੇ ਘਰ ਵਿਚ ਟੁੱਟਿਆ ਫੁੱਟਿਆ ਚਾਰ ਸੌ ਦਾ ਕਬਾੜ ਵੇਚ ਕੇ ਟੂਰਨਾਮੈਂਟ ਤੇ ਗਿਆ ਤੇ ਜਦੋਂ ਘਰ ਵਾਪਿਸ ਆਇਆ ਤਾਂ ਬੈਂਕ ਦਾ 2 ਲੱਖ ਅਠੱਤਰ ਹਜਾਰ ਅੱਠ ਸੌ ਰੁਪਏ ਨਾ ਮੋੜਨ ਕਾਰਨ ਮੈਨੂੰ ਤਪਾ ਕੋਰਟ ਚੋ 9/12/2022 ਨੂੰ ਪੇਸ਼ੀ ਤੇ ਹਾਜਰ ਹੋਣ ਲਈ ਸਮੰਨ ਆਏ ਹੋਏ ਸਨ, ਜੀਂ ਨੂੰ ਪੜ ਕੇ ਮੇਰਾ ਘਰੋਂ ਬਾਹਰ ਚਲਾ ਗਿਆ ਤੇ ਬਾਹਰ ਤੋ ਕੋਈ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਅਤੇ ਪਿੱਛੇ ਆਪਣੀ ਪਤਨੀ ਮਨਜੀਤ ਕੌਰ, ਪਿਤਾ ਅਮਰਜੀਤ ਸਿੰਘ ਮਾ ਪਰਮਜੀਤ ਕੌਰ, ਭਰਾ ਨਿਰਮਲ ਸਿੰਘ ਨੂੰ ਰੋਂਦੇ ਕੁਰਲਾਉਂਦੇ ਛਡ ਗਿਆ।
ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜੱਗਾ ਸਿੰਘ ਬਦਰਾ ਅਤੇ ਬਾਰਾ ਸਿੰਘ ਬਦਰਾ ਬਲਾਕ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ ਕੇ ਸਤਿਗੁਰ ਸਿੰਘ ਸਾਡੇ ਪਿੰਡ ਦੇ ਹੋਣਹਾਰ ਖਿਡਾਰੀ ਸੀ। ਜਿਸ ਨੇ ਆਪਣੇ ਪਿੰਡ ਦਾ ਹੀ ਨਹੀਂ ਪੂਰੇ ਜਿਲ੍ਹੇ ਦਾ ਨਾਮ ਉੱਚਾ ਕੀਤਾ ਓਹਨਾ ਦੀ ਬੇ ਵਖਤੀ ਮੌਤ ਕਾਰਨ ਪਰਿਵਾਰ ਨੂੰ ਹੀ ਨਹੀਂ ਸਾਡੇ ਪਿੰਡ ਨੂੰ ਬਹੁਤ ਵੱਡਾ ਘਟਾ ਪਿਆ ਹੈ ਸ਼ਾਇਦ ਇਹ ਕਦੇ ਵੀ ਪੂਰਾ ਨਹੀਂ ਹੋਣਾ, ਓਹਨਾ ਸਰਕਾਰ ਤੋ ਮੰਗ ਕੀਤੀ ਹੈ ਕੇ ਪਰਿਵਾਰ ਸਿਰ ਚੜਿਆ ਬੈਂਕ ਦਾ ਕਰਜਾ ਤੇ ਮ੍ਰਿਤਕ ਦੇ ਪਰਿਵਾਰ ਪੰਜ ਲੱਖ ਦਾ ਮੁਆਵਜਾ ਤੇ ਓਹਨਾ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਡਾ: ਸੁਖਜੀਤ ਸਿੰਘ ਸਿੱਧੂ ਨੇ ਇਸ ਹੋਣ ਹਾਰ ਖਿਡਾਰੀ ਦੇ ਭੋਗ ਤੇ ਦੋ ਮਹੀਨੇ ਪਹਿਲਾ ਅਫ਼ਸੋਸ ਕਰਨ ਆਏ ਵਿਧਾਇਕ ਨੇ ਇਸ ਪਰਿਵਾਰ ਨੂੰ 2 ਲੱਖ ਦੀ ਮਾਲੀ ਸਹਾਇਤਾ ਤੁਰੰਤ ਕਰਨ ਦਾ ਐਲਾਨ ਕੀਤਾ ਸੀ ਪਰ ਓਹਨਾ ਵਲੋ ਹੁਣ ਤਕ ਕੋਈ ਸਹਾਇਤਾ ਨਹੀਂ ਕੀਤੀ ਗਈ ਓਹਨਾ ਕਿਹਾ ਕਿ ਤੰਗੀਆਂ ਤਰੁੱਟੀਆਂ ਨਾਲ ਜੂਝ ਰਹੇ ਪ੍ਰੀਵਰ ਨੂੰ ਤੁਰੰਤ ਸਹਾਇਤਾ ਕਰੇ ਓਹਨਾ ਕਿਹਾ ਕਿ ਇਸ ਬਦਰੇ ਪਿੰਡ ਨੇ ਐਨੇ ਹੋਣਹਾਰ ਕਬਡੀ ਦੇ ਖਿਡਾਰੀ ਦਿੱਤੇ ਹੋਣ ਓਸ ਪਿੰਡ ਵਿੱਚ ਨੌਜਵਾਨਾ ਦੇ ਖੇਡਣ ਲਈ ਕੋਈ ਗਰਾਉਂਡ ਨਹੀਂ ਹੈ। ਜਿੱਥੇ ਹਲਕਾ ਵਿਧਾਇਕ ਵੱਡੇ ਵੱਡੇ ਸਟੇਡੀਅਮ ਤੁੜਵਾ ਰਿਪੇਅਰ ਕਰਵਾ ਰਹੇ ਹਨ ਓਥੇ ਜਲਦੀ ਇਸ ਪਿੰਡ ਵਿਚ ਜਲਦੀ ਨੌਜਵਾਨਾ ਲਈ ਗਰਾਉਂਡ ਬਣਵਾ ਕੇ ਦੇਣ ਜੋਕਿ ਸਤਿਗੁਰ ਵਰਗੇ ਹੋਰ ਵੀ ਚੰਗੇ ਹੋਣਹਾਰ ਖਿਡਾਰੀ ਇਸ ਪਿੰਡ ਵਿਚ ਪੈਦਾ ਹੋ ਸਕਣ। ਉਸ ਸਮੇ ਡਾ: ਸੁਖਜੀਤ ਸਿੰਘ ਸਿੱਧੂ, ਪ੍ਰਧਾਨ ਗੁਰਫਤਹਿ ਵੈਲਫ਼ੇਅਰ ਸੁਸਾਇਟੀ ਬਰਨਾਲਾ, ਜੱਗਾ ਸਿੰਘ ਬਦਰਾ ਜ਼ਿਲ੍ਹਾ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ, ਬਾਰਾ ਸਿੰਘ, ਅਵਤਾਰ ਸਿੰਘ ਕੈਰੇ, ਰਾਜਵਿੰਦਰ ਸਿੰਘ ਰਾਜੂ, ਨਿੱਕਾ ਸਿੰਘ, ਨਿਰਮਲ ਸਿੰਘ ਬਦਰਾ, ਬੀਰੂ ਸਿੰਘ ਨਿਰਭੈ ਸਿੰਘ ਸੀਮਾ ਸਿੰਘ, ਗੋਰਾ ਸਿੰਘ, ਅੰਮ੍ਰਿਤਪਾਲ ਸਿੰਘ ਅੰਬੁ ਆਦਿ ਹਾਜਰ ਸਨ ।
ਪਰਿਵਾਰ ਨੇ ਕਰਜ਼ਾ ਮੁਆਫੀ ਤੇ ਮੁਆਵਜੇ ਦੀ ਕੀਤੀ ਮੰਗ